ਪੰਚਕੂਲਾ, 22 ਅਗਸਤ- ਪੰਚਕੂਲਾ ਦੇ ਸੈਕਟਰ 21 ਵਿਚ ਘੱਗਰ ਨਦੀ ਦੇ ਕੰਢੇ ਇਕ ਨਵਜੰਮੇ ਬੱਚੇ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਿਆ ਵਿਚ ਕੰਮ ਕਰਨ ਵਾਲੇ ਕੁਝ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਕ੍ਰਾਈਮ ਟੀਮ ਘਟਨਾ ਸਥਾਨ ’ਤੇ ਪਹੁੰਚ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਬੱਚਾ ਦਰਿਆ ਵਿਚ ਵਹਿ ਕੇ ਆਇਆ ਹੈ,ਜਿਸ ਕਾਰਨ ਉਸਦੀ ਮੌਤ ਹੋ ਗਈ।
ਉਸ ਦੀ ਉਮਰ ਅਤੇ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ।ਦੱਸਿਆ ਜਾ ਰਿਹਾ ਹੈ ਕਿ ਬੱਚੇ ਨੂੰ ਜਨਮ ਤੋਂ ਤੁਰੰਤ ਬਾਅਦ ਸੁੱਟ ਦਿੱਤਾ ਗਿਆ ਸੀ ਅਤੇ ਹਸਪਤਾਲ ਦਾ ਟੈਗ ਅਜੇ ਵੀ ਉਸ ਦੀ ਨਾਭੀਨਾਲ ਵਿਚ ਲੱਗਾ ਹੋਇਆ ਹੈ।