05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਹਿਮਾਚਲ ਤੋਂ ਭਰਤਗੜ੍ਹ ਨੂੰ ਆਉਂਦੇ ਰਾਜ ਮਾਰਗਾਂ 'ਤੇ 2 ਘੰਟੇ ਵਾਹਨ ਆਵਾਜਾਈ ਕੀਤੀ ਠੱਪ <br/>

ਅਜੀਤ ਡੈਸਕ 30-03-2026
ਭਰਤਗੜ੍ਹ, 29 ਮਾਰਚ (ਜਸਬੀਰ ਸਿੰਘ ਬਾਵਾ)-ਹਿਮਾਚਲ ਸਰਕਾਰ ਵਲੋਂ 1 ਅਪ੍ਰੈਲ ਤੋਂ ਲਾਗੂ ਕੀਤੇ ਜਾ ਰਹੇ ਰਾਜ ਦਾਖਲਾ ਟੈਕਸ ਦੇ ਵਿਰੋਧ 'ਚ ਪੰਜਾਬ ਮੋਰਚਾ, ਕਿਰਤੀ ਕਿਸਾਨ ਯੂਨੀਅਨ, ਆਜ਼ਾਦ ਟੈਕਸੀ ਯੂਨੀਅਨ, ਪੰਜਾਬ ਟੈਕਸੀ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਬਹਿਰਾਮਕੇ ਦੇ ਸੱਦੇ 'ਤੇ ਅੱਜ ਸਬੰਧਿਤ ਆਗੂਆਂ ਦੀ ਅਗਵਾਈ 'ਚ ਭਰਤਗੜ੍ਹ ਨੂੰ ਆਉਂਦੇ ਦਭੋਟਾ ਅਤੇ ਪੰਜੇਹਰਾ ਮਾਰਗ 'ਤੇ ਸਥਾਨਕ ਮੁਹਤਬਰਾਂ ਨਾਲ ਮਿਲਕੇ 12 ਤੋਂ 2 ਵਜੇ ਤੱਕ ਕਰੀਬ 2 ਘੰਟੇ ਵਾਹਨ-ਆਵਾਜਾਈ ਠੱਪ ਰਹੀ | ਵਰ੍ਹਦੇ ਮੀਂਹ 'ਚ ਕਨਵੀਨਰ ਗੌਰਵ ਰਾਣਾ, ਪ੍ਰਧਾਨ ਹਰਪ੍ਰੀਤ ਸਿੰਘ ਭੱਟੋਂ, ਕਸ਼ਮੀਰ ਸਿੰਘ ਨੰਗਲੀ, ਜਵਾਹਰ ਸਿੰਘ ਮੱਲ੍ਹੀ, ਐਡਵੋਕੇਟ ਵਿਸ਼ਾਲ ਸੈਣੀ, ਸੇਠੀ ਸ਼ਰਮਾ, ਜਥੇਦਾਰ ਹਰਮੇਸ਼ ਸਿੰਘ ਅਟਾਰੀ ਸਮੇਤ ਹੋਰਨਾਂ ਨੇ ਹਿਮਾਚਲ ਸਰਕਾਰ ਦੇ ਇਸ ਨਾਦਰਸ਼ਾਹੀ ਫ਼ੈਸਲੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ | ਇਨ੍ਹਾਂ ਕਿਹਾ ਕਿ ਜੇਕਰ ਹਿਮਾਚਲ ਸਰਕਾਰ ਨੇ ਉਕਤ ਫ਼ੈਸਲੇ ਨੂੰ ਵਾਪਸ ਨਾ ਲਿਆ ਤਾਂ ਇਨ੍ਹਾਂ ਖ਼ਿਲਾਫ਼ ਪੰਜਾਬ 'ਚ ਹਿਮਾਚਲ ਤੋਂ ਆਉਂਦੇ 33 ਸਰਹੱਦੀ ਥਾਵਾਂ ਜਾਂ ਨਾਕਿਆਂ 'ਤੇ 1 ਅਪ੍ਰੈਲ ਤੋਂ ਸੰਘਰਸ਼ ਆਰੰਭ ਤਾਂ ਕਰਾਂਗੇ ਹੀ, ਸਗੋਂ ਪੰਜਾਬ ਸਰਕਾਰ ਨੂੰ ਹਿਮਾਚਲ ਤੋਂ ਆਉਣ ਵਾਲੇ ਵਾਹਨਾਂ ਤੋਂ ਟੈਕਸ ਵਸੂਲਣ ਲਈ ਨਾਕੇ ਲਗਾਉਣ ਲਈ ਵੀ ਕਹਾਂਗੇ | ਇਨ੍ਹਾਂ ਕਿਹਾ ਕਿ 1 ਅਪ੍ਰੈਲ ਤੋਂ ਸੰਘਰਸ਼ ਨਿਰੰਤਰ ਚੱਲੇਗਾ, ਜਿਸ 'ਚ ਜ਼ਿਲ੍ਹੇ ਦੇ ਨਾਲ-ਨਾਲ ਹੋਰਨਾਂ ਜ਼ਿਲਿਆਂ ਅਤੇ ਹਿਮਾਚਲ ਦੇ ਨੇੜਲੇ ਪਿੰਡਾਂ ਦੇ ਵਸਨੀਕਾਂ ਦੀ ਸ਼ਮੂਲੀਅਤ ਵੀ ਰਹੇਗੀ | ਇਨ੍ਹਾਂ ਸੰਘਰਸ਼ੀ ਯੋਧਿਆਂ ਨੂੰ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਕਾਂਗਰਸ, ਸ਼ੋ੍ਰਮਣੀ ਅਕਾਲੀ ਦਲ, ਭਾਜਪਾ ਅਤੇ ਸੱਤਾਧਾਰੀ ਸਿਆਸੀ ਪਾਰਟੀਆਂ ਦੇ ਆਗੂਆਂ ਦਾ ਵੀ ਸਹਿਯੋਗ ਰਿਹਾ | ਥਾਣਾ ਮੁਖੀ ਜਤਿਨ ਕਪੂਰ ਦੀ ਅਗਵਾਈ 'ਚ ਪੁਲਿਸ ਪ੍ਰਸ਼ਾਸਨ ਦੇ ਸਖ਼ਤ ਸੁਰੱਖਿਆ ਪ੍ਰਬੰਧਾਂ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਦੇ ਤਹਿਸੀਲਦਾਰ ਸੰਦੀਪ ਕੁਮਾਰ ਨੇ ਇਨ੍ਹਾਂ ਆਗੂਆਂ' ਤੋਂ ਮੰਗ ਪੱਤਰ ਵੀ ਲਿਆ | ਮੁਖ਼ਤਿਆਰ ਸਿੰਘ ਮਾਹਲ, ਅਵਤਾਰ ਸਿੰਘ, ਕਰਨਵੀਰ ਸਿੰਘ ਸੋਨੂ, ਪਿ੍ੰਸ ਬੱਢਲ, ਸੰਮਤੀ ਮੈਂਬਰ ਗੁਰਨਾਮ ਸਿੰਘ ਸੈਣੀ, ਸੂਬੇਦਾਰ ਰੋਸ਼ਨ ਲਾਲ, ਬਲਵੀਰ ਸਿੰਘ ਭੱਟੀ, ਨੀਰਜ ਰਾਣਾ ਮਾਣਕੂ ਮਾਜਰਾ, ਬਲਵੀਰ ਸਿੰਘ ਮੁੰਨੇ, ਪ੍ਰੀਤਮ ਸਿੰਘ ਰਾਏਪੁਰ ਜਵਾਹਰ ਸਿੰਘ, ਰਿੰਕੂ ਪਠਾਨਕੋਟ, ਲਛਮਣ ਸਿੰਘ ਖੇੜੀ, ਪਰਮਜੀਤ ਸਿੰਘ ਬੱਬੀ ਕਕਰਾਲਾ, ਹਰਦੀਪ ਸਿੰਘ ਢੇਲਾਬੜ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਦੇ ਨਤੀਜੇ ਦਾ ਐਲਾਨ ਅਗਲੀ ਖ਼ਬਰ ਗੁਰਦੁਆਰਾ ਕਿਲ੍ਹਾ ਚੱਕ ਹੋਲਗੜ੍ਹ ਸਾਹਿਬ ਵਿਖੇ ਮਨਾਇਆ ਮਿਲਾਪ ਦਿਵਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।