22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਰੋਟਰੀ ਕਲੱਬ ਰੂਪਨਗਰ ਨੇ ਕਰਵਾਇਆ 13ਵਾਂ ਵੋਕੇਸ਼ਨਲ ਐਕਸੀਲੈਂਸ ਐਵਾਰਡ ਸਮਾਰੋਹ <br/>

ਅਜੀਤ ਡੈਸਕ 09-05-2026
ਰੂਪਨਗਰ, 8 ਮਈ (ਸਤਨਾਮ ਸਿੰਘ ਸੱਤੀ)- ਰੂਪਨਗਰ ਦੇ ਰੋਟਰੀ ਵੋਕੇਸ਼ਨਲ ਟਰੇਨਿੰਗ ਸੈਂਟਰ ਵਿਖੇ ਰੋਟਰੀ ਕਲੱਬ ਰੂਪਨਗਰ ਵਲੋਂ 13ਵਾਂ ਵੋਕੇਸ਼ਨਲ ਐਕਸੀਲੈਂਸ ਐਵਾਰਡ ਸਮਾਰੋਹ ਕਰਵਾਇਆ ਗਿਆ | ਸਮਾਗਮ ਵਿਚ ਡਿਪਟੀ ਕਮਿਸ਼ਨਰ ਅਦਿੱਤਿਆ ਡਚਲਵਾਲ ਆਈ.ਏ.ਐਸ. ਮੁੱਖ ਮਹਿਮਾਨ ਤੇ ਏ.ਡੀ.ਸੀ. (ਪੇਂਡੂ ਵਿਕਾਸ) ਚੰਦਰਜਯੋਤੀ ਸਿੰਘ ਆਈ.ਏ.ਐਸ. ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ | ਸਮਾਗਮ ਦੀ ਸ਼ੁਰੂਆਤ ਦੀਵਾ ਜਗਾ ਕੇ ਕੀਤੀ ਗਈ ਅਤੇ ਕਲੱਬ ਪ੍ਰਧਾਨ ਰੋਟੇਰੀਅਨ ਸੁਧੀਰ ਸ਼ਰਮਾ ਨੇ ਮਹਿਮਾਨਾਂ ਦਾ ਸਵਾਗਤ ਕੀਤਾ | ਰੋਟਰੀ ਕਲੱਬ ਵਲੋਂ ਹਰ ਸਾਲ ਦੀ ਤਰ੍ਹਾਂ ਵੋਕੇਸ਼ਨਲ ਸੇਵਾ ਮਹੀਨੇ ਤਹਿਤ ਵੱਖ-ਵੱਖ ਖੇਤਰਾਂ 'ਚ ਉੱਤਮ ਸੇਵਾਵਾਂ ਦੇਣ ਵਾਲੀਆਂ 5 ਸ਼ਖ਼ਸੀਅਤਾਂ ਅਤੇ 1 ਸੰਸਥਾ ਨੂੰ ਐਵਾਰਡ ਤੇ ਪ੍ਰਸ਼ੰਸਾ ਪੱਤਰ ਦੇ ਕੇ ਨਿਵਾਜਿਆ ਗਿਆ | ਸਿੱਖਿਆ ਤੇ ਸਭਿਆਚਾਰਕ ਖੇਤਰ ਵਿਚ ਯੋਗਦਾਨ ਲਈ ਸਾਬਕਾ ਡੀ.ਪੀ.ਆਈ. (ਸਕੂਲ) ਸੰਗੀਤਾ ਸ਼ਰਮਾ ਤੇ ਡਾ. ਜਗਪਿੰਦਰਪਾਲ ਸਿੰਘ, ਡੀਨ ਸਭਿਆਚਾਰਕ ਮਾਮਲੇ ਅਤੇ ਮੁਖੀ ਸੰਗੀਤ ਵਿਭਾਗ, ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ, ਰੈੱਡ ਕਰਾਸ ਰੂਪਨਗਰ ਦੇ ਸਕੱਤਰ ਗੁਰਸੋਹਨ ਸਿੰਘ ਨੂੰ ਲੋੜਵੰਦਾਂ ਤੇ ਆਫ਼ਤ ਪ੍ਰਭਾਵਿਤਾਂ ਲਈ ਕੀਤੀਆਂ ਸੇਵਾਵਾਂ ਤੇ ਪੰਜਾਬ ਪੁਲਿਸ ਦੇ ਏ.ਐਸ.ਆਈ. ਜਸਵੀਰ ਸਿੰਘ ਨੂੰ ਖ਼ੂਨਦਾਨ ਤੇ ਸਮਾਜਿਕ ਸੇਵਾਵਾਂ ਲਈ ਸਨਮਾਨ ਮਿਲਿਆ | ਸੰਗਠਨ ਸ਼੍ਰੇਣੀ ਵਿਚ ਰੂਪਨਗਰ ਟਰੈਫ਼ਿਕ ਪੁਲਿਸ ਵਿੰਗ ਨੂੰ ਟਰੈਫ਼ਿਕ ਪ੍ਰਬੰਧਨ ਤੇ ਜਾਗਰੂਕਤਾ ਮੁਹਿੰਮਾਂ ਲਈ ਸਨਮਾਨਿਤ ਕੀਤਾ ਗਿਆ | ਇਹ ਐਵਾਰਡ ਇੰਚਾਰਜ ਐਸ.ਆਈ. ਸਰਬਜੀਤ ਸਿੰਘ ਤੇ ਉਨ੍ਹਾਂ ਦੀ ਟੀਮ ਦੇ ਮੈਂਬਰਾਂ ਏਐਸਆਈ ਦੀਦਾਰ ਸਿੰਘ, ਸੁਖਦੇਵ ਸਿੰਘ, ਪਵਨ ਕੁਮਾਰ, ਸਤਵਿੰਦਰ ਸਿੰਘ, ਬਲਜਿੰਦਰ ਸਿੰਘ ਤੇ ਰਣਜੀਤ ਸਿੰਘ ਨੇ ਪ੍ਰਾਪਤ ਕੀਤਾ | ਮੁੱਖ ਮਹਿਮਾਨ ਅਦਿੱਤਿਆ ਡਚਲਵਾਲ ਨੇ ਰੋਟਰੀ ਕਲੱਬ ਦੀਆਂ ਸਮਾਜ ਸੇਵੀ ਗਤੀਵਿਧੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਲੱਬ ਵਲੋਂ ਯੋਗ ਸ਼ਖ਼ਸੀਅਤਾਂ ਦੀ ਚੋਣ ਕੀਤੀ ਗਈ ਹੈ | ਇਸ ਮੌਕੇ ਉਨ੍ਹਾਂ ਨੇ ਰੋਟਰੀ ਕਲੱਬ ਦੀ ਆਨਰੇਰੀ ਮੈਂਬਰਸ਼ਿਪ ਵੀ ਸਵੀਕਾਰ ਕੀਤੀ | ਚੰਦਰਜਯੋਤੀ ਸਿੰਘ ਨੇ ਕਲੱਬ ਨੂੰ ਜ਼ਿਲ੍ਹਾ ਪ੍ਰੀਸ਼ਦ ਨਾਲ ਮਿਲ ਕੇ ਹੋਰ ਨਵੀਨਤਮ ਪ੍ਰੋਜੈਕਟ ਸ਼ੁਰੂ ਕਰਨ ਦੀ ਅਪੀਲ ਕੀਤੀ | ਸਾਬਕਾ ਜ਼ਿਲ੍ਹਾ ਗਵਰਨਰ ਚੇਤਨ ਅਗਰਵਾਲ ਤੇ ਡਾ. ਆਰ.ਐਸ. ਪਰਮਾਰ ਨੇ ਰੋਟਰੀ ਦੀਆਂ ਸਮਾਜ ਸੇਵੀ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ | ਵੋਕੇਸ਼ਨਲ ਸਰਵਿਸ ਡਾਇਰੈਕਟਰ ਡਾ. ਜੇ.ਕੇ. ਸ਼ਰਮਾ ਨੇ ਦੱਸਿਆ ਕਿ ਕਲੱਬ ਪਿਛਲੇ 12 ਸਮਾਗਮਾਂ ਦੌਰਾਨ 55 ਤੋਂ ਵੱਧ ਸ਼ਖ਼ਸੀਅਤਾਂ ਤੇ ਸੱਤ ਸੰਸਥਾਵਾਂ ਨੂੰ ਸਨਮਾਨਿਤ ਕਰ ਚੁੱਕਾ ਹੈ | ਸਮਾਗਮ ਵਿੱਚ ਸਹਾਇਕ ਗਵਰਨਰ ਗੁਰਪ੍ਰੀਤ ਸਿੰਘ, ਪਿ੍ੰਸੀਪਲ ਡਾ. ਜਸਵੀਰ ਸਿੰਘ, ਕਲੱਬ ਮੈਂਬਰਾਂ ਤੇ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਦੇ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ | ਅੰਤ 'ਚ ਆਉਣ ਵਾਲੇ ਪ੍ਰਧਾਨ ਰੋਟੇਰੀਅਨ ਸਗਨ ਸੈਣੀ ਨੇ ਧੰਨਵਾਦ ਮਤਾ ਪੇਸ਼ ਕੀਤਾ |

ਪਿਛਲੀ ਖ਼ਬਰ ਦੋ ਸਾਲਾਂ ਤੋਂ ਲਟਕਿਆ ਐਲਗਰਾਂ ਪੁਲ ਦਾ ਨਿਰਮਾਣ ਪਰ ਸੜਕ ਬਣਾਉਣ ਦਾ ਕੰਮ ਸ਼ੁਰੂ <br/> ਅਗਲੀ ਖ਼ਬਰ ਫ਼ਸਲੀ ਕਰਜ਼ੇ ਦੀ ਵਧੀ ਸੀਮਾ 'ਤੇ ਰੋਕ ਲਗਾਉਣ ਦੇ ਫ਼ੈਸਲੇ 'ਤੇ ਕੋਆਪ੍ਰੇਟਿਵ ਬੈਂਕ ਇੰਪਲਾਈਜ਼ ਯੂਨੀਅਨ ਵਲੋਂ ਚਿੰਤਾ ਦਾ ਪ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।