24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਲਾਈਫ ਕੇਅਰ ਫਾਊਡੇਸ਼ਨ ਸੰਸਥਾ ਨੇ ਮੇਲੇ ਵਿਚ ਮੈਡੀਕਲ ਕੈਂਪ ਲਗਾਇਆ

ਜ਼ੀਰਾ, 23 ਅਗਸਤ (ਪ੍ਰਤਾਪ ਸਿੰਘ ਹੀਰਾ)-ਜ਼ੀਰਾ ਨੇੜਲੇ ਪਿੰਡ ਬੁੱਟਰ ਰੋਸ਼ਨ ਸ਼ਾਹ ਵਾਲਾ ਵਿਖੇ ਧੰਨ ਧੰਨ ਪੀਰ ਬਾਬਾ ਰੌਸ਼ਨ ਸ਼ਾਹ ਦੇ ਛੇਵੇਂ ਸਲਾਨਾ ਜੋੜ ਮੇਲੇ ’ਤੇ ਲਾਈਫ ਕੇਅਰ ਫਾਊਡੇਸ਼ਨ ਚੈਰੀਟੇਬਲ ਸੰਸਥਾ ਵਲੋਂ ਇਕ ਮੈਡੀਕਲ ਕੈਂਪ ਲਗਾਇਆ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਂਪ ਵਿਚ 100 ਦੇ ਕਰੀਬ ਮਰੀਜ਼ਾਂ ਦੇ ਬਲੱਡ ਟੈਸਟ ਕੀਤੇ ਗਏ।

ਅਜੀਤ ਡੈਸਕ 24-08-2026
ਜ਼ੀਰਾ, 23 ਅਗਸਤ (ਪ੍ਰਤਾਪ ਸਿੰਘ ਹੀਰਾ)-ਜ਼ੀਰਾ ਨੇੜਲੇ ਪਿੰਡ ਬੁੱਟਰ ਰੋਸ਼ਨ ਸ਼ਾਹ ਵਾਲਾ ਵਿਖੇ ਧੰਨ ਧੰਨ ਪੀਰ ਬਾਬਾ ਰੌਸ਼ਨ ਸ਼ਾਹ ਦੇ ਛੇਵੇਂ ਸਲਾਨਾ ਜੋੜ ਮੇਲੇ ’ਤੇ ਲਾਈਫ ਕੇਅਰ ਫਾਊਡੇਸ਼ਨ ਚੈਰੀਟੇਬਲ ਸੰਸਥਾ ਵਲੋਂ ਇਕ ਮੈਡੀਕਲ ਕੈਂਪ ਲਗਾਇਆ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਂਪ ਵਿਚ 100 ਦੇ ਕਰੀਬ ਮਰੀਜ਼ਾਂ ਦੇ ਬਲੱਡ ਟੈਸਟ ਕੀਤੇ ਗਏ। ਜਿਸ ਵਿਚ ਕਿਡਨੀ ਦੇ 6 ਟੈਸਟ ਮੁਫਤ ਕੀਤੇ ਗਏ। ਇਸ ਮੌਕੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਮੈਂਬਰ ਸੁਖਦੇਵ ਸਿੰਘ ਜ਼ੀਰਾ,ਵੰਸਦੀਪ ਸਿੰਘ ਗੁਰਮਿਲਾਪ ਸਿੰਘ ਨੇ ਦੱਸਿਆ ਕਿ ਇਹ ਲੈਬੋਰਟਰੀ ਗੁਰਦੁਆਰਾ ਸਿੰਘ ਸਭਾ ਜ਼ੀਰਾ ਵਿਖੇ ਸਵੇਰੇ 7 ਵਜੇ ਤੋਂ 12 ਵਜੇ ਤੱਕ ਵੱਖ-ਵੱਖ ਮਰੀਜ਼ਾਂ ਦੇ 75% ਘੱਟ ਰੇਟਾਂ ’ਤੇ ਬਿਨਾਂ ਕਿਸੇ ਮੁਨਾਫੇ ਦੇ ਖੂਨ ਟੈਸਟ ਕਰਦੀ ਹੈ। ਜਿਸ ਦੀ ਰਿਪੋਰਟ ਅਗਲੇ ਦਿਨ ਮਰੀਜ਼ ਨੂੰ ਦਿੱਤੀ ਜਾਂਦੀ ਹੈ। ਸੰਸਥਾ ਦੇ ਮੈਂਬਰਾਂ ਨੇ ਦੱਸਿਆ ਕਿ ਹਰ ਸੈਂਟਰ ਵਿਚ ਮਰੀਜ਼ ਦੇ ਕੀਮੋਥੈਰੇਪੀ ਤੋ ਪਹਿਲਾਂ ਹੋਣ ਵਾਲੇ 48 ਟੈਸਟ ਅਤੇ ਕਿਡਨੀ ਦੇ ਮਰੀਜ਼ਾਂ ਦੇ ਡਾਇਲਸਿਸ ਤੋਂ ਪਹਿਲਾਂ ਹੋਣ ਵਾਲੇ 37 ਸੀਬੀਸੀ, ਕੇਐਫਟੀ ਟੈਸਟ ਮੁਫਤ ਕੀਤੇ ਜਾਂਦੇ ਹਨ। ਇਸ ਮੌਕੇ ਉਹਨਾਂ ਦੇ ਨਾਲ ਕਮੇਟੀ ਮੈਂਬਰ ਅਰਸ਼ਦੀਪ ਸਿੰਘ ,ਨਿਸ਼ਾਨ ਸਿੰਘ, ਕਸ਼ਮੀਰ ਸਿੰਘ ,ਬਲਜਿੰਦਰ ਸਿੰਘ ,ਕੁਲਵਿੰਦਰ ਸਿੰਘ, ਕੁਲਦੀਪ ਸਿੰਘ ,ਲਖਵਿੰਦਰ ਸਿੰਘ ,ਬਾਦਲ ਸਿੰਘ ,ਗੁਰ ਬਚਿੱਤਰ ਸਿੰਘ ਪੰਚਾਇਤ ਮੈਂਬਰ ,ਅਮਨਦੀਪ ਸਿੰਘ, ਜੈਮਲ ਸਿੰਘ ,ਗੁਰਜਿੰਦਰ ਸਿੰਘ, ਲਵਜੀਤ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਗੁਰੂਹਰਸਹਾਏ ਮਾਰਕੀਟ ਕਮੇਟੀ ਦੇ ਨਵੇਂ ਚੇਅਰਮੈਨ ਨਿਯੁਕਤ ਹੋਏ ਸਰਪੰਚ ਸੁਰਜੀਤ ਸਿੰਘ ਭੁੱਲਰ ਅਗਲੀ ਖ਼ਬਰ * ਡਾਇਰਕੈਟਰ ਸੂਰੀਯਾ ਪ੍ਰਕਾਸ਼ ਆਨੰਦ ਨੇ ਕਲਾਕਾਰਾਂ ਨੂੰ ਕੀਤਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।