26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ 16ਵਾਂ ਪਰਿਵਾਰਕ ਖੇਡ ਮੇਲਾ 12 ਨੂੰ <br/>

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਅਹੁਦੇਦਾਰ 12 ਅਪ੍ਰੈਲ ਨੂੰ ਨਵਾਂ ਨੰਗਲ ਵਿਖੇ ਕਰਵਾਏ ਜਾਣ ਵਾਲੇ 16ਵੇਂ ਪਰਿਵਾਰਕ ਖੇਡ ਦਾ ਪੋਸਟਰ ਜਾਰੀ ਕਰਦੇ ਹੋਏ | <br/> 05-04-2026
ਨੰਗਲ, 4 ਅਪ੍ਰੈਲ (ਪ੍ਰੀਤਮ ਸਿੰਘ ਬਰਾਰੀ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਸਮਾਜ ਵਿਚਲੀਆਂ ਗੁਆਚ ਰਹੀਆਂ ਕਦਰਾਂ ਕੀਮਤਾਂ ਨੂੰ ਮੁੜ ਬਹਾਲ ਕਰਨ ਲਈ ਸਮੇਂ ਸਮੇਂ ਤੇ ਅਨੇਕਾਂ ਕਾਰਜ ਕੀਤੇ ਜਾ ਰਹੇ ਹਨ | ਇਸੇ ਲੜੀ ਵਿਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਹੋਲੇ ਮਹੱਲੇ ਅਤੇ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ 16ਵਾਂ ਪਰਿਵਾਰਕ ਖੇਡ ਮੇਲਾ ਐਨ.ਐਫ.ਐਲ. ਸਟੇਡੀਅਮ, ਨਯਾ ਨੰਗਲ ਵਿਚ 12 ਅਪ੍ਰੈਲ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ | ਅੱਜ ਗੁਰਦਵਾਰਾ ਸਿੰਘ ਸਭਾ ਨਯਾ ਨੰਗਲ ਦੇ ਪ੍ਰਧਾਨ ਤਰਲੋਚਨ ਸਿੰਘ, ਸਕੱਤਰ ਸੁਖਦੇਵ ਸਿੰਘ, ਸਟੱਡੀ ਸਰਕਲ ਦੇ ਸੂਬਾ ਪ੍ਰਧਾਨ ਹਰਜੀਤ ਸਿੰਘ, ਗੁਰਦਵਾਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਜਸਵੀਰ ਸਿੰਘ ਅਤੇ ਪਰਿਵਾਰਕ ਖੇਡ ਮੇਲੇ ਦੇ ਕੋ-ਆਰਡੀਨੇਟਰ ਗੁਰਪ੍ਰੀਤ ਸਿੰਘ ਨੇ ਸਾਂਝੇ ਤੌਰ 'ਤੇ ਪੋਸਟਰ ਰਿਲੀਜ਼ ਕਰਦਿਆਂ ਦੱਸਿਆ ਕਿ ਇਸ ਪਰਿਵਾਰਕ ਖੇਡ ਮੇਲੇ ਵਿਚ ਹਰ ਉਮਰ ਦੇ ਵਿਅਕਤੀਆਂ ਲਈ ਖੇਡਾਂ ਕਰਵਾਈਆਂ ਜਾ ਰਹੀਆਂ ਹਨ | ਅੱਜਕੱਲ੍ਹ ਦੀ ਦੌੜ ਭੱਜ ਵਾਲੀ ਜ਼ਿੰਦਗੀ ਦੇ ਵਿਚ ਇਹ ਬਿਸਰ ਰਹੀਆਂ ਵਿਰਾਸਤੀ ਖੇਡਾਂ ਕੁੱਝ ਸਮੇਂ ਲਈ ਸਾਨੂੰ ਸਕੂਨ ਦਿੰਦੀਆਂ ਹਨ | ਇਹਨਾਂ ਖੇਡਾਂ ਰਾਹੀਂ ਜਿੱਥੇ ਅਸੀਂ ਆਪਣੇ ਸਰੀਰ ਨੂੰ ਨਰੋਆ ਰੱਖ ਸਕਦੇ ਹਾਂ ਉੱਥੇ ਆਪਣੀ ਅਗਲੀ ਪੀੜ੍ਹੀ ਨੂੰ ਇਹਨਾਂ ਬਿਸਰ ਰਹੀਆਂ ਖੇਡਾਂ ਵਾਰੇ ਜਾਣਕਾਰੀ ਦੇ ਸਕਦੇ ਹਾਂ | ਉਨ੍ਹਾਂ ਦੱਸਿਆ ਕਿ ਸਵੇਰੇ 8 ਵਜੇ ਨਿਸ਼ਾਨ ਸਾਹਿਬ ਲਹਿਰਾਂ ਕੇ ਗੱਤਕਾ ਪ੍ਰਦਰਸ਼ਨੀ ਤੋਂ ਬਾਅਦ ਖੇਡਾਂ ਦੀ ਅਰੰਭਤਾ ਕੀਤੀ ਜਾਵੇਗੀ | ਖੇਡਾਂ ਤੋਂ ਇਲਾਵਾ ਹੋਰ ਸੰਸਥਾਵਾਂ ਦੇ ਸਹਿਯੋਗ ਨਾਲ ਕੁੱਝ ਪ੍ਰਦਰਸ਼ਨੀਆਂ ਵੀ ਲਗਾਈਆਂ ਜਾ ਰਹੀਆਂ ਹਨ | ਇਸ ਮੌਕੇ ਹਰਜੀਤ ਸਿੰਘ, ਹਰਮਿੰਦਰ ਸਿੰਘ ਨੰਗਲ, ਬਲਵਿੰਦਰ ਸਿੰਘ, ਗੁਰੂ ਨਾਨਕ ਮੋਦੀਖ਼ਾਨਾ ਦੇ ਇੰਚਾਰਜ ਬੀਬੀ ਸੋਨੀਆ ਸੈਣੀ, ਭਾਈ ਵੀਰਦਵਿੰਦਰ ਸਿੰਘ, ਭਾਈ ਗੁਰਨਾਮ ਸਿੰਘ, ਗਗਨਦੀਪ ਸਿੰਘ ਅਤੇ ਬੀਬੀ ਸਤਿੰਦਰ ਪਾਲ ਕੌਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |

ਪਿਛਲੀ ਖ਼ਬਰ ਪਿੰਡ ਗੰਭੀਰਪੁਰ ਵਿਖੇ ਸੱਤ ਰੋਜ਼ਾ ਧਾਰਮਿਕ ਸਮਾਗਮ ਸਮਾਪਤ <br/> ਅਗਲੀ ਖ਼ਬਰ ਸਹੇਲੀ ਫਾਊਾਡੇਸ਼ਨ ਵਲੋਂ ਨੱਬੇ ਵਿਦਿਆਰਥੀਆਂ ਨੂੰ ਸਕੂਲ ਬੈਗ ਅਤੇ ਸਟੇਸ਼ਨਰੀ ਭੇਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।