01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਖਟਾਣਾ ਦੇ ਜੰਗਲਾਂ ਵਿਚ ਖੈਰ ਦੇ ਦਰੱਖਤਾਂ ਦੀ ਹੋਈ ਨਾਜਾਇਜ਼ ਕਟਾਈ ਦੀ ਲੱਕੜ ਬਰਾਮਦ <br/>

ਅਜੀਤ ਡੈਸਕ 04-04-2026
ਨੂਰਪੁਰ ਬੇਦੀ, 3 ਅਪ੍ਰੈਲ (ਹਰਦੀਪ ਸਿੰਘ ਢੀਡਸਾ)-ਨੂਰਪੁਰ ਬੇਦੀ ਬਲਾਕ ਦੇ ਪਿੰਡ ਖਟਾਣਾ ਦੇ ਜੰਗਲਾਂ ਵਿਚ ਖੈਰ ਦੇ ਦਰਖਤਾਂ ਦੀ ਨਜਾਇਜ਼ ਕਟਾਈ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਗ੍ਰਾਮ ਪੰਚਾਇਤ ਖਟਾਣਾ ਦੇ ਪੰਚਾਇਤੀ ਰਕਬੇ ਵਿਚੋਂ ਕੱਟੀ ਗਈ ਖੈਰ ਦੇ ਦਰਖਤਾਂ ਦੀ ਲੱਕੜ ਨੂੰ ਜੰਗਲਾਤ ਵਿਭਾਗ ਦੇ ਬੇਲਦਾਰ ਵਲੋਂ ਬਰਾਮਦ ਕਰਕੇ ਗ੍ਰਾਮ ਪੰਚਾਇਤ ਖਟਾਣਾ ਅਤੇ ਹਰੀਪੁਰ ਫੂਲੜੇ ਦੇ ਸਪੁਰਦ ਕੀਤਾ ਗਿਆ ਹੈ, ਜਾਣਕਾਰੀ ਦਿੰਦਿਆਂ ਬਣ ਵਿਭਾਗ ਦੇ ਬੇਲਦਾਰ ਜਗਤਾਰ ਸਿੰਘ ਪੁੱਤਰ ਹੁਕਮ ਚੰਦ ਵਾਸੀ ਪਿੰਡ ਕੀਮਾ ਬਾਸ ਖੱਡ ਰਾਜਗਿਰੀ ਨੇ ਦੱਸਿਆ ਕਿ ਬੀਤੇ ਕਰੀਬ 20 ਕੁ ਦਿਨ ਪਹਿਲਾਂ ਗ੍ਰਾਮ ਪੰਚਾਇਤ ਖਟਾਣਾ ਦੇ ਪੰਚਾਇਤੀ ਰਕਬੇ, ਜਿੱਥੇ ਬਣ ਵਿਭਾਗ ਦੀ ਧਾਰਾ 4/5 ਲੱਗਦੀ ਹੈ, ਵਿਚੋਂ ਕੁੱਝ ਅਣਪਛਾਤੇ ਲੋਕਾਂ ਵਲੋਂ ਸੱਤ ਦੇ ਕਰੀਬ ਖੈਰ ਦੇ ਦਰਖ਼ਤ ਕੱਟੇ ਗਏ ਸਨ, ਉਸ ਨੇ ਦੱਸਿਆ ਕਿ ਇਸ ਸਬੰਧ ਵਿਚ ਉਸ ਨੇ ਆਪਣੇ ਪਿੰਡ ਦੇ ਬੰਦਿਆਂ ਜਿਨ੍ਹਾਂ ਵਿਚ ਰਾਮ ਕਮਲ ਪੁੱਤਰ ਖ਼ੁਸ਼ੀਆਂ, ਅੰਮਿ੍ਤ ਪਾਲ ਪੁੱਤਰ ਗੁਰਮੇਲ ਬਾਸੀ ਕੀਮਾ ਬਾਸ ਖੱਡ ਰਾਜਗਰੀ ਨਾਲ ਮਿਲ ਕੇ ਇਸ ਕੱਟੀ ਹੋਈ ਖੈਰ ਦੀ ਲੱਕੜ ਦੀ ਭਾਲ ਕੀਤੀ ਗਈ, ਉਸ ਨੇ ਦੱਸਿਆ ਕਿ ਉਨ੍ਹਾਂ ਵਲੋਂ ਇਹ ਨਜਾਇਜ਼ ਕੱਟੀ ਗਈ ਖ਼ੈਰ ਦੀ ਲੱਕੜ ਨੂੰ ਖਟਾਣਾ ਦੇ ਜੰਗਲ ਦੇ ਇੱਲਾਂ ਵਾਲੇ ਚੋਅ ਵਿਚੋਂ ਬਰਾਮਦ ਕੀਤਾ ਗਿਆ ਹੈ ਉਸ ਨੇ ਦੱਸਿਆ ਕਿ ਇਹ ਸਾਰੀ ਲੱਕੜ ਉਨ੍ਹਾਂ ਵਲੋਂ ਪਤਵੰਤੇ ਸੱਜਣਾਂ ਦੀ ਹਾਜ਼ਰੀ ਵਿਚ ਗ੍ਰਾਮ ਪੰਚਾਇਤ ਖਟਾਣਾ ਅਤੇ ਹਰੀਪੁਰ ਫੂਲੜੇ ਦੇ ਸਪੁਰਦ ਕੀਤਾ ਗਿਆ ਹੈ, ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿਚ ਉਨ੍ਹਾਂ ਨੇ ਲੱਕੜ ਚੋਰੀ ਕਰਨ ਵਾਲੇ ਖੱਡ ਰਾਜਗਿਰੀ ਨਾਲ ਸੰਬੰਧਿਤ ਲੋਕਾਂ ਦੀ ਜਾਣਕਾਰੀ ਵੀ ਪੰਚਾਇਤ ਨੂੰ ਦਿੱਤੀ ਹੈ, ਜਗਤਾਰ ਸਿੰਘ ਨੇ ਦੱਸਿਆ ਕਿ ਇਸ ਸਬੰਧ ਵਿਚ ਉਨ੍ਹਾਂ ਵਲੋਂ ਡੀ.ਐਫ.ਓ. ਰੂਪਨਗਰ ਨੂੰ ਵੀ ਸ਼ਿਕਾਇਤ ਭੇਜੀ ਗਈ ਹੈ, ਉਨ੍ਹਾਂ ਮੰਗ ਕੀਤੀ ਕਿ ਖਟਾਣਾ ਦੀ ਗ੍ਰਾਮ ਪੰਚਾਇਤ ਦੇ ਪੰਚਾਇਤੀ ਰਕਬੇ ਵਿਚੋਂ ਨਜਾਇਜ਼ ਖ਼ੈਰ ਕੱਟਣ ਵਾਲੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ

ਪਿਛਲੀ ਖ਼ਬਰ ਹਿਮਾਚਲ ਐਂਟਰੀ ਟੈਕਸ ਦਾ ਵਿਰੋਧ, ਨੂਰਪੁਰ ਬੇਦੀ ਵਿਖੇ ਟੈਕਸੀ ਚਾਲਕਾਂ ਨੇ ਕੀਤਾ ਜ਼ੋਰਦਾਰ ਰੋਸ ਪ੍ਰਦਰਸ਼ਨ <br/> ਅਗਲੀ ਖ਼ਬਰ ਖ਼ਾਲਸਾ ਸਾਜਨਾ ਦਿਵਸ ਮੌਕੇ ਬਸਪਾ ਵਲੋਂ 13 ਅਪ੍ਰੈਲ ਨੂੰ ਵਿਸ਼ਾਲ ਮਾਰਚ-ਡਾ. ਅਵਤਾਰ ਸਿੰਘ ਕਰੀਮਪੁਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।