14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਕੁੱਲ ਹਿੰਦ ਕਿਸਾਨ ਸਭਾ ਦਾ 90ਵਾਂ ਸਥਾਪਨਾ ਦਿਵਸ ਮਨਾਇਆ ਕਿਸਾਨ ਸਭਾ ਦੇ 90 ਸਾਲਾਂ ਦੇ ਸ਼ਾਨਾਮੱਤੇ ਸੰਘਰਸ਼ਾਂ ਦੇ ਇਤਿਹਾਸ 'ਤੇ ਹੋਈ ਵਿਚਾਰ ਚਰਚਾ <br/>

ਚੱਕ ਕਰਮਾਂ ਵਿਖੇ ਮਨਾਏ ਕੁੱਲ ਹਿੰਦ ਕਿਸਾਨ ਸਭਾ ਦਾ ਸਥਾਪਨਾ ਦਿਵਸ ਦਾ ਦਿ੍ਸ਼ | ਤਸਵੀਰ: ਜਸਵੀਰ ਸਿੰਘ ਸੈਣੀ <br/> 13-04-2026
ਘਨੌਲੀ, 12 ਅਪ੍ਰੈਲ (ਜਸਵੀਰ ਸਿੰਘ ਸੈਣੀ)-ਕੁੱਲ ਹਿੰਦ ਕਿਸਾਨ ਸਭਾ ਦਾ 90 ਵਾਂ ਸਥਾਪਨਾ ਦਿਵਸ ਪਿੰਡ ਚੱਕ ਕਰਮਾਂ ਵਿਖੇ ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਆਗੂ ਕਾਮਰੇਡ ਪਵਨ ਕੁਮਾਰ ਸਰਪੰਚ ਚੱਕ ਕਰਮਾਂ ਦੀ ਅਗਵਾਈ ਹੇਠ ਕਿਸਾਨ ਸਭਾ ਦਾ ਝੰਡਾ ਲਹਿਰਾ ਕੇ ਮਨਾਇਆ ਗਿਆ | ਝੰਡਾ ਲਹਿਰਾਉਣ ਤੋਂ ਉਪਰੰਤ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ 11 ਅਪ੍ਰੈਲ 1936 ਨੂੰ ਕੁੱਲ ਹਿੰਦ ਕਿਸਾਨ ਸਭਾ ਦਾ ਪਹਿਲਾ ਇਜਲਾਸ ਲਖਨਊ ਵਿਖੇ ਕੀਤਾ ਗਿਆ ਸੀ, ਜਿਸ ਵਿਚ ਸੁਆਮੀ ਸਹਿਜ ਨੰਦ ਸਰਸਵਤੀ ਬਾਨੀ ਪ੍ਰਧਾਨ ਚੁਣੇ ਗਏ ਸੀ | ਆਪਣੇ 90 ਸਾਲਾਂ ਦੇ ਇਤਿਹਾਸ ਵਿਚ ਕੁੱਲ ਕਿਸਾਨ ਸਭਾ ਨੇ ਆਪਣੇ ਸੰਘਰਸ਼ੀ ਆਗੂਆਂ ਦੀ ਅਗਵਾਈ ਹੇਠ ਸ਼ਾਨਾ ਮੱਤੇ ਸੰਘਰਸ਼ ਲੜੇ, ਭਾਵੇਂ ਉਹ ਆਜ਼ਾਦੀ ਦੀ ਲੜਾਈ ਹੋਵੇ, ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕੀ ਹੱਕਾਂ ਦੀ ਗੱਲ ਹੋਵੇ, ਜਗੀਰਦਾਰੀ ਖ਼ਤਮ ਕਰਨ ਦਾ ਸੰਘਰਸ਼ ਹੋਵੇ, ਕਿਸਾਨਾਂ ਤੇ ਲਗਾਏ ਗਏ ਖ਼ੁਸ਼ ਹੈਸੀਅਤੀ ਟੈਕਸ ਹੋਣ ਜਾਂ ਕਿਸਾਨਾਂ ਤੇ ਥੋਪੇ ਜਾ ਰਹੇ ਕਾਲੇ ਕਾਨੂੰਨ ਹੋਣ, ਇਸ ਤੋਂ ਇਲਾਵਾ ਹੋਰ ਲੋਕਲ ਮਸਲਿਆਂ 'ਤੇ ਕੁੱਲ ਹਿੰਦ ਕਿਸਾਨ ਸਭਾ ਨੇ ਕਿਸਾਨਾਂ ਨੂੰ ਲਾਮ ਬੰਦ ਕਰਕੇ ਸੰਘਰਸ਼ ਲੜੇ ਅਤੇ ਜਿੱਤੇ | ਹੁਣ ਵੀ ਕੁੱਲ ਹਿੰਦ ਕਿਸਾਨ ਸਭਾ ਜੋ ਕਿ ਦੇਸ਼ ਦੇ ਹਰ ਇੱਕ ਜ਼ਿਲ੍ਹੇ ਵਿਚ ਸੰਯੁਕਤ ਕਿਸਾਨ ਮੋਰਚੇ ਵਿਚ ਮੋਹਰੀ ਰੋਲ ਅਦਾ ਕਰਦਿਆਂ ਕਿਸਾਨਾਂ ਅਤੇ ਮਜ਼ਦੂਰਾਂ ਦੇ ਮਸਲਿਆਂ ਲਈ ਸੰਘਰਸ਼ ਕਰ ਰਹੀ ਹੈ | ਆਗੂਆਂ ਨੇ ਕਿਹਾ ਕਿ ਅਜੋਕੇ ਸਮੇਂ ਵਿਚ ਕਾਰਪੋਰੇਟ ਘਰਾਣੇ ਸਰਕਾਰ ਦੀ ਮਦਦ ਨਾਲ ਕਿਸਾਨੀ ਤੇ ਕਬਜ਼ਾ ਕਰਕੇ ਲੋਕਾਂ ਦੀ ਲੁੱਟ ਕਰਕੇ ਆਪਣੇ ਮੁਨਾਫ਼ੇ ਵਧਾਉਣ ਦੀ ਕੋਸ਼ਿਸ਼ ਵਿਚ ਹਨ ਇਸ ਨੂੰ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਵਿਸ਼ਾਲ ਏਕਤਾ ਕਾਇਮ ਕਰਕੇ ਤਿੱਖੇ ਸੰਘਰਸ਼ਾਂ ਨਾਲ ਹੀ ਰੋਕਿਆ ਜਾ ਸਕਦਾ ਹੈ, ਖੇਤੀ ਨੂੰ ਖ਼ੁਸ਼ਹਾਲ ਬਣਾਇਆ ਜਾ ਸਕਦਾ ਹੈ ਅਤੇ ਦੇਸ਼ ਵਿਚ ਹਰ ਗ਼ਰੀਬ ਅਮੀਰ ਲਈ ਅੰਨ ਸੁਰੱਖਿਆ ਪੈਦਾ ਕੀਤੀ ਜਾ ਸਕਦੀ ਹੈ | ਮੀਟਿੰਗ ਵਿਚ ਸਾਥੀ ਪਿਆਰਾ ਸਿੰਘ, ਰੂਪ ਲਾਲ, ਰਮੇਸ਼ ਕੁਮਾਰ, ਓਮ ਪ੍ਰਕਾਸ਼ ਮਿਸਤਰੀ, ਰਾਮ ਕਿ੍ਸ਼ਨ ਸਾਬਕਾ ਪੰਚ, ਅੰਜੂ ਦੇਵੀ, ਪੰਚ ਪੂਨਮ ਕੁਮਾਰੀ, ਸਰੋਜ ਕੁਮਾਰੀ, ਰਾਣੀ, ਮੀਨਾ ਕੁਮਾਰੀ, ਬਲਵਿੰਦਰ ਕੁਮਾਰ, ਮਹਿੰਦਰ ਕੁਮਾਰ ਪੰਚ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਬਾਬਾ ਬਾਲਕ ਨਾਥ ਮੰਦਰ ਹਰੀਪੁਰ ਫੂਲੜੇ ਵਿਖੇ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਲਟਕਦੀਆਂ ਮੰਗਾਂ ਨੂੰ ਲੈ ਕੇ ਹੁਣ ਸਰਕਾਰ ਦੀ ਅਣਗਹਿਲੀ ਬਰਦਾਸ਼ਤ ਨਹੀਂ-ਡਾ. ਰਮੇਸ਼ ਬਾਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।