18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਪ੍ਰਾਇਮਰੀ ਸਕੂਲ ਅਸਰਪੁਰ ਵਿਖੇ ਸਾਲਾਨਾ ਨਤੀਜੇ ਐਲਾਨੇ <br/>

ਸਰਕਾਰੀ ਪ੍ਰਾਇਮਰੀ ਸਕੂਲ ਅਸਰਪੁਰ ਵਿਖੇ ਸਾਲਾਨਾ ਨਤੀਜੇ ਐਲਾਨਣ ਮੌਕੇ ਹਾਜ਼ਰ ਪਿੰਡ ਵਾਸੀ, ਬੱਚੇ ਅਤੇ ਉਨ੍ਹਾਂ ਦੇ ਮਾਪੇ | ਤਸਵੀਰ:ਮਨਜੀਤ ਸਿੰਘ ਸੈਣੀ <br/> 29-03-2026
ਬੇਲਾ, 28 ਮਾਰਚ (ਮਨਜੀਤ ਸਿੰਘ ਸੈਣੀ)-ਸਰਕਾਰੀ ਪ੍ਰਾਇਮਰੀ ਸਕੂਲ ਅਸਰਪੁਰ ਵਿਖੇ ਸਾਲਾਨਾ ਨਤੀਜੇ ਐਲਾਨੇ ਗਏ | ਇਸ ਸੰਬੰਧੀ ਸਕੂਲ ਇੰਚਾਰਜ ਹਿੰਮਤ ਸਿੰਘ ਨੇ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਅਸਰਪੁਰ ਦੀਆਂ ਸਾਰੀਆਂ ਜਮਾਤਾਂ ਦੇ ਸਾਲਾਨਾ ਨਤੀਜੇ ਸੌਂ ਫੀਸਦੀ ਐਲਾਨੇ ਗਏ | ਇਸ ਮੌਕੇ ਪਾਸ ਹੋਏ ਵਿਦਿਆਰਥੀਆਂ ਨੂੰ ਸਰਪੰਚ ਮਹਿੰਦਰ ਸਿੰਘ ਨੇ ਇਨਾਮਾਂ ਦੀ ਵੰਡ ਕਰਦੇ ਹੋਏ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਭਵਿੱਖ ਵਿਚ ਹੋਰ ਸਖ਼ਤ ਮਿਹਨਤ ਨਾਲ ਮੰਜ਼ਿਲਾਂ ਸਰ ਕਰਨ, ਆਪਣੇ ਮਾਤਾ ਪਿਤਾ ਅਧਿਆਪਕਾਂ ਅਤੇ ਵੱਡਿਆਂ ਦਾ ਸਤਿਕਾਰ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸਰਪੰਚ ਮਹਿੰਦਰ ਸਿੰਘ ਨੇ ਬੱਚਿਆਂ ਨੂੰ ਠੰਢਾ, ਸਾਫ਼ ਅਤੇ ਸ਼ੁੱਧ ਪਾਣੀ ਪੀਣ ਲਈ ਵਾਟਰ ਕੂਲਰ ਆਰ ਓ ਭੇਟ ਕੀਤਾ | ਇਸ ਮੌਕੇ ਸਮੂਹ ਪੰਚਾਇਤ ਮੈਂਬਰ ਨਗਰ ਨਿਵਾਸੀ ਅਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ | ਅਖੀਰ ਵਿਚ ਸਕੂਲ ਮੁਖੀ ਹਿੰਮਤ ਸਿੰਘ ਨੇ ਸਰਪੰਚ ਮਹਿੰਦਰ ਸਿੰਘ, ਸਮੂਹ ਪੰਚਾਇਤ ਮੈਂਬਰ, ਐਸ ਐਮ ਸੀ ਮੈਂਬਰ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਸਾਬਕਾ ਵਿਧਾਇਕ ਸ਼ਿੰਗਾਰਾ ਰਾਮ ਸਹੂੰਗੜਾ ਦੀ ਨਿੱਘੀ ਯਾਦ 'ਚ ਵਿਸ਼ਾਲ ਸੰਮੇਲਨ 2 ਨੂੰ ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਭੈਣੀ ਵਿਖੇ ਸਾਲਾਨਾ ਨਤੀਜਾ ਐਲਾਨਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।