ਘਨੌਲੀ, 25 ਮਾਰਚ (ਜਸਵੀਰ ਸਿੰਘ)-ਸੰਤ ਬਾਬਾ ਮਾਨ ਸਿੰਘ ਪਿਹੋਵਾ ਵਾਲਿਆਂ ਦੀ ਯਾਦ ਵਿਚ ਤਿੰਨ ਰੋਜ਼ਾ ਮਹਾਨ ਰੂਹਾਨੀ ਕੀਰਤਨ ਦਰਬਾਰ ਘਨੌਲੀ ਅਨਾਜ ਮੰਡੀ ਵਿਖੇ ਸ਼ੁਰੂ ਹੋ ਗਏ ਹਨ | ਇਸ ਸਬੰਧੀ ਮੁੱਖ ਪ੍ਰਬੰਧਕ ਸੰਤ ਬਾਬਾ ਸੁਰਜਨ ਸਿੰਘ ਫੂਲ ਵਾਲਿਆਂ ਨੇ ਦੱਸਿਆ ਕਿ ਸ਼ਾਮ 7 ਵਜੇ ਤੋਂ 9:30 ਵਜੇ ਤੱਕ ਹੋਏ ਧਾਰਮਿਕ ਸਮਾਗਮ ਦੌਰਾਨ ਪਹਿਲਾਂ ਰਹਿਰਾਸ ਸਾਹਿਬ ਦਾ ਪਾਠ ਕਰਕੇ ਹੈੱਡ ਗ੍ਰੰਥੀ ਗਿਆਨੀ ਅਜੈਬ ਸਿੰਘ ਉਪਰੰਤ ਭਾਈ ਘਨੱਈਆ ਸੇਵਾ ਸੁਸਾਇਟੀ ਘਨੌਲੀ ਦੇ ਵਿਦਿਆਰਥੀਆਂ ਨੇ ਸੰਗਤਾਂ ਨੂੰ ਗੁਰੂ ਜੱਸ ਨਾਲ ਜੋੜਿਆ | ਉਪਰੰਤ 8 ਵਜੇ ਤੋਂ ਸਾਢੇ 9 ਵਜੇ ਤੱਕ ਸੰਤ ਬਾਬਾ ਸੁਰਜਨ ਸਿੰਘ ਫੂਲ ਖੁਰਦ ਵਾਲੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਜੋੜਦਿਆਂ ਗੁਰੂ ਸਾਹਿਬ ਦੇ ਦਰਸਾਏ ਸਿਧਾਂਤਾਂ 'ਤੇ ਪਹਿਰਾ ਦੇਣ ਦੀ ਨਸੀਹਤ ਦਿੱਤੀ | ਇਸ ਦੌਰਾਨ ਨੌਜਵਾਨ ਸਭਾ ਘਨੌਲੀ ਦਾ ਵਿਸ਼ੇਸ਼ ਸਹਿਯੋਗ ਰਹੇਗਾ | ਸੰਤ ਬਾਬਾ ਸੁਰਜਨ ਸਿੰਘ ਨੇ ਦੱਸਿਆ ਕਿ ਇਹ ਸਮਾਗਮ 26 ਮਾਰਚ ਤੱਕ ਚੱਲਣਗੇ ਤੇ ਇਹਨਾਂ ਸਮਾਗਮਾਂ ਦਾ ਸਮਾਂ ਸ਼ਾਮ 7 ਵਜੇ ਤੋਂ 10, ਵਜੇ ਤੱਕ ਰਹੇਗਾ |