14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਸੈਣੀ ਮਹਾਂ ਸਭਾ ਵਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ 27 ਨੂੰ ਕਰਵਾਏ ਜਾਣਗੇ ਗੁਰਮਤਿ ਸਮਾਗਮ <br/>

ਅਜੀਤ ਡੈਸਕ 23-01-2026
ਸ੍ਰੀ ਅਨੰਦਪੁਰ ਸਾਹਿਬ, 22 ਜਨਵਰੀ (ਕਰਨੈਲ ਸਿੰਘ)-ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮਾਂ ਨੂੰ ਸਮਰਪਿਤ ਸੈਣੀ ਮਹਾਂ ਸਭਾ (ਰਜਿ:) ਪੰਜਾਬ ਵਲੋਂ ਸ਼ਹੀਦ ਭਾਈ ਜਮਾਲਾ ਸਿੰਘ ਨੰਨੂਆ, ਅਮਰ ਸ਼ਹੀਦ ਬੀਬੀ ਸ਼ਰਨ ਕੌਰ ਅਤੇ ਸ਼ਹੀਦ ਭਾਈ ਗੁਰਸ਼ਾ ਸਿੰਘ ਗਹੂਣੀਆ ਦੀ ਮਿੱਠੀ ਯਾਦ 'ਚ ਇਕ ਮਹਾਨ ਗੁਰਮਤਿ ਸਮਾਗਮ ਸ੍ਰੀ ਅਨੰਦਪੁਰ ਸਾਹਿਬ ਦੇ ਡੇਰਾ ਸੰਤ ਬਾਬਾ ਲੋਪੋ ਵਾਲੇ ਵਿਖੇ 27 ਜਨਵਰੀ ਦਿਨ ਮੰਗਲਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 3 ਵਜੇ ਤੱਕ ਨੂੰ ਕਰਵਾਇਆ ਜਾਵੇਗਾ | ਇਸ ਸਬੰਧੀ ਹੋਰ ਜਾਣਕਾਰੀ ਸਾਂਝੀ ਕਰਦਿਆਂ ਅੱਜ ਸਭਾ ਦੇ ਸੂਬਾ ਪ੍ਰਧਾਨ ਹਰਜੀਤ ਸਿੰਘ ਲੋਂਗੀਆ ਨੇ ਦੱਸਿਆ ਕਿ ਉਕਤ ਮਹਾਨ ਸ਼ਹੀਦਾਂ ਦੀ ਯਾਦ 'ਚ ਕਰਵਾਏ ਜਾ ਰਹੇ ਇਸ ਸਮਾਗਮ ਦੌਰਾਨ ਬੀਬੀ ਕਮਲਜੀਤ ਕੌਰ ਚੰਡੀਗੜ੍ਹ, ਪ੍ਰੋਫੈਸਰ ਗੁਰਪ੍ਰੀਤ ਸਿੰਘ ਸ੍ਰੀ ਅਨੰਦਪੁਰ ਸਾਹਿਬ, ਭਾਈ ਸੁਖਵਿੰਦਰ ਸਿੰਘ ਥਲੀ ਕਥਾਵਾਚਕ ਅਤੇ ਅੰਤਰਰਾਸ਼ਟਰੀ ਢਾਡੀ ਜਥਾ ਭਾਈ ਮਨਜੀਤ ਸਿੰਘ ਅਬਿਆਣਾ ਵਿਸ਼ੇਸ਼ ਤੌਰ 'ਤੇ ਸੰਗਤਾਂ ਨੂੰ ਗੁਰੂ ਜਸ ਨਾਲ ਜੋੜਨਗੇ | ਸਮਾਗਮ ਵਿਚ ਸੰਤ ਬਾਬਾ ਅਵਤਾਰ ਸਿੰਘ ਟਿੱਬੀ ਸਾਹਿਬ ਵਾਲੇ, ਸੰਤ ਜਗਜੀਤ ਸਿੰਘ ਲੋਪੋ ਵਾਲੇ, ਸੰਤ ਹਰਦੀਪ ਸਿੰਘ ਨੰਗਲ ਵੀ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕਰਨਗੇ | ਉਨ੍ਹ ਾਂ ਦੱਸਿਆ ਕਿ ਸਮਾਗਮ ਦੌਰਾਨ ਲਗਾਏ ਜਾ ਰਹੇ ਖ਼ੂਨਦਾਨ ਕੈਂਪ 'ਚ ਸਥਾਨਕ ਭਾਈ ਜੈਤਾ ਜੀ ਸਿਵਲ ਹਸਪਤਾਲ ਦੀ ਟੀਮ ਵਲੋਂ ਖ਼ੂਨ ਦਾਨੀਆਂ ਵਲੋਂ ਦਿੱਤਾ ਜਾਣ ਵਾਲਾ ਖ਼ੂਨ ਇਕੱਤਰ ਕੀਤਾ ਜਾਵੇਗਾ | ਇਸ ਮੌਕੇ ਸੂਬੇ ਦੇ ਜਨਰਲ ਸਕੱਤਰ ਮਦਨ ਗੋਪਾਲ ਸੈਣੀ, ਕਨਵੀਨਰ ਅਮਨ ਕਾਬੜਵਾਲ, ਮਾਸਟਰ ਜਸਵੰਤ ਸਿੰਘ ਸੈਣੀ, ਕੇਸਰ ਸਿੰਘ ਮੂਸਾਪੁਰ, ਗੁਰਨਾਮ ਸਿੰਘ ਮਟੋਰ, ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਗੱਜਪੁਰ, ਜਰਨੈਲ ਸਿੰਘ ਗੱਜਪੁਰ, ਬਲਵਿੰਦਰ ਪਾਲ ਸਿੰਘ ਕੋਟਲਾ, ਸੁਰਿੰਦਰ ਸਿੰਘ ਮਟੌਰ, ਜਗਤਾਰ ਸਿੰਘ ਟੱਪਰੀਆਂ, ਆਤਮਾ ਸਿੰਘ ਘੱਟੀਵਾਲ, ਸਾਬਕਾ ਸਰਪੰਚ ਹਰਮੇਸ਼ ਸਿੰਘ ਬੁਰਜ ਤੇ ਭਾਈ ਤਾਰਾ ਸਿੰਘ ਬੁਰਜ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹ ਪੁਰਬ ਮੌਕੇ ਸਕੱਤਰ ਮੰਨਣ ਨੇ ਸੰਗਤਾਂ ਨੂੰ ਦਿੱਤੀਆਂ ਵਧਾਈਆਂ <br/> ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹ ਪੁਰਬ ਮੌਕੇ ਵਪਾਰ ਮੰਡਲ ਨੇ ਲੰਗਰ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।