02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਐਸ.ਆਈ.ਆਰ. ਸੰਬੰਧੀ ਸੁਪਰਵਾਈਜ਼ਰਾਂ ਅਤੇ ਬੀ.ਐਲ.ਓਜ਼ ਨੂੰ ਸਿਖਲਾਈ ਕਰਵਾਈ

ਅਜੀਤ ਡੈਸਕ 19-06-2026
ਸ਼੍ਰੀ ਅਨੰਦਪੁਰ ਸਾਹਿਬ, 18 ਜੂਨ (ਜੇ ਐਸ ਨਿੱਕੂਵਾਲ) - 25 ਜੂਨ ਤੋਂ ਪੰਜਾਬ ਵਿਚ ਸ਼ੁਰੂ ਹੋ ਰਹੀ ਸਪੈਸ਼ਲ ਗਹਿਰੀ ਸੁਧਾਈ ਸਬੰਧੀ ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਸਮੂਹ 233 ਬੀ.ਐਲ.ਓਜ਼, 24 ਸੁਪਰਵਾਈਜ਼ਰਾਂ ਅਤੇ ਵੱਖ-ਵੱਖ ਪਾਰਟੀਆਂ ਦੇ ਬੀ.ਐਲ.ਏ. ਸਬੰਧੀ ਸਿਖਲਾਈ ਖ਼ਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਰਵਾਈ ਗਈ। ਇਸ ਸਬੰਧੀ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਸੁਖਪਾਲ ਸਿੰਘ ਕਮ ਐਸ.ਡੀ.ਐਮ. ਵੱਲੋਂ ਦੱਸਿਆ ਗਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਸਮਾਂ ਸਾਰਨੀ ਮੁਤਾਬਿਕ ਸਪੈਸ਼ਲ ਗਹਿਰੀ ਸੁਧਾਈ ਦਾ ਪਹਿਲਾ ਗੇੜ 25 ਜੂਨ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਜਿਸ ਤਹਿਤ ਬੀ.ਐਲ.ਓ. ਘਰ-ਘਰ ਜਾ ਕੇ ਵੋਟਰਾਂ ਦੇ ਵੇਰਵੇ ਇਕੱਤਰ ਕਰਨਗੇ ਤੇ ਗਣਨਾ ਫਾਰਮ ਭਰਵਾ ਕੇ ਆਨਲਾਈਨ ਕਰਨਗੇ। ਇਹ ਪ੍ਰਕਿਰਿਆ 24 ਜੁਲਾਈ ਨੂੰ ਖ਼ਤਮ ਹੋਵੇਗੀ। ਉਪਰੰਤ 3 ਅਗਸਤ 2026 ਨੂੰ ਡਰਾਫ਼ਟ ਵੋਟਰ ਸੂਚੀ ਦੀ ਪ੍ਰਕਾਸ਼ਨਾਂ ਹੋਵੇਗੀ। ਪਹਿਲੇ ਗੇੜ ਵਿਚ ਸਿਰਫ਼ ਗਣਨਾ ਫਾਰਮ ਭਰੇ ਜਾਣਗੇ ਕੋਈ ਵੀ ਸਬੂਤ ਨਹੀਂ ਲਿਆ ਜਾਵੇਗਾ। ਇਸ ਸੰਬੰਧੀ ਉਨ੍ਹਾਂ ਵੋਟਰਾਂ ਦੇ ਸ਼ੰਕੇ ਦੂਰ ਕਰਦਿਆਂ ਸੂਚਿਤ ਕੀਤਾ ਕਿ ਜੇਕਰ ਵੋਟਰ ਵੱਲੋਂ ਗਣਨਾ ਫਾਰਮ ਕਿਸੇ ਵੀ ਕਾਰਨ ਕਰਕੇ ਭਰਿਆ ਨਹੀਂ ਗਿਆ ਹੈ ਤਾਂ ਉਸ ਨੂੰ ਨੋਟਿਸ ਜਾਰੀ ਕਰਕੇ ਆਪਣੇ ਸਬੂਤ ਜਮਾਂ ਕਰਨ ਦਾ ਮੌਕੇ ਦਿੱਤਾ ਜਾਵੇਗਾ। ਇਸ ਦੌਰਾਨ ਕਿਸੇ ਵੀ ਯੋਗ ਵੋਟਰ ਦੀ ਵੋਟ ਕੱਟੀ ਨਹੀਂ ਜਾਵੇਗੀ। ਉਨ੍ਹਾਂ ਵਲੋਂ ਰਾਜਨੀਤਿਕ ਪਾਰਟੀਆਂ ਦੇ ਹਾਜ਼ਰ ਬੀ.ਐਲ.ਏ.1 ਨੂੰ ਵੀ ਅਪੀਲ ਕੀਤੀ ਕਿ ਉਹ ਜਲਦ ਤੋਂ ਜਲਦ ਆਪਣੀ-ਆਪਣੀ ਪਾਰਟੀ ਦੇ ਬੀ.ਐਲ.ਏ.-2 ਦੇ ਫਾਰਮ ਭਰ ਕੇ ਦਫ਼ਤਰ ਵਿਖੇ ਜਮਾਂ ਕਰਵਾਉਣ ਤਾਂ ਜੋ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਸਾਰੀ ਪ੍ਰਕਿਰਿਆ ਵਿਚ ਸ਼ਾਮਿਲ ਕਰਕੇ ਪਾਰਦਰਸ਼ੀ ਢੰਗ ਨਾਲ ਸਪੈਸ਼ਲ ਗਹਿਰੀ ਸੁਧਾਈ ਦਾ ਕੰਮ ਮੁਕੰਮਲ ਕੀਤਾ ਜਾ ਸਕੇ। ਇਸ ਮੌਕੇ ਤਹਿਸੀਲਦਾਰ ਸੰਦੀਪ ਕੁਮਾਰ, ਰਜਿੰਦਰ ਕੁਮਾਰ, ਅਜੇ ਕੁਮਾਰ ਬੈਂਸ, ਪ੍ਰੇਮ ਕੁਮਾਰ ਧੀਮਾਨ , ਸੰਤੋਸ਼ ਕੁਮਾਰ, ਸੰਦੀਪ ਬਸੀ, ਮੁਕੇਸ਼ ਕੁਮਾਰ, ਜਤਿੰਦਰ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪੁਲਿਸ ਮੁਕਾਬਲੇ ਮਗਰੋਂ 5 ਨਸ਼ਾ ਤਸਕਰ ਕਾਬੂ, 150 ਗ੍ਰਾਮ ਹੈਰੋਇਨ ਤੇ ਗੈਰ-ਕਾਨੂੰਨੀ ਪਿਸਤੌਲ ਬਰਾਮਦ ਅਗਲੀ ਖ਼ਬਰ ਪੰਚਾਇਤ ਵਿਭਾਗ ਦੀ ਅਫ਼ਸਰਸ਼ਾਹੀ ਅਤੇ ਸਰਕਾਰ ਨੇ ਨਰੇਗਾ ਮੁਲਾਜ਼ਮਾਂ ਨਾਲ ਕੀਤੀ ਵਾਅਦਾ ਖ਼ਿਲਾਫ਼ੀ- ਜਿੰਦਰਪਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।