ਰੂਪਨਗਰ, 25 ਮਾਰਚ (ਸਤਨਾਮ ਸਿੰਘ ਸੱਤੀ)-ਸ਼੍ਰੋਮਣੀ ਅਕਾਲੀ ਦਲ ਦੀ ਰੋਪੜ ਸ਼ਹਿਰੀ ਇਕਾਈ ਵਲੋਂ ਅੱਜ ਸ਼ਹਿਰ ਦੇ 21 ਵਾਰਡਾਂ ਵਿੱਚੋਂ 18 ਵਾਰਡਾਂ ਦੇ ਪ੍ਰਧਾਨਾਂ ਦੇ ਨਾਂਵਾਂ ਦਾ ਐਲਾਨ ਕਰ ਦਿੱਤਾ ਗਿਆ | ਇਹ ਐਲਾਨ ਇੱਥੇ ਹੋਈ ਇੱਕ ਭਰਵੀਂ ਮੀਟਿੰਗ ਦੌਰਾਨ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਵਲੋਂ ਕੀਤਾ ਗਿਆ | ਇਸ ਮੌਕੇ ਨਵੇਂ ਬਣੇ ਪ੍ਰਧਾਨਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਡਾ. ਚੀਮਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨਗਰ ਕੌਂਸਲ ਚੋਣਾਂ ਲੜਨ ਲਈ ਪੂਰੀ ਤਰ੍ਹਾਂ ਤਿਆਰ ਹੈ | ਉਨ੍ਹਾਂ ਕਿਹਾ ਕਿ ਸ਼ਹਿਰ ਦੇ ਲੋਕ ਮੌਜੂਦਾ ਨਗਰ ਕੌਂਸਲ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਹਨ ਅਤੇ ਅਕਾਲੀ ਦਲ ਦੀ ਸਰਕਾਰ ਵਲੋਂ ਕੀਤੇ ਕੰਮਾਂ ਨੂੰ ਯਾਦ ਕਰ ਰਹੇ ਹਨ | ਉਨ੍ਹਾਂ ਭਰੋਸਾ ਜਤਾਇਆ ਕਿ ਅਕਾਲੀ ਦਲ ਚੋਣਾਂ ਜਿੱਤ ਕੇ ਆਪਣੀ ਕਮੇਟੀ ਬਣਾਏਗਾ | ਐਲਾਨ ਕੀਤੇ ਪ੍ਰਧਾਨਾਂ ਵਿਚ ਵਾਰਡ ਨੰਬਰ 1 ਤੋਂ ਸਾਹਿਬ ਸਿੰਘ ਸਦਾਵਾਰਤ, 2 ਤੋਂ ਗੁਰਪ੍ਰੀਤ ਸਿੰਘ, 3 ਤੋਂ ਮਨਜੀਤ ਸਿੰਘ ਤੰਬੜ, 4 ਤੋਂ ਜਸਵੰਤ ਸਿੰਘ ਸੈਣੀ, 5 ਤੋਂ ਸੇਵਾ ਸਿੰਘ (ਗਿਲਕੋ ਵੈਲੀ), 6 ਤੋਂ ਮੋਹਣ ਸਿੰਘ ਭੱਠਲ, 7 ਤੋਂ ਗੁਰਜਿੰਦਰ ਸਿੰਘ (ਗਾਂਧੀ ਨਗਰ), 8 ਤੋਂ ਸੁਰਜੀਤ ਮਾਹੀ (ਪੱਕਾ ਬਾਗ), 9 ਤੋਂ ਰਾਹੁਲ ਬੇਗੜਾ (ਐਡਵੋਕੇਟ), 10 ਤੋਂ ਕਰਨ ਗਾਂਧੀ, 11 ਤੋਂ ਬੀਬੀ ਗੁਰਦੇਵ ਕੌਰ, 12 ਤੋਂ ਤਜਿੰਦਰ ਪਾਲ ਸਿੰਘ ਗੋਲਡੀ ਭਾਟੀਆ, 14 ਤੋਂ ਸੰਦੀਪ ਕੁਮਾਰ ਚੌਧਰੀ, 15 ਤੋਂ ਸੁਖਵਿੰਦਰ ਸਿੰਘ ਪਟਵਾਰੀ, 17 ਤੋਂ ਅਵਤਾਰ ਸਿੰਘ ਆੜਤੀ, 18 ਤੋਂ ਪਰਵਿੰਦਰ ਸਿੰਘ, 20 ਤੋਂ ਰੁਪਿੰਦਰ ਸਿੰਘ ਢੀਂਗਰਾ ਅਤੇ 21 ਤੋਂ ਸੁਖਵਿੰਦਰ ਸਿੰਘ ਸੋਬਤੀ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ | ਇਸ ਮੌਕੇ ਡਾ. ਚੀਮਾ ਵਲੋਂ ਪਿਛਲੇ ਦਿਨੀਂ ਪਾਰਟੀ ਵਲੋਂ ਨਿਯੁਕਤ ਕੀਤੇ ਆਗੂਆਂ ਬਾਵਾ ਸਿੰਘ, ਸੂਰਜਪਾਲ ਸਿੰਘ ਐਡਵੋਕੇਟ, ਆਰ.ਪੀ. ਸਿੰਘ ਸ਼ੈਲੀ, ਚੌਧਰੀ ਵੇਦ ਪ੍ਰਕਾਸ਼, ਰਾਜਿੰਦਰ ਧੀਮਾਨ ਐਡਵੋਕੇਟ, ਰਾਜੀਵ ਸ਼ਰਮਾ ਐਡਵੋਕੇਟ, ਤਰਨਜੀਤ ਸਿੰਘ ਤਰਨੀ, ਸੁਨੀਲ ਕੁਮਾਰ ਕਾਲਾ ਅਤੇ ਰਜਿੰਦਰ ਕੁਮਾਰ ਬਿੰਦੀ ਨੂੰ ਵੀ ਸਨਮਾਨਿਤ ਕੀਤਾ ਗਿਆ | ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਮੱਕੜ, ਸੀਨੀਅਰ ਅਕਾਲੀ ਆਗੂ ਗੁਰਮੁੱਖ ਸਿੰਘ ਸੈਣੀ, ਮਾਸਟਰ ਅਮਰੀਕ ਸਿੰਘ, ਪਿ੍ੰਸੀਪਲ ਰਣਜੀਤ ਸਿੰਘ ਸੰਧੂ, ਮੋਹਨ ਸਿੰਘ ਮੋਹਮਦੀਪੁਰ, ਬੀਬੀ ਬਲਵਿੰਦਰ ਕੌਰ, ਬੀਬੀ ਕੁਲਵਿੰਦਰ ਕੌਰ ਘਈ, ਪੂਜਾ ਰਾਣੀ, ਮੈਡਮ ਮਨਜੀਤ ਕੌਰ, ਜਸਬੀਰ ਸਿੰਘ ਗਿੱਲ, ਚਰਨ ਸਿੰਘ ਭਾਟੀਆ, ਮੋਨੂੰ ਕੁਮਾਰ, ਬਲਬੀਰ ਸਿੰਘ, ਕੁਲਵੰਤ ਸਿੰਘ ਸੈਣੀ ਅਤੇ ਸਵਿੰਦਰ ਪਾਲ ਸ਼ਰਮਾ ਸਮੇਤ ਹੋਰ ਆਗੂ ਵੀ ਮੌਜੂਦ ਸਨ |