22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਦੋ ਸਾਲਾਂ ਤੋਂ ਲਟਕਿਆ ਐਲਗਰਾਂ ਪੁਲ ਦਾ ਨਿਰਮਾਣ ਪਰ ਸੜਕ ਬਣਾਉਣ ਦਾ ਕੰਮ ਸ਼ੁਰੂ <br/>

ਅਜੀਤ ਡੈਸਕ 09-05-2026
ਕਾਹਨਪੁਰ ਖੂਹੀ, 8 ਮਈ (ਗੁਰਬੀਰ ਸਿੰਘ ਵਾਲੀਆ)- ਨੰਗਲ ਤੋਂ ਕਲਵਾਂ ਮੌੜ ਮੇਨ ਸੜਕ 'ਤੇ ਸਵਾ ਨਦੀ 'ਤੇ ਬਣਿਆ ਇਕ ਕਿੱਲੋਮੀਟਰ ਦਾ ਐਲਗਰਾਂ ਪੱਕਾ ਪੁਲ ਨਜਾਇਜ਼ ਮਾਈਨਿੰਗ ਦੀ ਭੇਟ ਚੜ੍ਹ ਗਿਆ ਹੈ, ਜਿਸ ਨੂੰ ਲੋਕ ਨਿਰਮਾਣ ਵਿਭਾਗ ਨੇ ਅੱਜ ਤੋਂ ਦੋ ਸਾਲ ਪਹਿਲਾਂ ਅਸੁਰੱਖਿਅਤ ਕਰਾਰ ਦੇ ਕੇ ਬੰਦ ਕਰ ਦਿੱਤਾ ਸੀ | ਇਸ ਪੁਲ ਦੇ ਨਿਰਮਾਣ ਨੂੰ ਲੈ ਕੇ ਸਰਕਾਰ ਲੋਕਾਂ ਨਾਲ ਵਾਅਦਾ ਖਿਲਾਫੀ ਕਰਦੀ ਰਹੀ | ਲੋਕਾਂ ਦੀ ਮੰਗ ਅੱਗੇ ਝੁਕਦਿਆਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਸ ਪੁਲ ਦੀ ਮੁਰੰਮਤ ਲਈ 17 ਕਰੋੜ ਰੁਪਏ ਜਾਰੀ ਕਰ ਦਿੱਤੇ ਸਨ ਅਤੇ ਪਿਛਲੇ ਸਾਲ ਇਸ ਪੁਲ ਦੀ ਮੁਰੰਮਤ ਦਾ ਕੰਮ ਸ਼ੁਰੂ ਵੀ ਕਰ ਦਿੱਤਾ ਗਿਆ ਹੈ | ਕੋਮੀ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਨੇ ਕਿਹਾ ਕਿ ਇਸ ਪੁਲ ਦਾ ਕੰਮ ਕੱਛੂ ਦੀ ਚਾਲ ਚੱਲ ਰਿਹਾ ਹੈ | ਪੁਲ ਨਜ਼ਦੀਕ ਧੜੱਲੇ ਨਾਲ ਨਾਜਾਇਜ਼ ਖੁਦਾਈ ਹੋ ਰਹੀ ਹੈ ਜਿਸ ਨਾਲ ਪੁੱਲ ਨੂੰ ਕਾਫੀ ਖਤਰਾ ਹੈ | ਉਨ੍ਹਾਂ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਇਸ ਪੁਲ ਦਾ ਕੰਮ ਹਾਲੇ ਅੱਧ ਵਿੱਚਕਾਰ ਲਟਕਿਆ ਪਿਆ ਹੈ ਅਤੇ ਸਬੰਧਤ ਵਿਭਾਗ ਵਲੋਂ ਕਲਵਾਂ ਮੋੜ ਤੋਂ ਲੈ ਕੇ ਪੁਲ ਤੱਕ ਸੜਕ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ | ਜਦੋਂ ਤੱਕ ਪੁਲ ਦਾ ਕੰਮ ਮੁਕੰਮਲ ਨਹੀਂ ਹੁੰਦਾ ਉਦੋਂ ਤੱਕ ਸਰਕਾਰ ਨੂੰ ਸੜਕ ਬਣਾਉਣ ਦੀ ਕੀ ਲੋੜ ਪੈ ਗਈ ਸੀ | ਉਨ੍ਹਾਂ ਇਸ ਸੜਕ ਨੂੰ 'ਰਨਵੇ' ਦਾ ਨਾਮ ਦਿੱਤਾ | ਉਨ੍ਹਾਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਸਵਾਲ ਕੀਤਾ ਕਿ ਬੀਤੇ ਡੇਢ ਸਾਲ ਤੋਂ ਪੁਲ ਦਾ ਸ਼ੁਰੂ ਕੀਤਾ ਗਿਆ ਕੰਮ ਹਾਲੇ ਤੱਕ ਮੁਕੰਮਲ ਕਿਉਂ ਨਹੀਂ ਹੋਇਆ ਜਿਸ ਵਿਚ ਸਬੰਧਤ ਵਿਭਾਗ ਤੇ ਠੇਕੇਦਾਰ ਦੀ ਢਿੱਲੀ ਕਾਰਗੁਜ਼ਾਰੀ ਹੈ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਵਿਧਾਨ ਸਭਾ ਚੋਣਾਂ ਨੂੰ ਦੇਖਦਿਆਂ ਵਿਕਾਸ ਦੇ ਡਰਾਮੇ ਕੀਤੇ ਜਾ ਰਹੇ ਹਨ | ਉਨ੍ਹਾਂ ਸਰਕਾਰ ਨੂੰ ਸਵਾਲ ਕੀਤਾ ਕਿ ਜਿੱਥੇ ਪੁਲ ਹੀ ਨਹੀਂ ਉੱਥੇ ਸੜਕ ਬਣਾਉਣ ਦਾ ਕੀ ਕੰਮ'?
ਪੁਲ ਦਾ ਕੰਮ ਜਲਦੀ ਮੁਕੰਮਲ ਹੋਵੇਗਾ- ਐਕਸੀਅਨ ਭੁੱਲਰ
ਇਸ ਸੰਬੰਧੀ ਪੰਜਾਬ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਐਸ. ਐਸ. ਭੁੱਲਰ ਨੇ ਕਿਹਾ ਕਿ ਭਾਵੇਂ ਸੜਕ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ, ਪਰ ਪੁਲ ਦਾ ਕੰਮ 30 ਸਤੰਬਰ ਤੱਕ ਪੂਰਾ ਕਰ ਲਿਆ ਜਾਵੇਗਾ | ਪੁੱਲ 'ਤੇ ਹੁਣ ਸਲੈਬਾਂ ਪਾਉਣ ਦਾ ਕੰਮ ਰਹਿ ਗਿਆ ਹੈ, ਇਹ ਪੁਲ ਜਲਦੀ ਲੋਕਾਂ ਦੀ ਆਵਾਜਾਈ ਲਈ ਖੋਲ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਸੜਕਾਂ ਬਣਾਉਣ ਦਾ ਵੀ ਪੀਰੀਅਡ ਹੁੰਦਾ ਹੈ ਜੋ ਦਸੰਬਰ ਤੱਕ ਮੁਕੰਮਲ ਕਰਨ ਲਈ ਕਿਹਾ ਗਿਆ ਹੈ |
ਬਰਸਾਤ ਦੇ ਮੌਸਮ ਤੋਂ ਪਹਿਲਾਂ ਸੜਕਾਂ 'ਤੇ ਪੁਲ ਮੁਕੰਮਲ ਕਰਾਂਗੇ-ਬੈਂਸ
ਐਲਗਰਾਂ ਪੁਲ ਤੇ ਸੜਕਾਂ ਬਾਰੇ ਗੱਲ ਕਰਦਿਆਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਨੰਗਲ ਤੇ ਆਸ-ਪਾਸ ਦੀ ਇਲਾਕਿਆਂ ਦੀਆਂ ਸੜਕਾਂ ਬਣਾਉਣ ਦਾ ਕੰਮ ਜਲਦੀ ਮੁਕੰਮਲ ਕਰ ਲਿਆ ਜਾਵੇਗਾ | ਉਨ੍ਹਾਂ ਕਿਹਾ ਕਿ ਐਲਗਰਾਂ ਪੁਲ ਬਰਸਾਤ ਦੇ ਮੌਸਮ ਤੋਂ ਪਹਿਲਾਂ ਆਵਾਜਾਈ ਲਈ ਖੋਲ੍ਹ ਦਿੱਤਾ ਜਾਵੇਗਾ | ਸਰਕਾਰ ਨੇ ਇਸ ਪੁਲ ਦੀ ਮੁਰੰਮਤ ਲਈ 17 ਕਰੋੜ ਰੁਪਏ ਜਾਰੀ ਕੀਤੇ ਹਨ |

ਪਿਛਲੀ ਖ਼ਬਰ ਚੰਦਪੁਰ ਬੇਲਾ ਵਿਖੇ ਦਰਿਆ ਸਤਲੁਜ 'ਤੇ ਬਣਿਆ ਪੁਲ ਵੀ ਨਾਜਾਇਜ਼ ਮਾਈਨਿੰਗ ਦੀ ਭੇਟ ਚੜਿ੍ਹਆ, ਪੁਲ ਦਾ ਇੱਕ ਪਾਇਆ ਤੇ ਦੋ ਸਲ... ਅਗਲੀ ਖ਼ਬਰ ਰੋਟਰੀ ਕਲੱਬ ਰੂਪਨਗਰ ਨੇ ਕਰਵਾਇਆ 13ਵਾਂ ਵੋਕੇਸ਼ਨਲ ਐਕਸੀਲੈਂਸ ਐਵਾਰਡ ਸਮਾਰੋਹ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।