14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹ ਪੁਰਬ ਮੌਕੇ ਸਕੱਤਰ ਮੰਨਣ ਨੇ ਸੰਗਤਾਂ ਨੂੰ ਦਿੱਤੀਆਂ ਵਧਾਈਆਂ <br/>

ਅਜੀਤ ਡੈਸਕ 23-01-2026
ਸ੍ਰੀ ਅਨੰਦਪੁਰ ਸਾਹਿਬ, 22 ਜਨਵਰੀ (ਜੇ ਐਸ ਨਿੱਕੂਵਾਲ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਤੇ ਅਕਾਲੀ ਦਲ ਦੇ ਸੀਨੀਅਰ ਆਗੂ ਜਥੇਦਾਰ ਕੁਲਵੰਤ ਸਿੰਘ ਮੰਨਣ ਨੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਵਿਆਹ ਪੁਰਬ ਮੌਕੇ ਗੁਰਦੁਆਰਾ ਗੁਰੂ ਕੇ ਮਹਿਲ ਭੋਰਾ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਤੋਂ ਆਰੰਭ ਹੋਏ ਬਰਾਤ ਰੂਪੀ ਨਗਰ ਕੀਰਤਨ ਵਿਚ ਸ਼ਮੂਲੀਅਤ ਕਰਨ ਮੌਕੇ ਦੇਸ਼-ਵਿਦੇਸ਼ ਵਿਚ ਵੱਸਦਿਆਂ ਸਮੂਹ ਸੰਗਤਾਂ ਨੂੰ ਦਿਲੋਂ ਵਧਾਈਆਂ ਅਤੇ ਸ਼ੁੱਭ ਕਾਮਨਾਵਾਂ ਦਿੱਤੀਆਂ | ਇਸ ਮੌਕੇ ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਾਵਨ ਵਿਆਹ 23 ਹਾੜ ਸੰਮਤ 1734 ਈਸਵੀ ਨੂੰ ਲਾਹੌਰ ਨਿਵਾਸੀ ਭਾਈ ਹਰਜਸ ਦੀ ਸਪੁੱਤਰੀ ਮਾਤਾ ਜੀਤੋ ਜੀ ਮਾਤਾ ਅਜੀਤ ਕੌਰ ਜੀ ਨਾਲ, ਸ੍ਰੀ ਅਨੰਦਪੁਰ ਸਾਹਿਬ ਤੋਂ ਲਗਪਗ 12 ਕਿੱਲੋਮੀਟਰ ਦੂਰ ਹਿਮਾਚਲ ਪ੍ਰਦੇਸ਼ ਵਿਖੇ ਸਥਿਤ ਗੁਰੂ ਸਾਹਿਬ ਵਲੋਂ ਵਸਾਏ ਪਾਵਨ ਅਸਥਾਨ ਗੁਰਦੁਆਰਾ ਗੁਰੂ-ਕਾ-ਲਾਹੋਰ ਵਿਖੇ ਸੰਪੰਨ ਹੋਇਆ | ਉਨ੍ਹਾਂ ਦੱਸਿਆ ਕਿ ਦਸਵੇਂ ਪਾਤਸ਼ਾਹ ਦੀ ਬਾਰਾਤ ਗੁਰਦੁਆਰਾ ਗੁਰੂ ਕੇ ਮਹਿਲ, ਭੋਰਾ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਤੋਂ ਰਵਾਨਾ ਹੋਈ ਜੋ ਪੜਾਅ ਦਰ ਪੜਾਅ ਹੁੰਦੀ ਹੋਈ ਗੁਰਦੁਆਰਾ ਸਿਹਰਾ ਸਾਹਿਬ ਦੇ ਅਸਥਾਨ 'ਤੇ ਪੁੱਜੀ | ਜਿਸ ਉਪਰੰਤ ਗੁਰਦੁਆਰਾ ਗੁਰੂ-ਕਾ-ਲਾਹੋਰ ਵਿਖੇ ਅਨੰਦ ਕਾਰਜ ਸੰਪੰਨ ਹੋਏ | ਉਨ੍ਹਾਂ ਕਿਹਾ ਕਿ ਗੁਰੂ ਕਾ ਲਾਹੋਰ ਦੇ ਵਸਨੀਕਾਂ ਵਲੋਂ ਪਾਣੀ ਦੀ ਕਮੀ ਸਬੰਧੀ ਕੀਤੀ ਬੇਨਤੀ ਉਪਰੰਤ, ਗੁਰੂ ਸਾਹਿਬ ਨੇ ਆਪਣੀ ਸ਼ਸਤਰ ਮਾਰ ਕੇ ਪਾਣੀ ਦੀਆਂ ਤਿੰਨ ਧਾਰਾਂ ਪ੍ਰਗਟ ਕੀਤੀਆਂ | ਜਿਸ ਕਾਰਨ ਉਹ ਅਸਥਾਨ ਅੱਜ ਤਿ੍ਵੈਣੀ ਸਾਹਿਬ ਦੇ ਨਾਂਅ ਨਾਲ ਪ੍ਰਸਿੱਧ ਹੈ | ਉਥੋਂ ਸੰਗਤਾਂ ਅੱਜ ਵੀ ਮਿੱਠਾ ਜਲ ਛਕਦੀਆਂ ਹਨ | ਉਨ੍ਹਾਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਸਿੱਖ ਇਤਿਹਾਸ ਅਤੇ ਆਸਥਾ ਦਾ ਕੇਂਦਰ ਹੈ ਅਤੇ ਇਹ ਹਰ ਪੰਜਾਬੀ ਲਈ ਮਾਣ ਦੀ ਗੱਲ ਹੈ | ਉਨ੍ਹਾਂ ਅਰਦਾਸ ਕੀਤੀ ਕਿ ਦਸਵੇਂ ਪਾਤਸ਼ਾਹ ਦੀ ਅਸੀਸ ਸਦਾ ਸੰਗਤਾਂ ਉੱਤੇ ਬਣੀ ਰਹੇ ਅਤੇ ਸਮੂਹ ਲੋਕਾਂ ਦੇ ਜੀਵਨ ਵਿਚ ਚੜ੍ਹਦੀ ਕਲਾ ਅਤੇ ਖ਼ੁਸ਼ਹਾਲੀ ਆਵੇ | ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਅੰਤਿਮ ਕਮੇਟੀ ਮੈਂਬਰ ਭਾਈ ਦਲਜੀਤ ਸਿੰਘ ਭਿੰਡਰ, ਬੀਬੀ ਹਰਜਿੰਦਰ ਕੌਰ ਚੰਡੀਗੜ੍ਹ, ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਤੇ ਜ਼ਿਲ੍ਹਾ ਪ੍ਰਧਾਨ ਦਰਬਾਰਾ ਸਿੰਘ ਬਾਲਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਜਥੇ. ਭਿੰਡਰ ਦੀ ਕੋਸ਼ਿਸ਼ ਸਦਕਾ ਇਸ ਵਾਰ ਫਿਰ ਸੰਗਤਾਂ ਲਈ ਮੁਫ਼ਤ ਰਿਹਾ ਟੋਲ ਬੈਰੀਅਰ ਗੁਰੂ ਕਾ ਲਾਹੌਰ <br/> ਅਗਲੀ ਖ਼ਬਰ ਸੈਣੀ ਮਹਾਂ ਸਭਾ ਵਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ 27 ਨੂੰ ਕਰਵਾਏ ਜਾਣਗੇ ਗੁਰਮਤਿ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।