26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਪਿੰਡ ਗੰਭੀਰਪੁਰ ਵਿਖੇ ਸੱਤ ਰੋਜ਼ਾ ਧਾਰਮਿਕ ਸਮਾਗਮ ਸਮਾਪਤ <br/>

ਸਮਾਗਮ ਦੌਰਾਨ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਬਲਰਾਮ ਪਰਾਸ਼ਰ ਅਤੇ ਸੰਗਤਾਂ ਦਾ ਇਕੱਠ | ਤਸਵੀਰਾਂ: ਸ਼ਿਵ ਕੁਮਾਰ ਕਾਲੀਆ <br/> 05-04-2026
ਢੇਰ, 4 ਅਪ੍ਰੈਲ (ਸ਼ਿਵ ਕੁਮਾਰ ਕਾਲੀਆ)-ਪਿੰਡ ਗੰਭੀਰਪੁਰ ਦੇ ਸ਼ਿਵ ਮੰਦਰ ਵਿਖੇ ਚੱਲ ਰਹੇ ਸੱਤ ਰੋਜ਼ਾ ਧਾਰਮਿਕ ਸਮਾਗਮ ਅੱਜ ਬਹੁਤ ਹੀ ਧੂਮ ਧਾਮ ਦੇ ਨਾਲ ਸਮਾਪਤ ਹੋ ਗਏ, ਇਸ ਮੌਕੇ 'ਤੇ ਪ੍ਰਸਿੱਧ ਸਮਾਜ ਸੇਵੀ ਅਤੇ ਭਾਜਪਾ ਦੇ ਸੀਨੀਅਰ ਆਗੂ ਬਲਰਾਮ ਪਰਾਸ਼ਰ ਸ੍ਰੀ ਅਨੰਦਪੁਰ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ, ਇਸ ਮੌਕੇ 'ਤੇ ਉਨਾਂ ਦਾ ਸਮਾਗਮ ਦੇ ਵਿਚ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ ਗਿਆ | ਇਸ ਸਮੇਂ ਵੱਡੀ ਗਿਣਤੀ ਵਿਚ ਹਾਜ਼ਰ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਕਿਹਾ ਕਿ ਬਹੁਤ ਹੀ ਅਫ਼ਸੋਸ ਦੀ ਗੱਲ ਹੈ ਕਿ ਇਲਾਕੇ ਦੇ ਵਿਚ ਨਸ਼ਿਆਂ ਦੇ ਨਾਲ ਨੌਜਵਾਨਾਂ ਦੀ ਵੱਡੀ ਗਿਣਤੀ ਵਿਚ ਮੌਤ ਹੋ ਰਹੀ ਹੈ | ਪ੍ਰੰਤੂ ਸਮੇਂ ਸਮੇਂ ਦੀਆਂ ਸਰਕਾਰਾਂ ਹਮੇਸ਼ਾ ਹੀ ਇਸ ਗੱਲ ਨੂੰ ਨਜ਼ਰ ਅੰਦਾਜ਼ ਕਰਕੇ ਇਸ 'ਤੇ ਸਿਆਸਤ ਖੇਡਦੀ ਰਹੀ ਹੈ ਜਦੋਂ ਕਿ ਹਕੀਕਤ ਇਹ ਹੈ ਕਿ ਅੱਜ ਵੀ ਸ਼ਰੇਆਮ ਪਿੰਡਾਂ ਦੀਆਂ ਗਲੀਆਂ ਦੇ ਵਿਚ ਨਸ਼ਿਆਂ ਦੀ ਤਾਦਾਦ ਲਗਾਤਾਰ ਵਧਦੀ ਜਾ ਰਹੀ | ਇਸ ਮੌਕੇ 'ਤੇ ਪ੍ਰਸਿੱਧ ਕਥਾ ਵਾਚਕ ਰਮੇਸ਼ ਚੰਦ ਸ਼ਾਸਤਰੀ ਅਤੇ ਸਮੂਹ ਪਿੰਡ ਵਾਸੀਆਂ ਵਲੋਂ ਬਲਰਾਮ ਪਰਾਸ਼ਰ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ ਉਨ੍ਹਾਂ ਕਿਹਾ ਕਿ ਬਲਰਾਮ ਪਰਾਸ਼ਰ ਇੱਕ ਬਹੁਤ ਹੀ ਵਧੀਆ ਇਨਸਾਨ ਹਨ ਜੋ ਕਿ ਲਗਾਤਾਰ ਸਮਾਜ ਵਿਚ ਫੈਲ ਰਹੀਆਂ ਬੁਰਾਈਆਂ ਦੇ ਖ਼ਿਲਾਫ਼ ਲੜ ਰਹੇ ਹਨ | ਇਸ ਮੌਕੇ 'ਤੇ ਅਸ਼ੋਕ ਕੁਮਾਰ, ਸੁਖਦੇਵ ਕੁਮਾਰ, ਨੰਦੂ ਕੁਮਾਰ, ਸੰਜੀਵ ਕੁਮਾਰ, ਅਤੁਲ ਸ਼ਰਮਾ, ਆਕਾਸ਼ ਕਾਲੀਆ, ਵਿਕਾਸ ਕਾਲੀਆ, ਰਾਜਕੁਮਾਰ ਫ਼ੌਜੀ ਆਦੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |

ਪਿਛਲੀ ਖ਼ਬਰ ਪਿੰਡ ਗੰਭੀਰਪੁਰ ਵਿਖੇ ਸੱਤ ਰੋਜ਼ਾ ਧਾਰਮਿਕ ਸਮਾਗਮ ਸਮਾਪਤ <br/> ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ 16ਵਾਂ ਪਰਿਵਾਰਕ ਖੇਡ ਮੇਲਾ 12 ਨੂੰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।