17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਮੈਗਾ ਪੀ.ਟੀ.ਐਮ. ਕਰਕੇ ਨਤੀਜਾ ਐਲਾਨਿਆ <br/>

ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਮੁੱਖ ਮਹਿਮਾਨ | ਤਸਵੀਰ: ਢੀਂਡਸਾ <br/> 29-03-2026
ਨੂਰਪੁਰ ਬੇਦੀ, 28 ਮਾਰਚ (ਹਰਦੀਪ ਸਿੰਘ ਢੀਂਡਸਾ)-ਸਰਕਾਰੀ ਪ੍ਰਾਇਮਰੀ ਸਮਾਰਟ ਅਤੇ ਸਰਕਾਰੀ ਹਾਈ ਸਮਾਰਟ ਸਕੂਲ ਮਕਾਰੀ ਨਾ ਸ਼ਾਨਦਾਰ ਨਤੀਜਾ ਐਲਾਨਿਆ ਗਿਆ ਇਸ ਮੌਕੇ ਜਮਾਤਾਂ ਦੇ ਸਲਾਨਾ ਨਤੀਜੇ ਘੋਸ਼ਿਤ ਕੀਤੇ ਗਏ ਅਤੇ ਵਿਦਿਆਰਥੀਆਂ ਦੇ ਮਾਤਾ-ਪਿਤਾ ਨਾਲ ਰਿਪੋਰਟ ਕਾਰਡ ਸਾਂਝੇ ਕੀਤੇ ਗਏ | ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਪਰਸਨ ਸਤਨਾਮ ਸਿੰਘ ਬੈਂਸ ਸਰਪੰਚ ਗੁਰਦੀਪ ਕੌਰ ਮਕਾਰੀ ਅਤੇ ਹੈੱਡ ਟੀਚਰ ਸੁਨੰਦਾ ਸ਼ਰਮਾ ਨੇ ਉਤਮ ਨਤੀਜੇ ਹਾਸਲ ਕਰਨ ਵਾਲੇ ਅਤੇ ਪਾਸ ਹੋਏ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ | ਉਨ੍ਹਾਂ ਨੇ ਦੱਸਿਆ ਕਿ ਇਸ ਇਸ ਸ਼ਾਨਦਾਰ ਨਤੀਜੇ ਦੌਰਾਨ ਵਿਦਿਆਰਥੀਆਂ ਦੀ ਸਾਲ ਭਰ ਦੀ ਪੜ੍ਹਾਈ, ਸਰਵਪੱਖੀ ਵਿਕਾਸ ਅਤੇ ਸਕੂਲ ਦੀਆਂ ਵੱਖ-ਵੱਖ ਗਤੀਵਿਧੀਆਂ ਬਾਰੇ ਮਾਪਿਆਂ ਨਾਲ ਵਿਸਥਾਰਪੂਰਵਕ ਚਰਚਾ ਕੀਤੀ ਗਈ | ਇਸ ਦੌਰਾਨ ਖੇਡਾਂ ਵਿਚ ਮੱਲਾਂ ਮਾਰਨ ਵਾਲੇ ਕੁੱਝ ਮੁਕਾਬਲਿਆਂ ਵਿਚ ਭਾਗ ਲੈਣ ਵਾਲੇ ਅਤੇ ਹੋਰ ਵੀ ਪਿੰਡ ਦੇ ਉੱਚ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪਹਿਲੇ, ਦੂਜੇ ਅਤੇ ਤੀਜੇ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਮੈਡਲ, ਕਾਪੀਆਂ ਅਤੇ ਪੈਨਸਲਾਂ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਹੈੱਡ ਟੀਚਰ ਸਨੰਦਾ ਸ਼ਰਮਾ ਸੀ.ਐਚ.ਟੀ. ਹਰਦੀਪ ਸਿੰਘ ਅÏਲਖ ਹਰਮੇਸ਼ਰ ਰਜੇਸ਼ ਸਰ ਜਤਿੰਦਰ ਕੌਰ ਮੈਡਮ ਦਲਜੀਤ ਕੌਰ ਮੈਡਮ ਗੁਰਵਿੰਦਰ ਸਰ ਲਲਿਤਸਰ ਵਰਿੰਦਰ ਸਿੰਘ ਮੋਨਕਾ ਰਾਣੀ ਮੈਡਮ ਸਾਬਕਾ ਸੀ.ਐਚ.ਟੀ. ਦੇਵਕੀ ਦੇਵੀ ਅਤੇ ਪਿੰਡ ਦੀਆਂ ਹੋਰ ਪ੍ਰਮੁੱਖ ਹਸਤੀਆਂ ਸਮੇਤ ਵੱਡੀ ਗਿਣਤੀ ਵਿਚ ਮਾਪੇ ਅਤੇ ਪਿੰਡ ਵਾਸੀ ਹਾਜ਼ਰ ਸਨ |

ਪਿਛਲੀ ਖ਼ਬਰ ਵਿਧਾਇਕ ਚੱਢਾ ਨੇ ਥਾਣਾ ਤੋਂ ਦਰਬਾਰ ਸਾਹਿਬ ਲਈ ਯਾਤਰੀਆਂ ਦੀ ਬੱਸ ਨੂੰ ਦਿਖਾਈ ਹਰੀ ਝੰਡੀ <br/> ਅਗਲੀ ਖ਼ਬਰ ਪੰਜਵੀਂ ਦੀ ਪ੍ਰੀਖਿਆ 'ਚ ਸਿਮਰਨਪ੍ਰੀਤ ਕੌਰ ਅਤੇ ਸ਼ਿਵ ਕੁਮਾਰ ਰਹੇ ਰੂਪਨਗਰ ਜ਼ਿਲੇ੍ਹ 'ਚੋਂ ਅੱਵਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।