31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਗੰਭੀਰਪੁਰ ਦੇ ਧਾਰਮਿਕ ਸਮਾਗਮਾਂ 'ਚ ਹੋਏ ਹਾਜ਼ਰ <br/>

ਪਿੰਡ ਗੰਭੀਰ ਪੁਰ ਦੇ ਸਮਾਗਮਾਂ ਵਿਚ ਹਾਜ਼ਰੀ ਭਰਦੇ ਹੋਏ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੀਆਂ ਵੱਖ-ਵੱਖ ਤਸਵੀਰਾਂ | ਤਸਵੀਰਾਂ: ਸ਼ਿਵ ਕੁਮਾਰ ਕਾਲੀਆ <br/> 04-04-2026
ਢੇਰ, 3 ਅਪ੍ਰੈਲ (ਸ਼ਿਵ ਕੁਮਾਰ ਕਾਲੀਆ)- ਅੱਜ ਪਿੰਡ ਗੰਭੀਰਪੁਰ ਦੇ ਵਾਸੀ ਅਤੇ ਕੈਬਨਿਟ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਪਿੰਡ ਗੰਭੀਰਪੁਰ ਦੇ ਸ਼ਿਵ ਮੰਦਰ ਵਿਚ ਪਿਛਲੇ ਕਈ ਦਿਨਾਂ ਤੋਂ ਚੱਲ ਰਹੇ ਸ੍ਰੀਮਦ ਭਾਗਵਤ ਸਪਤਾਹ ਦੇ ਸਮਾਗਮਾਂ ਵਿਚ ਹਾਜ਼ਰੀ ਭਰਨ ਦੇ ਲਈ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਇਸ ਮੌਕੇ 'ਤੇ ਉਹਨਾਂ ਦਾ ਪਿੰਡ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ ਗਿਆ | ਇਸ ਦੌਰਾਨ ਵੱਡੀ ਗਿਣਤੀ ਵਿਚ ਹਾਜ਼ਰ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਮੇਰਾ ਪਿੰਡ ਮੇਰੀ ਸ਼ਾਨ ਹੈ | ਉਹਨਾਂ ਕਿਹਾ ਕਿ ਮੈਂ ਇਲਾਕੇ ਦੇ ਹਰ ਪਿੰਡ ਨੂੰ ਆਪਣੇ ਪਿੰਡ ਦੀ ਨਜ਼ਰ ਦੇ ਨਾਲ ਹੀ ਵੇਖਦਾ ਹਾਂ, ਜਿਸ ਦੀ ਬਦੌਲਤ ਅੱਜ ਇਲਾਕੇ ਦੇ ਹਰ ਪਿੰਡ ਦੇ ਵਿਚ ਵਿਕਾਸ ਦੀਆਂ ਹਨੇਰੀਆਂ ਚੱਲੀਆਂ ਹੋਈਆਂ ਹਨ | ਉਹਨਾਂ ਕਿਹਾ ਕਿ ਉਹਨਾਂ ਦਾ ਮਕਸਦ ਹਲਕੇ ਵਿਚ ਸ਼ਾਂਤੀ, ਆਪਸੀ ਭਾਈਚਾਰਾ, ਵਿਕਾਸ, ਨਸ਼ਾ ਮੁਕਤ ਸਮਾਜ ਆਦਿ ਮੁੱਖ ਟਿਚੇ ਹਨ, ਜਿਨ੍ਹਾਂ ਨੂੰ ਪੂਰਾ ਕਰਨ ਦੇ ਲਈ ਉਹ ਦਿਨ ਰਾਤ ਇੱਕ ਕਰ ਰਹੇ ਹਨ | ਉਹਨਾਂ ਇਸ ਮੌਕੇ 'ਤੇ ਪਿੰਡ ਦੇ ਵਿਕਾਸ ਦੇ ਲਈ ਵੱਖ-ਵੱਖ ਪ੍ਰੋਜੈਕਟਾਂ ਨੂੰ ਮਨਜ਼ੂਰੀਆਂ ਵੀ ਦਿੱਤੀਆਂ ਅਤੇ ਕਿਹਾ ਕਿ ਬਹੁਤ ਹੀ ਛੇਤੀ ਇਹ ਪ੍ਰੋਜੈਕਟ ਪੂਰੇ ਕਰ ਲਏ ਜਾਣਗੇ | ਇਸ ਅਵਸਰ 'ਤੇ ਪ੍ਰਸਿੱਧ ਕਥਾ ਵਾਚਕ ਪੰਡਿਤ ਰਮੇਸ਼ ਚੰਦ ਸ਼ਾਸਤਰੀ ਵਲੋਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਕਿਹਾ ਕਿ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਇਲਾਕੇ ਵਿਚ ਸਿੱਖਿਆ ਦੇ ਸੁਧਾਰ ਅਤੇ ਹੋਰ ਵੱਖ-ਵੱਖ ਕਾਰਜਾਂ ਦੇ ਲਈ ਬਹੁਤ ਹੀ ਸਖ਼ਤ ਮਿਹਨਤ ਕਰਦੇ ਹਨ | ਉਹਨਾਂ ਇਸ ਮੌਕੇ 'ਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਵੀ ਕੀਤਾ | ਇਸ ਮੌਕੇ 'ਤੇ ਪਿੰਡ ਦੀ ਸਰਪੰਚ ਐਡਵੋਕੇਟ ਮੀਨਾ ਕਾਲੀਆ ਵਲੋਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦਾ ਸਮਾਗਮ ਵਿਚ ਪਹੁੰਚਣ ਦੇ ਲਈ ਜੀ ਆਇਆਂ ਨੂੰ ਆਖਿਆ ਗਿਆ | ਉਹਨਾਂ ਕਿਹਾ ਕਿ ਸਾਨੂੰ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ 'ਤੇ ਵੱਡਾ ਮਾਣ ਹੈ, ਕਿਉਂਕਿ ਜਦੋਂ ਵੀ ਅਸੀਂ ਪਿੰਡ ਅਤੇ ਇਲਾਕੇ ਦੇ ਵਿਕਾਸ ਪ੍ਰਤੀ ਉਹਨਾਂ ਨੂੰ ਯਾਦ ਕਰਦੇ ਹਨ ਤਾਂ ਸਾਡੀਆਂ ਮੰਗਾਂ ਨੂੰ ਪਹਿਲ ਦੇ ਅਧਾਰ 'ਤੇ ਪੂਰਾ ਕੀਤਾ ਜਾਂਦਾ ਹੈ | ਇਸ ਮੌਕੇ 'ਤੇ ਹੋਰਨਾਂ ਤੋਂ ਇਲਾਵਾ ਸੋਹਣ ਸਿੰਘ ਬੈਂਸ, ਠੇਕੇਦਾਰ ਬਚਿੱਤਰ ਸਿੰਘ ਬੈਂਸ, ਨੰਬਰਦਾਰ ਰਾਮ ਕੁਮਾਰ ਕਾਲੀਆ, ਸੁਖਦੇਵ ਕੁਮਾਰ, ਛੱਜੂ ਰਾਮ, ਅਸ਼ੋਕ ਕੁਮਾਰ, ਜਸਵਿੰਦਰ ਸਿੰਘ ਬਾਂਠ, ਸੁਖਬੀਰ ਸਿੰਘ ਬਾਂਠ, ਨੰਦੂ ਕੁਮਾਰ, ਪੰਡਿਤ ਚੰਦਰ ਸ਼ੇਖਰ ਆਜ਼ਾਦ ਸਪੋਰਟਸ ਐਂਡ ਵੈੱਲਫੇਅਰ ਕਲੱਬ ਦੇ ਪ੍ਰਧਾਨ ਅਤੁਲ ਸ਼ਰਮਾ, ਆਕਾਸ਼ ਕਾਲੀਆ, ਸਾਬਕਾ ਸਰਪੰਚ ਮਨਜੀਤ ਕੁਮਾਰ, ਸਰਪੰਚ ਮੋਹਣ ਲਾਲ ਬਸਤੀ ਬਾਠ, ਸੂਬੇਦਾਰ ਅਜੈਬ ਸਿੰਘ, ਰਜਤ ਕੁਮਾਰ, ਮਾਸਟਰ ਪਵਨ ਕੁਮਾਰ, ਬਾਬਾ ਜੋਲੀ, ਜੋਤੀ ਲਾਲ, ਗੁਰਮੇਲ ਸਿੰਘ ਬੈਂਸ, ਵਿਕਾਸ ਕਾਲੀਆ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |

ਪਿਛਲੀ ਖ਼ਬਰ ਮਨ ਦੇ ਵਿਸ਼ੇ ਵਿਕਾਰ ਸ਼ੁੱਧ ਹੋਣ ਨਾਲ ਹੋਵੇਗੀ ਸੁੱਖ ਦੀ ਪ੍ਰਾਪਤੀ-ਵੇਦਾਂਤ ਅਚਾਰੀਆਂ ਸਵਾਮੀ ਚੇਤਨਾ ਨੰਦ ਭੂਰੀਵਾਲੇ <br... ਅਗਲੀ ਖ਼ਬਰ ਸੂਬਾ ਪੱਧਰੀ ਹਰੋਲੀ ਉਤਸਵ 11 ਤੋਂ 14 ਅਪ੍ਰੈਲ ਇਕ ਵਿਸ਼ਾਲ ਸ਼ੋਭਾ ਯਾਤਰਾ ਨਾਲ ਹੋਵੇਗੀ ਸ਼ੁਰੂਆਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।