25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਮਾਤਾ ਚਰਨਜੀਤ ਕੌਰ ਦੀ ਮੌਤ 'ਤੇ ਮਾਸਟਰ ਹਰਜਿੰਦਰ ਸਿੰਘ ਬਜਰੂੜ ਨਾਲ ਕੀਤਾ ਦੁੱਖ ਸਾਂਝਾ <br/>

ਅਜੀਤ ਡੈਸਕ 07-03-2026
ਨੂਰਪੁਰ ਬੇਦੀ 6 ਮਾਰਚ (ਵਿੰਦਰਪਾਲ ਝਾਂਡੀਆਂ)-ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਗਮੋਹਨ ਸਿੰਘ ਚੌਂਤਾ, ਜਨਰਲ ਸਕੱਤਰ ਹਰਦੀਪ ਸਿੰਘ ਅÏਲਖ, ਕਨਵੀਨਰ ਮਨਦੀਪ ਕੁਮਾਰ ਸਰਥਲੀ ਨੇ ਮਾਸਟਰ ਹਰਜਿੰਦਰ ਸਿੰਘ ਬਜਰੂੜ ਦੇ ਸਤਿਕਾਰਯੋਗ ਮਾਤਾ ਅਤੇ ਕੰਪਿਊਟਰ ਅਧਿਆਪਕਾਂ ਸੁਖਵਿੰਦਰ ਕੌਰ ਦੇ ਸੱਸ ਮਾਤਾ ਚਰਨਜੀਤ ਕੌਰ ਜੋ ਕਿ ਬੀਤੇ ਦਿਨੀ ਦੀ ਕੁੱਝ ਸਮਾਂ ਬਿਮਾਰ ਰਹਿਣ ਪਿੱਛੋਂ ਅਕਾਲ ਚਲਾਣਾ ਕਰ ਗਏ ਸਨ, ਦੀ ਮੌਤ 'ਤੇ ਦੁੱਖ ਸਾਂਝਾ ਕੀਤਾ ਗਿਆ | ਇਸ ਮੌਕੇ 'ਤੇ ਉਨਾਂ ਨੇ ਕਿਹਾ ਮਾਸਟਰ ਹਰਜਿੰਦਰ ਸਿੰਘ ਅਤੇ ਸਮੂਹ ਪਰਿਵਾਰ ਵਲੋਂ ਮਾਤਾ ਜੀ ਦੇ ਬਿਮਾਰ ਰਹਿਣ ਤੇ ਉਨਾਂ ਦੀ ਬਹੁਤ ਦੇਖਭਾਲ ਅਤੇ ਸੇਵਾ ਕੀਤੀ , ਜੋ ਹੋਰਨਾਂ ਲਈ ਵੀ ਵਧੀਆ ਪ੍ਰੇਰਨਾਦਾਇਕ ਸੇਧ ਹੈ | ਉਨਾਂ ਨੇ ਕਿਹਾ ਕਿ ਮਾਪਿਆ ਦੀ ਉਮਰ ਭਾਵੇਂ ਸੈਂਕੜੇ ਸਾਲ ਵੀ ਹੋ ਜਾਵੇ, ਪਰ ਪਰਿਵਾਰ ਨੂੰ ਹਮੇਸ਼ਾ ਹੀ ਲੋੜ ਰਹਿੰਦੀ ਹੈ | ਇਸ ਮੌਕੇ ਭੁਪਿੰਦਰ ਸਿੰਘ ਰਾਣਾ, ਬਲਜੀਤ ਸਿੰਘ ਬੈਂਸ, ਬਲਵਿੰਦਰ ਸਿੰਘ, ਰਵੀ ਰਾਜ,ਨੀਰਜ ਕੁਮਾਰ, ਮੈਡਮ ਕੁਲਦੀਪ ਕੌਰ, ਗੁਰਵਿੰਦਰ ਕੌਰ, ਆਸ਼ਾ ਰਾਣੀ, ਹਰਦੇਵ ਸਿੰਘ ਬਜਰੂੜ, ਕੁਲਦੀਪ ਸਿੰਘ ਬੜਵਾ ਆਦਿ ਨੇ ਦੁੱਖ ਸਾਂਝਾ ਕਰਦੇ ਹੋਏ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਵਿੱਛੜੀ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖ਼ਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ |

ਪਿਛਲੀ ਖ਼ਬਰ ਹੋਲਾ ਮਹੱਲਾ ਮੌਕੇ ਲਗਾਇਆ ਮੈਡੀਕਲ ਕੈਂਪ <br/> ਅਗਲੀ ਖ਼ਬਰ ਸਾਬਕਾ ਇੰਸਪੈਕਟਰ ਰਾਧਾ ਕਿ੍ਸ਼ਨ ਚੈਰੀਟੇਬਲ ਲੈਬਾਰਟਰੀ ਦਾ ਹੋਇਆ ਉਦਘਾਟਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।