ਸ੍ਰੀ ਅਨੰਦਪੁਰ ਸਾਹਿਬ, 22 ਜਨਵਰੀ (ਜੇ ਐਸ ਨਿੱਕੂਵਾਲ)-ਬਸੰਤ ਪੰਚਮੀ ਅਤੇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹ ਪੁਰਬ ਮੌਕੇ ਗੁਰਦੁਆਰਾ ਗੁਰੂ-ਕੇ-ਮਹਿਲ ਭੋਰਾ ਸਾਹਿਬ ਵਿਖੇ ਸਜਾਏ ਧਾਰਮਿਕ ਦੀਵਾਨ ਅਤੇ ਬਰਾਤ ਰੂਪੀ ਨਗਰ ਕੀਰਤਨ ਦੀ ਆਰੰਭਤਾ ਮੌਕੇ ਵਪਾਰ ਮੰਡਲ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਇੰਦਰਜੀਤ ਸਿੰਘ ਅਰੋੜਾ ਦੀ ਅਗਵਾਈ ਹੇਠ ਸਮੂਹ ਵਪਾਰੀ ਵਰਗ ਵਲੋਂ ਵੱਖ ਵੱਖ ਪਕਵਾਨਾਂ ਦੇ ਲੰਗਰ ਲਗਾਏ ਗਏ | ਇਸ ਸਬੰਧੀ ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਸਿੰਘ ਅਰੋੜਾ ਨੇ ਕਿਹਾ ਕਿ ਸਮੂਹ ਵਪਾਰੀ ਵਰਗ ਵਲੋਂ ਹਰ ਸਾਲ ਬਸੰਤ ਪੰਚਮੀ ਤੋਂ ਇਕ ਦਿਨ ਪਹਿਲੇ ਆਰੰਭ ਹੁੰਦੇ ਨਗਰ ਕੀਰਤਨ ਮੌਕੇ ਦੇਸ਼ਾਂ ਵਿਦੇਸ਼ਾਂ ਤੋਂ ਆਈਆਂ ਹਜ਼ਾਰਾਂ ਸੰਗਤਾਂ ਲਈ ਵੱਖ-ਵੱਖ ਪਕਵਾਨਾਂ ਦੇ ਲੰਗਰ ਲਗਾਏ ਜਾਂਦੇ ਹਨ ਅਤੇ ਇਹ ਅੱਗੇ ਤੋਂ ਵੀ ਇਸੇ ਤਰ੍ਹਾਂ ਹਰ ਸਾਲ ਸੰਗਤਾਂ ਤੇ ਵਪਾਰੀਆਂ ਦੇ ਸਹਿਯੋਗ ਨਾਲ ਲੰਗਰ ਲਗਾਏ ਜਾਣਗੇ | ਉਨ੍ਹਾਂ ਸਮੂਹ ਵਪਾਰੀ ਵਰਗ ਦਾ ਸਹਿਯੋਗ ਲਈ ਧੰਨਵਾਦ ਕੀਤਾ | ਇਸ ਮੌਕੇ ਵਪਾਰੀ ਆਗੂ ਹਰਪ੍ਰੀਤ ਸਿੰਘ ਬੇਦੀ, ਜਸਵਿੰਦਰ ਸਿੰਘ ਬਿੱਲਾ, ਜਸਵਿੰਦਰ ਸਿੰਘ ਸੋਨੰੂ, ਸੁੱਖੁ ਅਰੋੜਾ, ਜਸਪਾਲ ਸਿੰਘ ਗੁੰਬਰ, ਉਰਿੰਦਰ ਸਿੰਘ ਉਰੀ, ਭੁਪਿੰਦਰ ਪਾਲ ਸਿੰਘ ਤਲਵਾੜ, ਇੰਦਰਪ੍ਰੀਤ ਸਿੰਘ ਗੁੰਬਰ, ਮਿੰਕੀ ਗੁੰਬਰ, ਟੀਟੂ ਵਾਲੀਆ, ਬੋਬੀ ਵਾਲੀਆ, ਸਤਬੀਰ ਸਿੰਘ ਤਲਵਾੜ, ਸਾਹਿਬਜੋਤ ਸਿੰਘ, ਜਸਜੀਤ ਸਿੰਘ ਅਰੋੜਾ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |