10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਅਣਪਛਾਤੇ ਵਾਹਨ ਦੀ ਲਪੇਟ ’ਚ ਆਉਣ ਨਾਲ ਘਨੌਲੀ ਦੇ ਨੌਜਵਾਨ ਦੀ ਮੌਤ

ਅਜੀਤ ਡੈਸਕ 04-07-2026
ਘਨੌਲੀ, 3 ਜੁਲਾਈ (ਜਸਵੀਰ ਸਿੰਘ ਸੈਣੀ)-ਪਿਛਲੀ ਲੰਘੀ ਦੇਰ ਰਾਤ 12 ਵਜੇ ਦੇ ਕਰੀਬ ਅਣਪਛਾਤੇ ਵਾਹਨ ਵਲੋਂ ਫੇਟ ਵੱਜਣ ਕਾਰਨ ਘਨੌਲੀ ਨਿਵਾਸੀ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਅਨਮੋਲ ਮਹਿਰਾ (23) ਪੁੱਤਰ ਸਵਰਗੀ ਅਸ਼ੋਕ ਮਹਿਰਾ ਰੋਜਾਨਾ ਦੀ ਤਰ੍ਹਾਂ ਆਪਣੀ ਐਕਟਿਵਾ ਤੇ ਸਵਾਰ ਹੋ ਕੇ ਘਨੌਲੀ ਬੈਰੀਅਰ ਦੇ ਨੇੜੇ ਨਿੱਜੀ ਢਾਬੇ ਤੇ ਆਪਣੇ ਖਾਣ ਪੀਣ ਵਾਲੀ ਵਸਤੂਆ ਦੀ ਰੇਹੜੀ ਲਗਾਉਂਦਾ ਸੀ ਤਾਂ ਜੋ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਸਕੇ। ਜਦੋਂ ਉਹ ਢਾਬੇ ਤੋਂ ਵਾਪਸ ਆਪਣੇ ਘਰ ਲਈ ਜਾ ਰਿਹਾ ਸੀ ਤਾਂ ਉਹ ਕੋਈ ਕੰਮ ਲਈ ਘਨੌਲੀ ਬੱਸ ਸਟੈਂਡ ਵੱਲ ਨੂੰ ਗਿਆ ਜਦੋਂ ਉਹ ਘਨੌਲੀ ਬੱਸ ਸਟੈਂਡ ਦੇ ਨੇੜੇ ਟਾਇਰਾਂ ਵਾਲੀ ਦੁਕਾਨ ਦੇ ਨੇੜੇ ਪਹੁੰਚਿਆ ਤਾਂ ਪਿੱਛੋਂ ਆ ਰਹੀ ਤੇਜ਼ ਰਫਤਾਰ ਅਣਪਛਾਤੇ ਵਾਹਨ ਨੇ ਨੌਜਵਾਨ ਦੀ ਐਕਟਿਵਾ ਨੂੰ ਫੇਟ ਮਾਰ ਦਿੱਤੀ ਜਿਸ ਕਾਰਨ ਨੌਜਵਾਨ ਥੱਲੇ ਡਿੱਗ ਗਿਆ ਤੇ ਗੰਭੀਰ ਰੂਪ ਵਿਚ ਜਖਮੀ ਹੋ ਗਿਆ। ਇਸ ਦਾ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਤਕਰੀਬਨ ਇੱਕ ਘੰਟੇ ਬਾਅਦ ਕਿਸੇ ਨੇ ਜਾਣਕਾਰੀ ਦਿੱਤੀ ਕਿ ਉਹਨਾਂ ਦੇ ਪੁੱਤਰ ਦਾ ਐਕਸੀਡੈਂਟ ਹੋ ਗਿਆ। ਇਸ ਦੌਰਾਨ ਐਸ.ਐਸ.ਐਫ. ਪੁਲਿਸ ਪਾਰਟੀ ਦੀ ਮੱਦਦ ਦੁਆਰਾ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਰੂਪਨਗਰ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਨੌਜਵਾਨ ਨੂੰ ਮ੍ਰਿਤਕ ਘੋਸ਼ਿਤ ਕਰਾਰ ਦੇ ਦਿੱਤਾ। ਜ਼ਿਕਰਯੋਗ ਹੈ ਕਿ ਨੌਜਵਾਨ ਅਨਮੋਲ ਮਹਿਰਾ ਚਾਰ ਭੈਣਾਂ ਦਾ ਇਕਲੋਤਾ ਭਰਾ ਸੀ ਜਦੋਂ ਕਿ ਇਹਨਾਂ ਦੇ ਪਿਤਾ ਦੀ ਮੌਤ ਦੀ ਤਕਰੀਬਨ ਦੋ ਸਾਲ ਪਹਿਲਾਂ ਹੋਈ ਸੀ ਪਿਤਾ ਦੀ ਮੌਤ ਤੋਂ ਬਾਅਦ ਪਰਿਵਾਰ ਦੀ ਜਿੰਮੇਵਾਰੀ ਉਸ ਨੌਜਵਾਨ ਤੇ ਸੀ । ਉਧਰ ਪੁਲਿਸ ਨੇ ਲਾਸ਼ ਨੂੰ ਮੁਰਦਾ ਘਰ ਵਿੱਚ ਰਖਾ ਦਿੱਤਾ । ਦੱਸਣ ਯੋਗ ਹੈ ਕਿ ਮ੍ਰਿਤਕ ਨੌਜਵਾਨ ਦੇ ਚਾਚਾ ਅਸ਼ਵਨੀ ਕੁਮਾਰ ਜੋ ਵੀ ਅਮਰਨਾਥ ਦੀ ਯਾਤਰਾ ਤੇ ਗਏ ਹੋਏ ਸੀ ਉਹਨਾਂ ਦੇ ਆਉਣ ਤੇ ਅੱਜ ਚਾਰ ਜੁਲਾਈ ਦਿਨ ਸ਼ਨੀਵਾਰ ਨੂੰ ਨੌਜਵਾਨ ਦਾ ਸਸਕਾਰ ਕੀਤਾ ਜਾਵੇਗਾ। ਪਿੰਡ ਦੇ ਮੋਹਤਵਰਾਂ ਨੇ ਅਪੀਲ ਕੀਤੀ ਹੈ ਕਿ ਆਰਥਿਕ ਪੱਖੋਂ ਕਮਜ਼ੋਰ ਪਰਿਵਾਰ ਦੀ ਪ੍ਰਸ਼ਾਸਨ ਵਲੋਂ ਆਰਥਿਕ ਮੱਦਦ ਕੀਤੀ ਜਾਵੇ ।
ਪਿਛਲੀ ਖ਼ਬਰ ਗੁਰੂ ਘਰਾਂ ’ਚ ਚੋਰੀਆਂ ਕਰਨ ਵਾਲੇ ਕੀਤੇ ਕਾਬੂ ਅਗਲੀ ਖ਼ਬਰ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਘੱਟ ਰਹੀਆਂ ਕੀਮਤਾਂ ਦਾ ਲਾਭ ਲੋਕਾਂ ਨੂੰ ਮਿਲੇ- ਰਾਣਾ ਕੇ. ਪੀ. ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।