21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਸ਼ਿਵਾਲਿਕ ਕਾਲਜ ਆਫ ਫਾਰਮੇਸੀ ਵਿਖੇ ਮਨਾਇਆ ਗਿਆ ਨੈਸ਼ਨਲ ਫਾਰਮੇਸੀ ਐਜੂਕੇਸ਼ਨ ਦਿਵਸ <br/>

ਅਜੀਤ ਡੈਸਕ 07-03-2026
ਨੰਗਲ, 6 ਮਾਰਚ (ਪ੍ਰੀਤਮ ਸਿੰਘ ਬਰਾਰੀ)-ਸ਼ਿਵਾਲਿਕ ਕਾਲਜ ਆਫ ਫਾਰਮੇਸੀ ਨਵਾਂ ਨੰਗਲ ਵਿਖੇ ਨੈਸ਼ਨਲ ਫਾਰਮੇਸੀ ਐਜੂਕੇਸ਼ਨ ਦਿਵਸ ਮਨਾਇਆ ਗਿਆ | ਇਸ ਵਿਚ ਕਾਲਜ ਦੇ ਵਿਦਿਆਰਥੀਆਂ ਅਤੇ ਸਟਾਫ਼ ਨੇ ਵੱਖ-ਵੱਖ ਪ੍ਰੋਗਰਾਮ ਜਿਵੇਂ ਪੋਸਟਰ ਪ੍ਰੈਜੈਂਟੇਸ਼ਨ, ਕਵੀਜ, ਗਰੁੱਪ ਡਿਸਕਸ਼ਨ, ਲੈਕਚਰ ਆਦਿ ਵਿਚ ਭਾਗ ਲਿਆ | ਕਾਲਜ ਦੇ ਪ੍ਰੋਫੈਸਰ ਜੋਤੀ ਪ੍ਰਕਾਸ਼ ਨੇ ਇਸ ਪ੍ਰੋਗਰਾਮ ਦੇ ਥੀਮ ਐਮਪਾਵਰਿੰਗ ਫਾਰਮੇਸੀ ਐਜੂਕੇਸ਼ਨ ਟੂ ਐਮਪਾਵਰ ਦਾ ਨੇਸ਼ਨ ਬਾਰੇ ਬੜੀ ਬਰੀਕੀ ਨਾਲ ਦੱਸਿਆ ਅਤੇ ਇਸ ਦਿਨ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ | ਕਾਲਜ ਦੇ ਪ੍ਰੋਫੈਸਰ ਡਾਕਟਰ ਰਾਜੇਸ਼ ਕੁਮਾਰ ਸਿੰਘ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਇਹ ਦਿਨ ਡਾ: ਐਮ. ਐਲ. ਸ਼ਰੋਫ ਦੇ ਜਨਮ ਦਿਵਸ ਦੇ ਮੌਕੇ ਮਨਾਇਆ ਜਾਂਦਾ ਹੈ | ਜਿਨਾਂ ਨੂੰ ਫਾਦਰ ਆਫ ਫਾਰਮੈਸੀ ਵਜੋਂ ਵੀ ਜਾਣਿਆ ਜਾਂਦਾ ਹੈ | ਕਾਲਜ ਦੇ ਪਿ੍ੰਸੀਪਲ ਡਾਕਟਰ ਜੇ. ਐਸ. ਦੂਆ ਨੇ ਵਿਦਿਆਰਥੀਆਂ ਅਤੇ ਸਟਾਫ਼ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਕਾਲਜ ਵਿਚ ਹਰ ਸਾਲ ਇਹ ਦਿਨ ਮਨਾਇਆ ਜਾਂਦਾ ਹੈ ਅਤੇ ਕਾਲਜ ਵਿਚ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਜਿਵੇਂ ਪੋਸਟਰ ਪ੍ਰੈਜੈਂਟੇਸ਼ਨ, ਕਵੀਜ, ਗਰੁੱਪ ਡਿਸਕਸ਼ਨ ਅਤੇ ਲੈਕਚਰ ਆਦਿ ਕਰਵਾਏ ਜਾਂਦੇ ਹਨ | ਇਸ ਪ੍ਰੋਗਰਾਮ ਤੋਂ ਬਾਅਦ ਕਾਲਜ ਦੇ ਵਿਦਿਆਰਥੀਆਂ ਅਤੇ ਸਟਾਫ਼ ਵਲੋਂ ਇੱਕ ਰੈਲੀ ਦਾ ਆਯੋਜਨ ਵੀ ਕੀਤਾ ਗਿਆ | ਇਸ ਮੌਕੇ ਪ੍ਰੋਫੈਸਰ ਪ੍ਰਦੀਪ ਸਾਹਾ, ਪ੍ਰੋਫੈਸਰ ਧਰੁਵ ਦੇਵ, ਪ੍ਰੋਫੈਸਰ ਮੁਹੰਮਦ ਸ਼ਹਿਨਾਜ਼, ਪ੍ਰੋਫੈਸਰ ਬਲਵਿੰਦਰ ਕੌਰ, ਪ੍ਰੋਫੈਸਰ ਗੌਰਵ ਧੀਮਾਨ, ਪ੍ਰੋਫੈਸਰ ਸਿਖਾ ਕੋੜਾ, ਪ੍ਰੋਫੈਸਰ ਵਰਸ਼ਾ, ਪ੍ਰੋਫੈਸਰ ਮਨੀਸ਼ਾ, ਪ੍ਰੋਫੈਸਰ ਐਸ਼ਵਰਿਆ, ਪ੍ਰੋਫੈਸਰ ਪਲਵੀ, ਪ੍ਰੋਫੈਸਰ ਮੋਨਿਕਾ, ਪ੍ਰੋਫੈਸਰ ਇੰਦਰਪ੍ਰੀਤ ਕੌਰ, ਪ੍ਰੋਫੈਸਰ ਸੋਨੀਆ, ਬਿ੍ਜ ਮੋਹਨ,ਸੁਧਾਮਾ ਰਾਮ, ਨੀਲ ਗਗਨ, ਹਰਪਾਲ ਸਿੰਘ, ਸਸਮੀਤਾ, ਅਰਚਨਾ, ਹੀਰਾ ਲਾਲ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਏਡਿਡ ਸਕੂਲਾਂ ਦੇ ਅਧਿਆਪਕਾਂ ਤੇ ਪੈਨਸ਼ਨਰਾਂ ਵਲੋਂ ਰੋਸ ਧਰਨਾ 10 ਮਾਰਚ ਨੂੰ <br/> ਅਗਲੀ ਖ਼ਬਰ ਆਈ. ਡੋਨੇਸ਼ਨ ਮੋਟੀਵੇਟਰ ਹਰਪ੍ਰੀਤ ਸਿੰਘ ਰੇਖੀ 'ਸੈਲਫ਼ ਲੈਸ ਸਰਵਿਸ' ਐਵਾਰਡ ਨਾਲ ਸਨਮਾਨਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।