31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਮੇਲਾ ਜੋਗੀ ਦਾ ਸਾਲਾਨਾ ਧਾਰਮਿਕ ਪ੍ਰੋਗਰਾਮ ਕੱਲ੍ਹ <br/>

ਅਜੀਤ ਡੈਸਕ 04-04-2026
ਨੰਗਲ, 3 ਅਪ੍ਰੈਲ (ਪ੍ਰੀਤਮ ਸਿੰਘ ਬਰਾਰੀ)-ਸਿੱਧ ਜੋਗੀ ਬਾਬਾ ਬਾਲਕ ਨਾਥ ਜੀ ਦਾ ਸਾਲਾਨਾ ਧਾਰਮਿਕ ਪ੍ਰੋਗਰਾਮ 'ਮੇਲਾ ਜੋਗੀ ਦਾ' ਸਿਰਲੇਖ ਹੇਠ 5 ਅਪ੍ਰੈਲ ਨੂੰ ਯੂਥ ਆਗੂ ਲਲਿਤ ਚੌਧਰੀ ਦੀ ਅਗਵਾਈ ਹੇਠ ਮੇਨ ਮਾਰਕੀਟ ਨੰਗਲ ਵਿਖੇ ਕਰਵਾਇਆ ਜਾਵੇਗਾ | ਇਸ ਪ੍ਰੋਗਰਾਮ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਲਲਿਤ ਚੌਧਰੀ ਨੇ ਦੱਸਿਆ ਕਿ 4 ਅਪ੍ਰੈਲ ਨੂੰ ਸਿੱਧ ਜੋਗੀ ਬਾਬਾ ਬਾਲਕ ਨਾਥ ਮੰਦਰ ਤੋਂ ਪਵਿੱਤਰ ਜੋਤ ਲਿਆ ਕੇ ਸਟਾਫ਼ ਕਲੱਬ ਨੰਗਲ ਤੋਂ ਸ਼ਿਵ ਮੰਦਿਰ ਮੇਨ ਮਾਰਕੀਟ ਤੱਕ ਸ਼ੋਭਾ ਯਾਤਰਾ ਦੇ ਰੂਪ ਵਿਚ ਲਿਆਂਦੀ ਜਾਵੇਗੀ | ਉਹਨਾਂ ਨੂੰ ਦੱਸਿਆ ਕਿ 5 ਅਪ੍ਰੈਲ ਦਿਨ ਐਤਵਾਰ ਨੂੰ ਸਾਢੇ 7 ਵਜੇ ਦੇ ਕਰੀਬ ਸ਼ੁਰੂ ਹੋਣ ਵਾਲੇ ਇਸ ਧਾਰਮਿਕ ਪ੍ਰੋਗਰਾਮ ਵਿਚ ਸਿੱਧ ਜੋਗੀ ਬਾਬਾ ਬਾਲਕ ਨਾਥ ਜੀ ਦੀ ਮਹਿਮਾ ਦਾ ਗੁਣਗਾਨ ਕਰਨ ਲਈ ਵਿਸ਼ੇਸ਼ ਤੌਰ 'ਤੇ ਨਾਮਵਾਰ ਧਾਰਮਿਕ ਕਲਾਕਾਰ ਸੁੱਖਾ ਰਾਮ ਸਰੋਆ, ਕਲਾਸੀਕਲ ਗਾਇਕ ਬੰਟੀ ਸ਼ਹਿਜ਼ਾਦਾ, ਕਰਨ ਗਿੱਲ ਅਤੇ ਚਾਹਤ ਕਲਿਆਣ ਵਿਸ਼ੇਸ਼ ਤੌਰ ਤੇ ਆਪੋ ਆਪਣੀ ਕਲਾ ਦਾ ਜਾਦੂ ਬਿਖੇਰਣਗੇ | ਉਨ੍ਹਾਂ ਕਿਹਾ ਕਿ ਇਸ ਦਿਨ ਲੰਗਰ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ | ਚੌਧਰੀ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਇਲਾਕੇ ਦੀ ਸੁੱਖ ਸ਼ਾਂਤੀ ਅਤੇ ਤਰੱਕੀ ਲਈ ਕਰਵਾਏ ਜਾਣ ਵਾਲੇ ਇਸ ਧਾਰਮਿਕ ਸਮਾਗਮ ਵਿਚ ਵੱਧ ਚੜ ਕੇ ਸ਼ਮੂਲੀਅਤ ਕਰਨ | ਇਸ ਮੌਕੇ ਦੇਵਰਾਜ ਸੋਨੀ, ਯੂਥ ਕਾਂਗਰਸੀ ਆਗੂ ਪ੍ਰਵੇਸ਼ ਸੋਨੀ ਅਤੇ ਚੰਦਨ ਰਾਣਾ, ਐਡਵੋਕੇਟ ਅਮਨ ਬਾਜਾਜ, ਪਰਮਿੰਦਰ ਸਿੰਘ ਕੋਹਲੀ, ਦਿਨੇਸ਼ ਮਦਾਨ,ਦਵਿੰਦਰ ਠਾਕੁਰ, ਸੰਜੀਵ ਸਿੰਧਬਾਨੀ, ਨਰਿੰਦਰ ਕਾਲਰਾ, ਮਨੀਸ਼ ਰਾਣਾ, ਵਿਨੋਦ ਕਪਿਲਾ, ਸਾਜਨ ਸ਼ਰਮਾ, ਸੁਨੀਲ ਕੁਮਾਰ ਆਦਿ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ |

ਪਿਛਲੀ ਖ਼ਬਰ ਨੈਸ਼ਨਲ ਗਰੀਨ ਟਿ੍ਬਿਊਨਲ ਦੇ ਨਾਜਾਇਜ਼ ਮਾਈਨਿੰਗ ਵਿਰੋਧੀ ਹੁਕਮ ਤੁਰੰਤ ਲਾਗੂ ਹੋਣ-ਰਾਣਾ ਕੇ.ਪੀ. ਸਿੰਘ <br/> ਅਗਲੀ ਖ਼ਬਰ ਵਿਧਾਇਕ ਚੱਢਾ ਨੇ ਬਰਦਾਰ ਵਿਖੇ ਲਿੰਕ ਸੜਕ 'ਤੇ ਲੱਗਣ ਵਾਲੀਆਂ ਦੋ ਪੁਲੀਆਂ ਦੀ ਉਸਾਰੀ ਦਾ ਰੱਖਿਆ ਨੀਂਹ ਪੱਥਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।