12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਕਾਰ ’ਚੋਂ ਨਕਦੀ ਤੇ ਦਸਤਾਵੇਜ਼ ਵਾਲਾ ਬੈਗ ਚੋਰੀ

ਜ਼ੀਰਕਪੁਰ, 11 ਅਗਸਤ (ਮਨਿੰਦਰ ਸਿੰਘ)- ਬਾਲਾਜੀ ਕੰਪਲੈਕਸ ਵਿਖੇ ਅਣਪਛਾਤਾ ਵਿਅਕਤੀ ਇਕ ਕਾਰ ਦੀ ਪਿਛਲੀ ਖਿੜਕੀ ਖੋਲ੍ਹ ਕੇ ਕੰਪਨੀ ਦੀ ਨਕਦੀ, ਦਸਤਾਵੇਜ਼ ਅਤੇ ਹੋਰ ਸਾਮਾਨ ਵਾਲਾ ਬੈਗ ਚੋਰੀ ਕਰਕੇ ਫ਼ਰਾਰ ਹੋ ਗਿਆ। ਇਹ ਘਟਨਾ 8 ਅਗਸਤ ਨੂੰ ਦੁਪਹਿਰ 2 ਵਜੇ ਦੇ ਕਰੀਬ ਵਾਪਰੀ ਦੱਸੀ ਜਾ ਰਹੀ ਹੈ।

ਅਜੀਤ ਡੈਸਕ 12-08-2026
ਜ਼ੀਰਕਪੁਰ, 11 ਅਗਸਤ (ਮਨਿੰਦਰ ਸਿੰਘ)- ਬਾਲਾਜੀ ਕੰਪਲੈਕਸ ਵਿਖੇ ਅਣਪਛਾਤਾ ਵਿਅਕਤੀ ਇਕ ਕਾਰ ਦੀ ਪਿਛਲੀ ਖਿੜਕੀ ਖੋਲ੍ਹ ਕੇ ਕੰਪਨੀ ਦੀ ਨਕਦੀ, ਦਸਤਾਵੇਜ਼ ਅਤੇ ਹੋਰ ਸਾਮਾਨ ਵਾਲਾ ਬੈਗ ਚੋਰੀ ਕਰਕੇ ਫ਼ਰਾਰ ਹੋ ਗਿਆ। ਇਹ ਘਟਨਾ 8 ਅਗਸਤ ਨੂੰ ਦੁਪਹਿਰ 2 ਵਜੇ ਦੇ ਕਰੀਬ ਵਾਪਰੀ ਦੱਸੀ ਜਾ ਰਹੀ ਹੈ। ਪੀੜਤ ਦੀ ਸ਼ਿਕਾਇਤ ਦੇ ਆਧਾਰ ‘ਤੇ ਢਕੌਲੀ ਪੁਲਿਸ ਥਾਣੇ ‘ਚ ਅਣਪਛਾਤੇ ਮੁਲਜ਼ਮਾਂ ਵਿਰੁੱਧ ਬੀ. ਐੱਨ. ਐੱਸ. ਦੀ ਧਾਰਾ 303 (2) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੂੰ ਦਿੱਤੇ ਆਪਣੇ ਬਿਆਨ ‘ਚ ਹਰੀਸ਼ ਗੋਇਲ ਵਾਸੀ ਪੰਚਕੂਲਾ ਨੇ ਦੱਸਿਆ ਕਿ ਉਸ ਦੀ ਬਾਲਾਜੀ ਕੰਪਲੈਕਸ ਦੀ ਦੂਜੀ ਮੰਜ਼ਿਲ ‘ਤੇ ਧਾਗੇ ਦੀ ਦੁਕਾਨ ਹੈ। 8 ਅਗਸਤ ਨੂੰ ਉਸ ਨੇ ਆਪਣੀ ਕਾਰ ਦੁਕਾਨ ਦੇ ਸਾਹਮਣੇ ਖੜ੍ਹੀ ਕੀਤੀ ਸੀ ਅਤੇ ਇਸ ਨੂੰ ਤਾਲਾ ਲਗਾ ਕੇ ਆਪਣੇ ਦਫ਼ਤਰ ਵੱਲ ਚਲਾ ਗਿਆ। ਜਦੋਂ ਉਹ ਥੋੜ੍ਹੀ ਦੇਰ ਬਾਅਦ ਆਪਣਾ ਟਿਫਿਨ ਤੇ ਬੈਗ ਲੈਣ ਲਈ ਵਾਪਸ ਆਇਆ ਤਾਂ ਟਿਫਿਨ ਕਾਰ ‘ਚ ਸੀ, ਪਰ ਕਾਲਾ ਬੈਗ ਗਾਇਬ ਸੀ। ਉਸ ਨੇ ਜਦੋਂ ਕਾਰ ਦੀ ਜਾਂਚ ਕੀਤੀ ਤਾਂ ਕੰਡਕਟਰ ਵਾਲੇ ਪਾਸੇ ਦੀ ਪਿਛਲੀ ਖਿੜਕੀ ਖੁੱਲ੍ਹੀ ਪਾਈ ਸੀ। ਫ਼ਿਰ ਉਸ ਨੇ ਆਪਣੇ ਦਫ਼ਤਰ ਤੋਂ ਸੀ. ਸੀ. ਟੀ. ਵੀ. ਫੁਟੇਜ਼ ਦੀ ਜਾਂਚ ਕੀਤੀ ਤਾਂ ਉਸ ‘ਚ ਇਕ ਅਣਪਛਾਤਾ ਵਿਅਕਤੀ ਪਿਛਲੀ ਖਿੜਕੀ ਖੋਲ੍ਹਦਾ ਅਤੇ ਅੰਦਰੋਂ ਬੈਗ ਕੱਢਦਾ ਦਿਖਾਈ ਦਿੰਦਾ ਹੈ। ਸ਼ਿਕਾਇਤਕਰਤਾ ਦੇ ਅਨੁਸਾਰ ਚੋਰੀ ਹੋਏ ਬੈਗ ‘ਚ ਇਕ ਲੈਪਟਾਪ, ਇਕ ਪਾਸਪੋਰਟ, ਕਰਨਾਟਕ ਬੈਂਕ, ਐਚ. ਡੀ. ਐਫ. ਸੀ. ਬੈਂਕ ਅਤੇ ਇੰਡੋਸਲਾਈਂਡ ਬੈਂਕ ਦੀਆਂ ਚੈੱਕ ਬੁੱਕਾਂ ਦੇ ਨਾਲ-ਨਾਲ ਕੰਪਨੀ ਦੀ ਨਕਦੀ ਅਤੇ ਹੋਰ ਮਹੱਤਵਪੂਰਨ ਦਸਤਾਵੇਜ਼ ਮੌਜੂਦ ਸਨ। ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨ ਦਰਜ ਕਰਨ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਤੀਆਂ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਸਰਕਾਰੀ ਬਹੁ-ਤਕਨੀਕੀ ਕਾਲਜ ਖ਼ੂਨੀਮਾਜਰਾ ਵਿਖੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।