10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਵਿਧਾਇਕ ਚੱਢਾ ਵਲੋਂ ਗੁਰਨੈਬ ਸਿੰਘ ਬੜਵਾ ਨਾਲ ਕੀਤਾ ਦੁੱਖ ਸਾਂਝਾ <br/>

ਅਜੀਤ ਡੈਸਕ 28-03-2026
ਨੂਰਪੁਰ ਬੇਦੀ, 27 ਮਾਰਚ (ਹਰਦੀਪ ਸਿੰਘ ਢੀਂਡਸਾ)-ਹਲਕਾ ਵਿਧਾਇਕ ਰੂਪਨਗਰ ਐਡਵੋਕੇਟ ਦਿਨੇਸ਼ ਚੱਢਾ ਵਲੋਂ ਨੂਰਪੁਰ ਬੇਦੀ ਇਲਾਕੇ ਦੇ ਪਿੰਡ ਬੜਬਾ ਨਾਲ ਸੰਬੰਧਿਤ ਉੱਘੇ ਹਕੀਮ ਵਤਨ ਸਿੰਘ ਬਾਗ ਵਾਲੇ ਦੀ ਮੌਤ 'ਤੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | ਇਸ ਮੌਕੇ ਵਿਧਾਇਕ ਚੱਢਾ ਨੇ ਉਨ੍ਹਾਂ ਦੇ ਸਪੁੱਤਰ ਗੁਰਨੈਬ ਸਿੰਘ ਘਮਾਣ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਹਕੀਮ ਬਤਨ ਸਿੰਘ ਵਲੋਂ ਲੰਬੇ ਸਮੇਂ ਤੱਕ ਨੂਰਪੁਰ ਬੇਦੀ ਇਲਾਕੇ ਦੇ ਲੋਕਾਂ ਸਮੇਤ ਹੋਰ ਖਿੱਤੇ ਦੇ ਲੋਕਾਂ ਦੀ ਵੱਡੀ ਸੇਵਾ ਕੀਤੀ ਹੈ | ਉਨ੍ਹਾਂ ਕਿਹਾ ਕਿ ਅਧਰੰਗ ਦੇ ਮਰੀਜ਼ਾਂ ਦਾ ਇਨ੍ਹਾਂ ਵਲੋਂ ਇਲਾਜ ਕੀਤਾ ਜਾਂਦਾ ਰਿਹਾ ਹੈ, ਜਿਸ ਕਰਕੇ ਇਲਾਕੇ ਤੇ ਹੋਰ ਖਿੱਤੇ ਦੇ ਲੋਕਾਂ ਵਿਚ ਇਨ੍ਹਾਂ ਦਾ ਵੱਡਾ ਮਾਣ ਸਨਮਾਨ ਰਿਹਾ ਹੈ | ਉਨ੍ਹਾਂ ਕਿਹਾ ਕਿ ਹਕੀਮ ਵਤਨ ਸਿੰਘ ਦੀ ਮੌਤ ਨਾਲ ਪਰਿਵਾਰ ਇਲਾਕੇ ਤੇ ਸਮਾਜ ਨੂੰ ਵੱਡਾ ਘਾਟਾ ਪਿਆ ਹੈ | ਇਸ ਮੌਕੇ ਉਨ੍ਹਾਂ ਨੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ | ਇਸ ਮੌਕੇ ਸਰਪੰਚ ਅਵਤਾਰ ਸਿੰਘ ਕੁੰਨਰ, ਸਾਬਕਾ ਸਰਪੰਚ ਅਵਤਾਰ ਸਿੰਘ ਬੜਵਾ, ਨਰਿੰਦਰ ਝਾਂਡੀਆਂ, ਨਰਿੰਦਰ ਚਾਹਲ, ਸਤਨਾਮ ਸਿੰਘ ਨਾਗਰਾ, ਸੁਰਿੰਦਰ ਸੈਣੀ, ਸੂਬੇਦਾਰ ਸੁਰਿੰਦਰ ਸਿੰਘ ਕੰਗ ਤੋਂ ਇਲਾਵਾ ਕਰਨੈਲ ਸਿੰਘ ਆਜਮਪੁਰ, ਕੇਸਰ ਸਿੰਘ ਮੂਸਾਪੁਰ, ਭਾਰਤ ਭੂਸ਼ਣ ਹੈਪੀ, ਨਵੀਨ ਦਰਦੀ ਰੋਪੜ, ਸੋਹਣ ਸਿੰਘ ਬੰਗਾ, ਡਾਕਟਰ ਪਰਮਿੰਦਰ ਸਿੰਘ, ਡਾਕਟਰ ਗੁਰਦੇਵ, ਡਾਕਟਰ ਰਾਜੇਸ਼ ਚੌਧਰੀ, ਪੰਮੀ ਮਾਲ ਅਤੇ ਨੰਬਰਦਾਰ ਹਰਪਾਲ ਸਿੰਘ ਬੜਬਾ ਆਦਿ ਨੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ |

ਪਿਛਲੀ ਖ਼ਬਰ ਸੁਰਿੰਦਰ ਕੁਮਾਰ ਬਿੱਲਾ ਨੂੰ ਐੱਸ.ਸੀ. ਵਿਭਾਗ ਦਾ ਸੀਨੀਅਰ ਵਾਈਸ ਚੇਅਰਮੈਨ ਕੀਤਾ ਨਿਯੁਕਤ <br/> ਅਗਲੀ ਖ਼ਬਰ ਕਵਿਤਾ ਸੰਗ੍ਰਹਿ ''ਿਖ਼ਆਲਾਂ ਦੀ ਬੁਗਨੀ'' ਸਿੱਖਿਆ ਮੰਤਰੀ ਵਲੋਂ ਜਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।