21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਕੁਸ਼ਟ ਰੋਗ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ <br/>

ਅਜੀਤ ਡੈਸਕ 01-02-2026
ਪੁਰਖਾਲੀ, 31 ਜਨਵਰੀ (ਅੰਮਿ੍ਤਪਾਲ ਸਿੰਘ ਬੰਟੀ)-ਸਿਵਲ ਸਰਜਨ ਰੂਪਨਗਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਆਯੂਸ਼ਮਾਨ ਅਰੋਗਿਆ ਕੇਂਦਰ ਅਕਬਰਪੁਰ ਵਿਖੇ ਕੁਸ਼ਟ ਰੋਗ ਦੇ ਲੱਛਣਾਂ, ਇਲਾਜ ਬਾਰੇ ਜਾਗਰੂਕਤਾ ਕਰਨ ਦੇ ਉਦੇਸ਼ ਨਾਲ ਜਾਗਰੂਕਤਾ ਕੈਂਪ ਕਰਵਾਇਆ ਗਿਆ | ਇਸ ਮੌਕੇ ਐਸ ਆਈ ਜਗਤਾਰ ਸਿੰਘ ਅਤੇ ਹੈਲਥ ਵਰਕਰ ਹਰਜੀਤ ਸਿੰਘ ਕਮਾਲਪੁਰ ਵਲੋ ਕੋਹੜ ਦੀਆਂ ਕਿਸਮਾਂ, ਇਸ ਬਾਰੇ ਜਲਦੀ ਪਤਾ ਲਗਾਉਣ ਅਤੇ ਇਲਾਜ ਬਾਰੇ ਜਾਗਰੂਕ ਕੀਤਾ ਗਿਆ. ਉਨ੍ਹਾਂ ਵਲੋਂ ਬਿਮਾਰੀ ਪ੍ਰਭਾਵਿਤ ਵਿਅਕਤੀਆਂ ਪ੍ਰਤੀ ਵਿਤਕਰੇ ਨੂੰ ਘਟਾਉਣ ਬਾਰੇ ਵੀ ਜਾਗਰੂਕਤਾ ਦੀ ਭੂਮਿਕਾ ਬਾਰੇ ਜਾਣਕਾਰੀ ਦਿੱਤੀ ਗਈ | ਉਨ੍ਹਾਂ ਇਹ ਵੀ ਕਿਹਾ ਕਿ ਕੋਹੜ੍ਹ ਇੱਕ ਇਲਾਜ ਯੋਗ ਬਿਮਾਰੀ ਹੈ, ਫਿਰ ਵੀ ਗ਼ਲਤ ਧਾਰਨਾਵਾਂ ਕਰਕੇ ਲੋਕ ਇਸ ਨੂੰ ਕਲੰਕ ਸਮਝਦੇ ਹਨ | ਇਸ ਮੌਕੇ ਸਮੂਹ ਸਟਾਫ਼ ਅਤੇ ਪਿੰਡ ਦੀਆਂ ਅÏਰਤਾਂ ਤੇ ਹੋਰ ਲੋਕ ਹਾਜ਼ਰ ਸਨ |

ਪਿਛਲੀ ਖ਼ਬਰ ਨਾਮੀ ਸਾਹਿਤਕਾਰ ਪ੍ਰੋਫੈਸਰ ਬਾਗੀ ਦੀਆਂ ਅਸਥੀਆਂ ਜਲ ਪ੍ਰਵਾਹ <br/> ਅਗਲੀ ਖ਼ਬਰ ਪੁਲਿਸ ਵਲੋਂ ਬੀਤੇ ਦਿਨ ਨੰਗਲ 'ਚ ਹੋਏ ਖ਼ੂਨੀ ਸੰਘਰਸ਼ 'ਚ ਨਾਮਜ਼ਦ ਅੱਧੀ ਦਰਜਨ ਨੌਜਵਾਨਾਂ 'ਤੇ ਵੱਖ-ਵੱਖ ਧਰਾਵਾਂ ਹੇਠ ਮਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।