31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਚੇਅਰਮੈਨ ਸਹੇੜੀ ਨੇ ਕੀਤਾ ਅਨਾਜ ਮੰਡੀ ਬੇਲਾ ਦੇ ਸਫ਼ਾਈ ਪ੍ਰਬੰਧਾਂ ਦਾ ਨਿਰੀਖਣ <br/>

ਅਜੀਤ ਡੈਸਕ 04-04-2026
ਬੇਲਾ, 3 ਅਪ੍ਰੈਲ (ਮਨਜੀਤ ਸਿੰਘ ਸੈਣੀ)-ਬੀਤੀ ਇੱਕ ਅਪ੍ਰੈਲ ਤੋਂ ਪੰਜਾਬ ਵਿਚ ਕਣਕ ਦੀ ਸਰਕਾਰੀ ਤੌਰ 'ਤੇ ਖ਼ਰੀਦ ਹੋ ਚੁੱਕੀ ਹੈ, ਪ੍ਰੰਤੂ ਪਿਛਲੇ ਕਈ ਦਿਨਾਂ ਤੋਂ ਮੌਸਮ ਦੀ ਖਰਾਬੀ ਕਾਰਣ ਕਣਕ ਦੀ ਵਢਾਈ ਦਾ ਕੰਮ ਪਛੜ ਗਿਆ ਹੈ, ਜਿਸ ਕਰਕੇ ਮੰਡੀਆਂ ਵਿਚ ਕਣਕ ਦੀ ਆਮਦ ਵਿਸਾਖੀ ਦੇ ਤਿਉਹਾਰ ਤੋਂ ਬਾਅਦ ਹੀ ਸ਼ੁਰੂ ਹੋਵੇਗੀ | ਮੌਸਮ ਦੀ ਖ਼ਰਾਬੀ ਕਾਰਣ ਮੰਡੀਆਂ ਦੀ ਸਾਫ਼ ਸਫ਼ਾਈ ਦਾ ਕੰਮ ਵੀ ਪਛੜ ਗਿਆ ਸੀ, ਜੋ ਕਿ ਬੀਤੇ ਦਿਨੀਂ ਅਨਾਜ ਮੰਡੀ ਬੇਲਾ ਵਿਚ ਸਫ਼ਾਈ ਦਾ ਕੰਮ ਪੂਰੇ ਜੋਰਾਂ ਨਾਲ ਸ਼ੁਰੂ ਕੀਤਾ ਗਿਆ ਸੀ, ਜਿਨ੍ਹਾਂ ਦਾ ਕਿ ਮਾਰਕੀਟ ਕਮੇਟੀ ਸ੍ਰੀ ਚਮਕੌਰ ਸਾਹਿਬ ਦੇ ਚੇਅਰਮੈਨ ਸਕਿੰਦਰ ਸਿੰਘ ਸਹੇੜੀ ਨੇ ਜਾਇਜ਼ਾ ਲਿਆ | ਇਸ ਮੌਕੇ ਚੇਅਰਮੈਨ ਸਕਿੰਦਰ ਸਿੰਘ ਸਹੇੜੀ ਨੇ ਕਿਹਾ ਕਿ ਮੌਸਮ ਦੀ ਖ਼ਰਾਬੀ ਕਾਰਨ ਮੰਡੀਆਂ ਦੀ ਸਫ਼ਾਈ ਦਾ ਕੰਮ ਥੋੜ੍ਹਾ ਪਛੜ ਗਿਆ ਸੀ, ਜੋ ਕਿ ਹੁਣ ਕਰਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਹਾੜੀ ਦੇ ਸੀਜਨ ਦੌਰਾਨ ਕਿਸਾਨਾਂ ਨੂੰ ਕੋਈ ਵੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਕਿਸਾਨਾਂ ਦੀ ਫ਼ਸਲ ਦਾ ਇੱਕ-ਇੱਕ ਦਾਣਾ ਚੁੱਕਿਆ ਜਾਵੇਗਾ | ਇਸ ਮੌਕੇ ਅਨਾਜ ਬੇਲਾ ਮੰਡੀ ਦੇ ਪ੍ਰਧਾਨ ਆੜ੍ਹਤੀ ਸੁਰਿੰਦਰ ਸਿੰਘ ਸੈਣੀ ਨੇ ਚੇਅਰਮੈਨ ਸ. ਸਹੇੜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਿਸੇ ਵੀ ਪ੍ਰੇਸ਼ਾਨੀ ਤੋਂ ਬਚਣ ਲਈ ਕਿਸਾਨ ਵੀ ਸਾਫ਼ ਅਤੇ ਸੁੱਕੀ ਫ਼ਸਲ ਮੰਡੀ ਵਿਚ ਲੈ ਕੇ ਆਉਣ | ਇਸ ਮੌਕੇ ਸਕੱਤਰ ਅਰਵਿੰਦ ਸਿੰਘ, ਕਲਰਕ ਬਲਜੀਤ ਸਿੰਘ ਬਜੀਦਪੁਰ, ਆੜ੍ਹਤੀ ਗੁਰਜੀਤ ਸਿੰਘ ਜੀਤਾ ਪਰੋਜਪੁਰ, ਆੜ੍ਹਤੀ ਹਰਦੇਵ ਸਿੰਘ ਬਜੀਦਪੁਰ, ਆੜਤੀ ਜਸਵੀਰ ਸਿੰਘ ਜੱਸੀ, ਆੜ੍ਹਤੀ ਜਸਪ੍ਰੀਤ ਸਿੰਘ ਸੇਠੀ, ਆੜ੍ਹਤੀ ਗੁਰਪ੍ਰੀਤ ਸਿੰਘ ਬਲਰਾਮਪੁਰ, ਆੜ੍ਹਤੀ ਬਿੱਟੂ ਕੰਗ ਮੁਕਾਰਾਂਪੁਰ, ਆੜ੍ਹਤੀ ਮੰਗੂ ਸੱਭਰਵਾਲ ਸ਼ੇਖੂਪੁਰ, ਆੜ੍ਹਤੀ ਨੰਬਰਦਾਰ ਹਰਪ੍ਰੀਤ ਸਿੰਘ ਬੇਲਾ, ਆੜ੍ਹਤੀ ਹਰਿੰਦਰ ਸਿੰਘ ਗੋਲੂ, ਆੜ੍ਹਤੀ ਚੀਨੂ ਗੋਇਲ, ਕੁਲਵਿੰਦਰ ਸਿੰਘ ਕਿੰਦਰਾ, ਆੜ੍ਹਤੀ ਸੰਜੀਵ ਕੁਮਾਰ ਕਾਲਾ, ਲਾਲੀ ਮੁਕਾਰਾਂਪੁਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਹਿਮਾਚਲ ਸਰਕਾਰ ਦੇ ਨਾਦਰਸ਼ਾਹੀ ਫ਼ੈਸਲੇ ਖ਼ਿਲਾਫ਼ ਕਿਸਾਨ ਨੁਮਾਇੰਦਿਆਂ ਵਲੋਂ ਭਰਤਗੜ੍ਹ 'ਚ ਮੀਟਿੰਗ <br/> ਅਗਲੀ ਖ਼ਬਰ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਧਾਰਮਿਕ ਸਮਾਗਮ ਵਿਚ ਸ਼ਿਰਕਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।