05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਗੁਰਦੁਆਰਾ ਕਿਲ੍ਹਾ ਚੱਕ ਹੋਲਗੜ੍ਹ ਸਾਹਿਬ ਵਿਖੇ ਮਨਾਇਆ ਮਿਲਾਪ ਦਿਵਸ

ਅਜੀਤ ਡੈਸਕ 30-03-2026
ਸ੍ਰੀ ਅਨੰਦਪੁਰ ਸਾਹਿਬ, 29 ਮਾਰਚ (ਜੇ ਐਸ ਨਿੱਕੂਵਾਲ)-ਇੱਥੋਂ ਦੇ ਗੁਰਦੁਆਰਾ ਕਿਲ੍ਹਾ ਚੱਕ ਹੋਲਗੜ੍ਹ ਸਾਹਿਬ ਵਿਖੇ ਦਸਮੇਸ਼ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕਵੀ ਭਾਈ ਨੰਦ ਲਾਲ ਨਾਲ ਹੋਏ ਮਿਲਾਪ ਨੂੰ ਲੈ ਕੇ ਮਿਲਾਪ ਦਿਵਸ ਮਨਾਇਆ ਗਿਆ | ਸਾਰਿਆਂ ਤੋਂ ਪਹਿਲਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਉਪਰੰਤ ਹਜ਼ੂਰੀ ਰਾਗੀ ਜਥਿਆਂ ਵਲੋਂ ਸੰਗਤ ਨੂੰ ਇਲਾਹੀ ਬਾਣੀ ਨਾਲ ਜੋੜਿਆ ਗਿਆ | ਇਸ ਸਮਾਗਮ ਵਿਚ ਸ਼ੋ੍ਰਮਣੀ ਕਮੇਟੀ ਦੇ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਉਨ੍ਹਾ ਕਿਹਾ ਕਿ ਭਾਈ ਨੰਦ ਲਾਲ ਸਿੱਖ ਪੰਥ ਦੇ ਨਾਮੀ ਕਵੀ ਹੋਏ ਹਨ | ਜ਼ਿਨ੍ਹਾਂ ਦਾ ਮਿਲਾਪ ਸ੍ਰੀ ਗੋਬਿੰਦ ਸਿੰਘ ਜੀ ਨਾਲ ਇਸ ਪਵਿੱਤਰ ਸਥਾਨ 'ਤੇ ਹੋਇਆ ਸੀ | ਉਨ੍ਹਾਂ ਕਿਹਾ ਕਿ ਸੰਗਤਾਂ ਵਲੋਂ ਮਿਲਾਪ ਦਿਵਸ 'ਤੇ ਬੀਤੇ 10 ਸਾਲਾਂ ਤੋਂ ਲਗਾਤਾਰ ਸਮਾਗਮ ਕਰਵਾਉਣਾ ਸ਼ਲਾਘਾਯੋਗ ਹੈ | ਇਸ ਤੋਂ ਪਹਿਲਾਂ ਗੁਰਦੁਆਰਾ ਟਿੱਬਾ ਸਾਹਿਬ ਚੱਕ ਹੋਲਗੜ੍ਹ ਦੇ ਪ੍ਰਬੰਧਕ ਬਾਬਾ ਕਰਮਜੀਤ ਸਿੰਘ, ਬਾਬਾ ਬਲਵੀਰ ਸਿੰਘ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਅੰਤ ਵਿਚ ਪ੍ਰਬੰਧਕਾਂ ਵਲੋਂ ਸਮਾਗਮ ਵਿਚ ਸ਼ਿਰਕਤ ਕਰਨ ਵਾਲੀ ਸੰਗਤ ਨੂੰ ਬੂਟਿਆਂ ਦਾ ਪ੍ਰਸ਼ਾਦ ਵੀ ਵੰਡਿਆ ਗਿਆ | ਇਸ ਮੌਕੇ ਮੈਨੇਜਰ ਮਲਕੀਤ ਸਿੰਘ, ਵਧੀਕ ਮੈਨੇਜਰ ਐਂਡ. ਹਰਦੇਵ ਸਿੰਘ, ਸੇਵਾ ਮੁਕਤ ਪਿ੍ੰਸੀਪਲ ਨਿਰੰਜਣ ਸਿੰਘ ਰਾਣਾ, ਗੁਰਨਾਮ ਸਿੰਘ ਐਲ.ਆਈ.ਸੀ; ਭਾਈ ਬਲਵਿੰਦਰ ਸਿੰਘ, ਭਾਈ ਪਰਦੁਮਣ ਸਿੰਘ, ਮੁੱਖ ਗ੍ਰੰਥੀ ਭਾਈ ਛਿੰਦਾ ਸਿੰਘ, ਅਮਰਜੀਤ ਸਿੰਘ ਫੋਰਮੈਨ, ਜਗਤਾਰ ਸਿੰਘ ਸੰਘਾ, ਬੱਲ੍ਹਮ ਸਿੰਘ ਕਲਵਾਂ, ਇੰਜੀਨੀਅਰ ਸੁਰਿੰਦਰ ਸਿੰਘ, ਭਾਈ ਸਰਬਜੀਤ ਸਿੰਘ ਗ੍ਰੰਥੀ, ਭਾਈ ਜਗਤਾਰ ਸਿੰਘ ਸੂਰੇਵਾਲ, ਪ੍ਰੀਤਮ ਸਿੰਘ, ਹਰਤੇਗਵੀਰ ਸਿੰਘ ਤੇਗੀ, ਅਰੁਣਜੀਤ ਸਿੰਘ, ਸਿਮਰਨ ਸਿੰਘ, ਜ਼ਸਪਾਲ ਰਾਣਾ ਸਮੇਤ ਵੱਡੀ ਗਿਣਤੀ ਵਿਚ ਸੰਗਤ ਹਾਜ਼ਰ ਸੀ |
ਪਿਛਲੀ ਖ਼ਬਰ ਹਿਮਾਚਲ ਤੋਂ ਭਰਤਗੜ੍ਹ ਨੂੰ ਆਉਂਦੇ ਰਾਜ ਮਾਰਗਾਂ 'ਤੇ 2 ਘੰਟੇ ਵਾਹਨ ਆਵਾਜਾਈ ਕੀਤੀ ਠੱਪ <br/> ਅਗਲੀ ਖ਼ਬਰ ਸ਼ਹਿਰ ਦੀਆਂ ਸੜਕਾਂ 'ਤੇ ਮੌਤ ਦਾ ਤਾਂਡਵ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।