01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਥਰਮਲ ਪਲਾਂਟ ਦੀ ਸੇਮ ਕਾਰਨ ਨੁਕਸਾਨੀ ਫ਼ਸਲਾਂ ਲਈ ਮੁਆਵਜ਼ੇ ਦੀ ਮੰਗ <br/>

ਅਜੀਤ ਡੈਸਕ 04-04-2026
ਰੂਪਨਗਰ, 3 ਅਪ੍ਰੈਲ (ਸਤਨਾਮ ਸਿੰਘ ਸੱਤੀ)-ਇਲਾਕਾ ਸੰਘਰਸ਼ ਕਮੇਟੀ ਲੋਧੀ ਮਾਜਰਾ-ਘਨੌਲੀ ਵਲੋਂ ਭਾਰਤ ਦੇ ਸੰਵਿਧਾਨ ਦੇ ਰਚਨਹਾਰ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਅੱਗੇ ਧਰਨਾ ਪ੍ਰਦਰਸ਼ਨ ਤੇ ਅਰਥੀ ਫੂਕ ਕੇ ਥਰਮਲ ਅਤੇ ਅਬੂਜਾ ਦੀਆਂ ਝੀਲਾਂ ਵਿਚੋਂ ਰਿਸਦੇ ਪਾਣੀ ਨਾਲ ਪੈਦਾ ਹੋਈ ਸੇਮ ਕਾਰਨ ਨੁਕਸਾਨੀ ਫ਼ਸਲਾਂ ਦਾ ਮੁਆਵਜ਼ਾ ਅਤੇ ਸਮੱਸਿਆ ਦੇ ਹੱਲ ਦੀ ਮੰਗ ਕੀਤੀ ਗਈ | ਧਰਨੇ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਪ੍ਰਧਾਨ ਨਿਰਮਲ ਸਿੰਘ ਲੋਧੀ ਮਾਜਰਾ, ਗਿਆਨ ਸਿੰਘ ਘਨੌਲੀ, ਜਨਰਲ ਸਕੱਤਰ ਮਾਸਟਰ ਅਵਤਾਰ ਸਿੰਘ ਅਤੇ ਮਾਸਟਰ ਜਗਤਾਰ ਸਿੰਘ ਨੇ ਕਿਹਾ ਕਿ ਸੰਵਿਧਾਨ ਲੋਕਾਂ ਦੀ ਜਾਨ-ਮਾਲ ਦੀ ਰੱਖਿਆ ਦੀ ਗਰੰਟੀ ਦਿੰਦਾ ਹੈ, ਪਰ ਲੰਬੇ ਸਮੇਂ ਤੋਂ ਥਰਮਲ ਪਲਾਂਟ ਕਾਰਨ ਦਬੁਰਜੀ, ਗੁੰਨੋ ਮਾਜਰਾ, ਮੱਧੋ ਮਾਜਰਾ ਅਤੇ ਰਣਜੀਤਪੁਰਾ ਆਦਿ ਪਿੰਡਾਂ ਦੀ ਸੈਂਕੜੇ ਬਿੱਘੇ ਜ਼ਮੀਨ ਸੇਮ ਨਾਲ ਬਰਬਾਦ ਹੋ ਚੁੱਕੀ ਹੈ | ਉਨ੍ਹਾਂ ਕਿਹਾ ਕਿ ਜ਼ਮੀਨ ਕਿਸਾਨ ਦੀ ਜ਼ਿੰਦਗੀ ਹੁੰਦੀ ਹੈ ਤੇ ਇਸ ਨੁਕਸਾਨ ਨਾਲ ਕਿਸਾਨ ਗੰਭੀਰ ਸੰਕਟ ਵਿਚ ਹਨ | ਕਮੇਟੀ ਅਤੇ ਪੀੜਤ ਕਿਸਾਨਾਂ ਨੇ ਥਰਮਲ ਪਲਾਂਟ ਦੇ ਚੀਫ ਕੋਲ ਸੇਮ ਦੂਰ ਕਰਨ, ਪ੍ਰਤੀ ਏਕੜ 70 ਹਜ਼ਾਰ ਰੁਪਏ ਮੁਆਵਜ਼ਾ ਦੇਣ ਅਤੇ 8 ਕਿਲੋਮੀਟਰ ਘੇਰੇ ਦੇ ਪਿੰਡਾਂ ਵਿਚੋਂ ਰਾਖ ਹਟਾਉਣ ਲਈ ਕਈ ਵਾਰ ਮੰਗ ਪੱਤਰ ਦਿੱਤੇ, ਪਰ ਕੋਈ ਸੁਣਵਾਈ ਨਹੀਂ ਹੋਈ | ਆਗੂਆਂ ਨੇ ਦੋਸ਼ ਲਗਾਇਆ ਕਿ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਕਿਸਾਨ ਪ੍ਰੇਸ਼ਾਨ ਤੇ ਬੇਚੈਨ ਹਨ, ਜੋ ਲੋਕਤੰਤਰ ਲਈ ਚਿੰਤਾਜਨਕ ਹੈ | ਉਨ੍ਹਾਂ ਐਲਾਨ ਕੀਤਾ ਕਿ ਸੰਘਰਸ਼ ਨੂੰ ਤੇਜ਼ ਕਰਦੇ ਹੋਏ 7 ਅਪ੍ਰੈਲ 2026 ਨੂੰ ਥਰਮਲ ਪਲਾਂਟ ਦੇ ਗੇਟ ਅੱਗੇ ਚੀਫ ਅਤੇ ਪੰਜਾਬ ਸਰਕਾਰ ਦਾ ਅਰਥੀ ਫ਼ੂਕ ਮੁਜ਼ਾਹਰਾ ਕੀਤਾ ਜਾਵੇਗਾ | ਇਸ ਮੌਕੇ ਰਾਮ ਲੋਕ ਸਿੰਘ, ਮੋਹਨ ਸਿੰਘ, ਸੇਮਾ ਸਿੰਘ, ਪਰਮਜੀਤ ਸਿੰਘ, ਕੁਲਵਿੰਦਰ ਸਿੰਘ, ਕੁਲਵੰਤ ਸਿੰਘ, ਸਰਵਨ ਸਿੰਘ, ਗੁਰਿੰਦਰ ਸਿੰਘ, ਅਜੈਬ ਸਿੰਘ, ਸਤਵੰਤ ਸਿੰਘ, ਹਰਦੇਵ ਸਿੰਘ ਖੇੜੀ, ਕਿਸਾਨ ਫੈਡਰੇਸ਼ਨ ਦੇ ਸਕੱਤਰ ਆਹ ਨੜੀਆ ਸਮੇਤ ਹੋਰ ਕਿਸਾਨ ਹਾਜ਼ਰ ਸਨ |

ਪਿਛਲੀ ਖ਼ਬਰ ਖ਼ਾਲਸਾ ਸਾਜਨਾ ਦਿਵਸ ਮੌਕੇ ਬਸਪਾ ਵਲੋਂ 13 ਅਪ੍ਰੈਲ ਨੂੰ ਵਿਸ਼ਾਲ ਮਾਰਚ-ਡਾ. ਅਵਤਾਰ ਸਿੰਘ ਕਰੀਮਪੁਰੀ <br/> ਅਗਲੀ ਖ਼ਬਰ ਪਾਣੀ ਦੀ ਕਿੱਲਤ ਨੂੰ ਲੈ ਕੇ ਜਵਾਹਰ ਮਾਰਕੀਟ ਵਾਸੀਆਂ ਵਲੋਂ ਰੋਸ ਪ੍ਰਦਰਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।