19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਪਲੇਸਮੈਂਟ ਡਰਾਈਵ ਦੌਰਾਨ ਆਈ.ਈ.ਟੀ. ਭੱਦਲ ਟੈਕਨੀਕਲ ਕੈਂਪਸ ਦੇ 4 ਵਿਦਿਆਰਥੀਆਂ ਦੀ ਚੋਣ

ਅਜੀਤ ਡੈਸਕ 31-03-2026
ਪੁਰਖਾਲੀ, 30 ਮਾਰਚ (ਅੰਮਿ੍ਤਪਾਲ ਸਿੰਘ ਬੰਟੀ)-ਆਈ.ਈ.ਟੀ. ਭੱਦਲ ਟੈਕਨੀਕਲ ਕੈਂਪਸ ਦੇ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਵਿਭਾਗ ਵਲੋਂ ਬੀ.ਟੈੱਕ ਦੇ ਆਖਰੀ ਸਾਲ ਦੇ ਵਿਦਿਆਰਥੀਆਂ ਲਈ ਪਲੇਸਮੈਂਟ ਡਰਾਈਵ ਕਰਵਾਈ ਗਈ | ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਕਾਲਜ ਦੀ ਟਰੇਨਿੰਗ ਐਂਡ ਪਲੇਸਮੈਂਟ ਅਫ਼ਸਰ ਡਾ. ਤਰਨਜੀਤ ਕੌਰ ਨੇ ਦੱਸਿਆ ਕਿ ਇਹ ਪਲੇਸਮੈਂਟ ਡਰਾਈਵ ਇੰਫਾਈਲ ਟੈਕਨਾਲੋਜੀਜ਼, ਚੰਡੀਗੜ੍ਹ ਦੇ ਸਹਿਯੋਗ ਨਾਲ ਆਯੋਜਿਤ ਕੀਤੀ ਗਈ | ਇਸ ਵਿਚ ਲਿਖਤੀ ਪ੍ਰੀਖਿਆ, ਤਕਨੀਕੀ ਇੰਟਰਵਿਊ ਅਤੇ ਐਚ.ਆਰ. ਰਾਊਾਡ ਸ਼ਾਮਿਲ ਸਨ, ਜਿਨ੍ਹਾਂ ਰਾਹੀਂ ਵਿਦਿਆਰਥੀਆਂ ਦੀ ਵਿੱਦਿਅਕ ਸਮਝ, ਪ੍ਰਯੋਗਾਤਮਕ ਹੁਨਰ ਅਤੇ ਵਿਅਕਤੀਗਤ ਯੋਗਤਾਵਾਂ ਦਾ ਮੁਲਾਂਕਣ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਇਸ ਡਰਾਈਵ ਦੌਰਾਨ ਕੰਪਨੀ ਵਲੋਂ 04 ਵਿਦਿਆਰਥੀਆਂ ਚੰਚਲ, ਅੰਜਲੀ ਠਾਕੁਰ, ਆਂਚਲ ਅਤੇ ਅਰਸ਼ਦੀਪ ਸਿੰਘ ਦੀ ਸਫਲ ਚੋਣ ਕੀਤੀ ਗਈ, ਜੋ ਸੰਸਥਾ ਲਈ ਇੱਕ ਗੌਰਵਮਈ ਉਪਲਬਧੀ ਹੈ | ਕੰਪਨੀ ਦੇ ਪ੍ਰਤੀਨਿਧੀਆਂ ਨੇ ਕਾਲਜ ਦੇ ਆਧੁਨਿਕ ਢਾਂਚੇ, ਲੈਬੋਰਟਰੀਆਂ ਅਤੇ ਵਿਦਿਆਰਥੀਆਂ ਦੀ ਉੱਚ ਪੱਧਰੀ ਤਿਆਰੀ ਦੀ ਭਰਪੂਰ ਪ੍ਰਸ਼ੰਸਾ ਕੀਤੀ | ਇਸ ਮੌਕੇ ਡਾਇਰੈਕਟਰ ਕੈਂਪਸ ਡਾ. ਐਸ.ਐਸ. ਬਿੰਦਰਾ ਨੇ ਕਿਹਾ ਕਿ ਵਿਦਿਆਰਥੀਆਂ ਦੀ ਕਾਮਯਾਬੀ ਹੀ ਸੰਸਥਾ ਦੀ ਅਸਲ ਪਛਾਣ ਹੈ | ਉਨ੍ਹਾਂ ਹੋਰ ਕਿਹਾ ਕਿ ਸੰਸਥਾ ਭਵਿੱਖ ਵਿਚ ਵੀ ਅਜਿਹੀਆਂ ਗਤੀਵਿਧੀਆਂ ਨੂੰ ਹੋਰ ਵਿਸਤਾਰ ਦੇਣ ਅਤੇ ਵੱਖ-ਵੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕੰਪਨੀਆਂ ਨਾਲ ਸਹਿਯੋਗ ਵਧਾਉਣ ਲਈ ਪ੍ਰਤੀਬੱਧ ਹੈ | ਇਸ ਮੌਕੇ ਹੋਰਾਂ ਤੋਂ ਇਲਾਵਾ ਡਾ. ਗੁਰਪ੍ਰੀਤ ਸਿੰਘ (ਗਰੁੱਪ ਡਾਇਰੈਕਟਰ ਅਕਾਦਮਿਕ), ਵਿਸ਼ਾਲ ਅਰੋੜਾ, ਉਂਕਾਰ ਸਿੰਘ ਅਤੇ ਕਰਨ ਸ਼ਰਮਾ ਆਦਿ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਰੇਲਵੇ ਓਵਰ ਬਿ੍ਜ ਦੀ ਮਨਜ਼ੂਰੀ ਲਈ ਵਿਧਾਇਕ ਚੱਢਾ ਵਲੋਂ ਕੰਗ ਤੇ ਰੇਲਵੇ ਮੰਤਰਾਲੇ ਦਾ ਧੰਨਵਾਦ <br/> ਅਗਲੀ ਖ਼ਬਰ ਐਨ.ਐਫ.ਐਲ. ਗਰਾਊਾਡ ਨੰਗਲ ਵਿਖੇ ਅੱਜ ਹੋਵੇਗੀ ਮੈਗਾ ਵਿਕਾਸ ਰੈਲੀ- ਬੈਂਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।