12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਨਗਰ ਕੌਂਸਲ ਚੋਣਾਂ ਲਈ ਸ੍ਰੀ ਅਨੰਦਪੁਰ ਸਾਹਿਬ ਵਿਖੇ 31 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਕੀਤੇ ਦਾਖ਼ਲ

ਨਗਰ ਕੌਂਸਲ ਸ੍ਰੀ ਅਨੰਦਪੁਰ ਸਾਹਿਬ ਦੀ ਚੋਣ ਲਈ ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਸ਼ੋ੍ਰਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਦੀ ਅਗਵਾਈ 'ਚ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ | <br/> 16-05-2026
ਸ੍ਰੀ ਅਨੰਦਪੁਰ ਸਾਹਿਬ, 15 ਮਈ (ਕਰਨੈਲ ਸਿੰਘ)- ਨਗਰ ਕੌਂਸਲ ਚੋਣਾਂ ਲਈ ਅੱਜ ਨਾਮਜ਼ਦਗੀਆਂ ਦੇ ਤੀਜੇ ਦਿਨ ਸ੍ਰੀ ਅਨੰਦਪੁਰ ਸਾਹਿਬ ਕੌਂਸਲ ਦੇ ਵੱਖ-ਵੱਖ ਵਾਰਡਾਂ ਤੋਂ ਚੋਣ ਲੜਨ ਦੇ ਇੱਛਕ ਉਮੀਦਵਾਰਾਂ 'ਚ ਤੇਜ਼ੀ ਆ ਗਈ ਹੈ | ਬੀਤੇ ਕੱਲ੍ਹ ਸਿਰਫ਼ 1 ਉਮੀਦਵਾਰ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ | ਜਦੋਂ ਕਿ ਅੱਜ 30 ਉਮੀਦਵਾਰਾਂ ਨੇ ਚੋਣ ਮੈਦਾਨ 'ਚ ਕੁੱਦ ਕੇ ਚੋਣ ਅਖਾੜੇ ਨੰੂ ਦਿਲਚਸਪ ਬਣਾ ਦਿੱਤਾ ਹੈ | ਨਗਰ ਕੌਂਸਲ ਦੇ ਕੁਲ 13 ਵਾਰਡਾਂ ਲਈ ਹੁਣ ਤੱਕ 31 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ | ਨਾਮਜ਼ਦਗੀਆਂ ਦੇ ਤੀਜੇ ਦਿਨ ਇਸ ਸਬੰਧੀ ਪ੍ਰਾਪਤ ਹੋਏ ਵੇਰਵਿਆਂ ਅਨੁਸਾਰ ਹੁਣ ਤੱਕ ਵਾਰਡ ਨੰ: 1 ਤੋਂ 2, ਵਾਰਡ ਨੰ: 2 ਤੋਂ 1, ਵਾਰਡ ਨੰ: 3 ਤੋਂ 3, ਵਾਰਡ ਨੰ: 4 ਤੋਂ 3, ਵਾਰਡ ਨੰ: 5 ਤੋਂ 2, ਵਾਰਡ ਨੰ: 6 ਤੋਂ 1, ਵਾਰਡ ਨੰ: 7 ਤੋਂ 2, ਵਾਰਡ ਨੰ: 8 ਤੋਂ 4, ਵਾਰਡ ਨੰ: 9 ਤੋਂ 3, ਵਾਰਡ ਨੰ: 10 ਤੋਂ 2, ਵਾਰਡ ਨੰ: 11 ਤੋਂ 1, ਵਾਰਡ ਨੰ: 12 ਤੋਂ 3 ਅਤੇ ਵਾਰਡ ਨੰ: 13 ਤੋਂ 3 ਉਮੀਦਵਾਰ ਚੋਣ ਮੈਦਾਨ 'ਚ ਨਿੱਤਰ ਚੁੱਕੇ ਹਨ | ਸਮੁੱਚੇ ਸ਼ਹਿਰ 'ਚ ਰਾਜਨੀਤਿਕ ਸਰਗਰਮੀਆਂ 'ਚ ਪੂਰੀ ਗਰਮਾਹਟ ਆ ਗਈ ਹੈ | ਹਰ ਗਲੀ ਮਹੱਲਾ 'ਚ ਸੰਭਾਵੀ ਉਮੀਦਵਾਰਾਂ ਦੀ ਕਾਰਗੁਜ਼ਾਰੀ ਦੀ ਉਦੇੜ ਬੁਣ ਹੋ ਰਹੀ ਹੈ | ਚੋਣ ਅਧਿਕਾਰੀਆਂ ਵਲੋਂ ਨਾਮਜ਼ਦਗੀਆਂ ਭਰਨ ਦੀ ਮਿਤੀ ਤੋਂ ਬਾਅਦ ਪੜਤਾਲ ਉਪਰੰਤ ਦਰੁਸਤ ਪਾਏ ਗਏ ਨਾਮਜ਼ਦਗੀ ਪੱਤਰ ਦੀ ਸੂਚੀ ਜਾਰੀ ਕੀਤੀ ਜਾਵੇਗੀ |
ਪਿਛਲੀ ਖ਼ਬਰ ਭਾਜਪਾ ਦੀ ਕੌਂਸਲ ਬਣਨ ਉਪਰੰਤ ਨੰਗਲ ਨੂੰ ਮੁੜ ਆਰਥਿਕ ਤੌਰ 'ਤੇ ਮਜ਼ਬੂਤ ਬਣਾਵਾਂਗੇ-ਡਾ. ਸੁਭਾਸ਼ ਸ਼ਰਮਾ <br/> ਅਗਲੀ ਖ਼ਬਰ ਇਨਰਵੀਲ੍ਹ ਕਲੱਬ ਰੂਪਨਗਰ ਵਲੋਂ ਸ਼ਹੀਦ ਭਗਤ ਸਿੰਘ ਚੌਕ ਦੇ ਸੁੰਦਰੀਕਰਨ ਦਾ ਵਿਸ਼ੇਸ਼ ਉਪਰਾਲਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।