15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਮਨਜੀਤ ਸਿੰਘ ਨੇ ਅਥਲੈਟਿਕਸ 'ਚ ਜਿੱਤਿਆ ਚਾਂਦੀ ਦਾ ਤਗਮਾ <br/>

ਅਜੀਤ ਡੈਸਕ 23-01-2026
ਰੂਪਨਗਰ, 22 ਜਨਵਰੀ (ਸਤਨਾਮ ਸਿੰਘ ਸੱਤੀ)-ਜੀ. ਬੀ. 4 ਪ੍ਰੀਮੀਅਮ ਜਿਮ ਐਂਡ ਸਪਾ ਰੋਪੜ ਦੇ ਮੈਂਬਰ ਮਨਜੀਤ ਸਿੰਘ ਨੇ ਬੈਂਗਲੁਰੂ ਵਿਚ ਹੋਏ ਅੰਤਰਰਾਸ਼ਟਰੀ ਅਥਲੇਟਿਕਸ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚਾਂਦੀ ਦਾ ਤਗਮਾ ਜਿੱਤ ਕੇ ਭਾਰਤ ਦਾ ਨਾਮ ਰੋਸ਼ਨ ਕੀਤਾ ਹੈ | ਮਨਜੀਤ ਸਿੰਘ ਦੀ ਇਸ ਉਪਲਬਧੀ ਨੂੰ ਦੇਖਦਿਆਂ ਹੁਣ ਉਹਨਾਂ ਦੀ ਏਸ਼ੀਅਨ ਖੇਡਾਂ ਲਈ ਚੋਣ ਵੀ ਕਰ ਲਈ ਗਈ ਹੈ, ਜੋ ਕਿ ਰੋਪੜ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ | ਜਿਮ ਦੇ ਕੋਚ ਲਕਸ਼ਿਤ ਜੈਨ ਅਤੇ ਅਮਨਪ੍ਰੀਤ ਸਿੰਘ ਨੇ ਕਿਹਾ ਕਿ ਮਨਜੀਤ ਸਿੰਘ ਬਹੁਤ ਹੀ ਮਿਹਨਤੀ ਅਤੇ ਸਮਰਪਿਤ ਖਿਡਾਰੀ ਹਨ | ਉਨ੍ਹਾਂ ਕਿਹਾ ਕਿ ਇਹ ਚਾਂਦੀ ਦਾ ਤਗਮਾ ਉਹਨਾਂ ਦੀ ਲੰਬੇ ਸਮੇਂ ਦੀ ਸਖ਼ਤ ਮਿਹਨਤ ਅਤੇ ਨਿਰੰਤਰ ਅਭਿਆਸ ਦਾ ਨਤੀਜਾ ਹੈ | ਜਿਮ ਦੇ ਡਾਇਰੈਕਟਰ ਭੁਪਿੰਦਰ ਸਿੰਘ ਨੇ ਮਨਜੀਤ ਸਿੰਘ ਨੂੰ ਉਹਨਾਂ ਦੀ ਇਸ ਵੱਡੀ ਜਿੱਤ 'ਤੇ ਬਹੁਤ-ਬਹੁਤ ਮੁਬਾਰਕਾਂ ਦਿੱਤੀਆਂ | ਉਨ੍ਹਾਂ ਕਿਹਾ ਕਿ ਮਨਜੀਤ ਨੇ ਨਾ ਸਿਰਫ਼ ਭਾਰਤ ਦਾ ਗੌਰਵ ਵਧਾਇਆ ਹੈ, ਸਗੋਂ ਜੀ ਬੀ 4 ਪ੍ਰੀਮੀਅਮ ਜਿਮ ਐਂਡ ਸਪਾ ਰੋਪੜ ਦਾ ਨਾਮ ਵੀ ਉੱਚਾ ਕੀਤਾ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਇਹ ਜਿਮ ਭਾਰਤ ਦੀ ਪਹਿਲੀ ਜਿਮ ਹੈ, ਜਿਸ ਵਿਚ ਯੂ.ਐਸ.ਏ. ਬਣੀਆਂ ਨਵੀਂ ਤਕਨਾਲੋਜੀ ਵਾਲੀਆਂ ਅਲਟਰਾ-ਮਾਡਰਨ ਮਸ਼ੀਨਾਂ ਲੱਗੀਆਂ ਹੋਈਆਂ ਹਨ ਅਤੇ ਜਿਮ ਆਧੁਨਿਕ ਸੁਵਿਧਾਵਾਂ ਨਾਲ ਲੈਸ ਹੈ, ਜੋ ਖਿਡਾਰੀਆਂ ਨੂੰ ਵਧੀਆ ਤਿਆਰੀ ਦਾ ਮੌਕਾ ਦਿੰਦੀਆਂ ਹਨ |

ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹ ਪੁਰਬ ਮੌਕੇ ਵਪਾਰ ਮੰਡਲ ਨੇ ਲੰਗਰ ਲਗਾਇਆ <br/> ਅਗਲੀ ਖ਼ਬਰ ਮੂਰਤੀ ਸਥਾਪਨਾ ਦਿਵਸ ਮੌਕੇ ਹਨੂਮਾਨ ਮੰਦਰ ਨੂਰਪੁਰ ਬੇਦੀ ਵਿਖੇ ਭੰਡਾਰਾ 25 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।