16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਭਾਜਪਾ ਵਲੋਂ ਸ੍ਰੀ ਚਮਕੌਰ ਸਾਹਿਬ ਵਿਖੇ ਮਨਾਇਆ ਸਥਾਪਨਾ ਦਿਵਸ <br/>

ਅਜੀਤ ਡੈਸਕ 10-04-2026
ਸ੍ਰੀ ਚਮਕੌਰ ਸਾਹਿਬ, 9 ਅਪ੍ਰੈਲ (ਜਗਮੋਹਣ ਸਿੰਘ ਨਾਰੰਗ)-ਭਾਰਤੀ ਜਨਤਾ ਪਾਰਟੀ ਦੇ 47ਵੇਂ ਸਥਾਪਨਾ ਦਿਵਸ ਮੌਕੇ ਸ੍ਰੀ ਚਮਕੌਰ ਸਾਹਿਬ ਵਿਖੇ ਭਾਜਪਾ ਦੇ ਦਫ਼ਤਰ ਵਿਖੇ ਕਰਵਾਏ ਸਮਾਰੋਹ ਵਿਚ ਭਾਜਪਾ ਦੇ ਸੀਨੀਅਰ ਆਗੂ ਅਤੇ ਜੰਮੂ ਕਸ਼ਮੀਰ ਭਾਜਪਾ ਦੇ ਸਾਬਕਾ ਪ੍ਰਦੇਸ਼ ਪ੍ਰਧਾਨ ਰਵਿੰਦਰ ਰੈਨਾ ਨੇ ਵਿਸ਼ੇਸ਼ ਤੋਰ 'ਤੇ ਸ਼ਿਰਕਤ ਕੀਤੀ | ਮੇਜਰ ਅੰਜੂ ਬਾਲਾ ਦੀ ਅਗਵਾਈ ਹੇਠ ਕਰਵਾਏ ਇਸ ਪ੍ਰਭਾਵਸ਼ਾਲੀ ਸਮਾਰੋਹ ਵਿਚ ਵੱਡੀ ਗਿਣਤੀ ਵਿਚ ਪਾਰਟੀ ਦੇ ਵਰਕਰ /ਅਹੁਦੇਦਾਰ ਸ਼ਾਮਿਲ ਹੋਏ | ਮੁੱਖ ਮਹਿਮਾਨ ਵਜੋਂ ਪਹੁੰਚੇ ਸ੍ਰੀ ਰੈਨਾ ਨੇ ਆਪਣੇ ਸੰਬੋਧਨ ਵਿਚ ਪਾਰਟੀ ਦੇ ਗੌਰਵਮਈ ਇਤਿਹਾਸ, ਸੰਘਰਸ਼ ਅਤੇ ਉਪਲਬਧੀਆਂ 'ਤੇ ਰੌਸ਼ਨੀ ਪਾਈ | ਉਨ੍ਹਾਂ ਨੇ ਵਰਕਰਾਂ ਵਿਚ ਜੋਸ਼ ਭਰਦੇ ਹੋਏ ਕਿਹਾ ਕਿ ਭਾਜਪਾ ਇੱਕ ਵਿਚਾਰਧਾਰਾ ਹੈ ਜੋ ਦੇਸ਼ ਸੇਵਾ ਅਤੇ ਜਨ ਕਲਿਆਣ ਲਈ ਸਮਰਪਿਤ ਹੈ | ਉਨ•ਾਂ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੀਆਂ ਉਪਲਬਧੀਆਂ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਭਾਜਪਾ ਦੇਸ਼ ਨੂੰ ਵਿਕਾਸ ਦੀਆਂ ਨਵੀਆਂ ਉਚਾਈਆਂ ਵੱਲ ਲੈ ਕੇ ਜਾ ਰਹੀ ਹੈ | ਸਮਾਗਮ ਵਿਚ ਸੂਬਾ ਸਕੱਤਰ ਭਾਨੂੰ ਪ੍ਰਤਾਪ ਨੇ ਵੀ ਆਪਣੀ ਹਾਜ਼ਰੀ ਦਰਜ ਕਰਵਾਈ ਅਤੇ ਪਾਰਟੀ ਦੀ ਮਜ਼ਬੂਤੀ ਲਈ ਹਰ ਵਰਕਰ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ | ਮੇਜਰ ਅੰਜੂ ਬਾਲਾ ਸਿੰਘ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਮਾਗਮ ਉਨ੍ਹਾਂ ਦੀ ਏਕਤਾ ਅਤੇ ਸਮਰਪਣ ਦਾ ਪ੍ਰਤੀਕ ਹੈ | ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰਧਾਨ ਪ੍ਰਵੇਸ਼ ਗੋਇਲ, ਹਰਨੇਕ ਸਿੰਘ ਕਲਾਰਾਂ, ਸੰਗਤ ਸਿੰਘ ਭਾਮੀਆਂ, ਜਗਵੰਤ ਮਾਨ, ਜਗਦੀਪ ਸਿੰਘ ਸੰਗਤਪੁਰ, ਵਿਨੋਦ ਰਾਣਾ ਘਨੌਂਦਾ, ਜਸਮੇਰ ਸਿੰਘ ਰਾਣਾ ਮੰਦਵਾੜਾ, ਪਵਿੱਤਰ ਸਿੰਘ ਬਰਸਾਲਪੁਰ, ਅਰਵਿੰਦ ਸੋਨੀ, ਹਰਜੀਤ ਸਿੰਘ, ਬਲਜੀਤ ਸਿੰਘ ਕਜੋਲੀ, ਰਮਨ ਮੱਟੂ, ਸੰਜੀਵ ਮੱਟੂ, ਮੋਹਨ ਸਿੰਘ ਪਿੱਪਲ ਮਾਜਰਾ, ਅਜਮੇਰ ਸਿੰਘ, ਮੋਹਨ ਸਿੰਘ ਕੰਦੋਲਾ, ਭਾਗ ਸਿੰਘ ਮੋਰਿੰਡਾ, ਚਰਨਜੀਤ ਸਿੰਘ ਓਇੰਦ ਆਦਿ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਆਊਟ ਸੋਰਸ ਕਾਮਿਆਂ ਨੂੰ ਕੰਟਰੈਕਟ ਅਤੇ ਕੰਟਰੈਕਟ ਨੂੰ ਰੈਗੂਲਰ ਕਰਨ ਲਈ ਸਰਬਸੰਮਤੀ ਨਾਲ ਮਤਾ ਪਾਸ ਅਗਲੀ ਖ਼ਬਰ ਰੇਲਵੇ ਵਲੋਂ ਬਾਈਪਾਸ 'ਤੇ ਰੋਕਾਂ ਲੱਗਣ ਨਾਲ ਲੋਕਾਂ 'ਚ ਰੋਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।