ਅੰਮ੍ਰਿਤਸਰ, 23 ਅਗਸਤ (ਸੁਰਿੰਦਰ ਕੋਛੜ)-ਦੇਸ਼ ਦੀ ਵੰਡ ਤੋਂ ਬਾਅਦ ਭਾਰਤ ਵਿਚ ਰਹਿ ਰਹੇ ਬਹੁਤ ਸਾਰੇ ਪਰਿਵਾਰ ਆਪਣਿਆਂ ਤੋਂ ਵੱਖ ਹੋ ਕੇ ਪਾਕਿਸਤਾਨ ਚਲੇ ਗਏ। ਹਾਲਾਂਕਿ, ਇਹ ਪਰਿਵਾਰ ਰਿਸ਼ਤੇਦਾਰੀ ਰਾਹੀਂ ਅੱਜ ਵੀ ਇਕ ਦੂਜੇ ਨਾਲ ਜੁੜੇ ਹੋਏ ਹਨ। ਦੋਵਾਂ ਦੇਸ਼ਾਂ ਵਿਚਕਾਰ ਵਿਆਹਾਂ ਦਾ ਸਿਲਸਿਲਾ ਵੀ ਦਹਾਕਿਆਂ ਤੱਕ ਜਾਰੀ ਰਿਹਾ। ‘ਆਪ੍ਰੇਸ਼ਨ ਸੰਧੂਰ’ ਦੌਰਾਨ ਜਦੋਂ ਸਰਕਾਰ ਨੇ ਭਾਰਤ ‘ਚ ਰਹਿੰਦੇ ਪਾਕਿਸਤਾਨੀਆਂ ਨੂੰ ਵਾਪਸ ਜਾਣ ਦਾ ਆਦੇਸ਼ ਦਿੱਤਾ ਤਾਂ ਉਦੋਂ ਤੋਂ ਇਹ ਅਟਾਰੀ-ਵਾਹਗਾ ਸਰਹੱਦ ਬੰਦ ਹੈ। ਹਾਲਾਂਕਿ, ਗ੍ਰਹਿ ਮੰਤਰਾਲੇ ਦੀ ਰਿਪੋਰਟ ਅਨੁਸਾਰ ਪਿਛਲੇ ਸਾਲ 150 ਤੋਂ ਵੱਧ ਪਾਕਿਸਤਾਨੀ ਦੁਲਹਨਾਂ ਭਾਰਤ ਦੇ ਵੱਖ-ਵੱਖ ਹਿੱਸਿਆਂ ’ਚ ਪਹੁੰਚੀਆਂ ਹਨ।ਗ੍ਰਹਿ ਮੰਤਰਾਲੇ ਦੀ ਰਿਪੋਰਟ ਅਨੁਸਾਰ ‘ਆਪ੍ਰੇਸ਼ਨ ਸੰਧੂਰ’ ਤੋਂ ਪਹਿਲਾਂ ਮੰਗਣੀ ਕਰ ਚੁੱਕੇ ਇਨ੍ਹਾਂ ਜੋੜਿਆਂ ਨੂੰ ਵਿਸ਼ੇਸ਼ ਇਜਾਜ਼ਤ ਦਿੱਤੀ ਗਈ। ਆਮ ਤੌਰ ’ਤੇ ਵੀਜ਼ਾ ਪ੍ਰਾਪਤ ਕਰਨ ਵਾਲੇ ਭਾਰਤ ਅਤੇ ਪਾਕਿਸਤਾਨ ਦੇ ਲੋਕ ਅਟਾਰੀ-ਵਾਹਗਾ ਸਰਹੱਦ ਰਾਹੀਂ ਹੀ ਜ਼ਮੀਨੀ ਯਾਤਰਾ ਕਰ ਸਕਦੇ ਹਨ ਪਰ ‘ਆਪ੍ਰੇਸ਼ਨ ਸੰਧੂਰ’ ਤੋਂ ਬਾਅਦ ਇਸ ਰਸਤੇ ਦੇ ਬੰਦ ਹੋਣ ਕਾਰਨ ਇਨ੍ਹਾਂ ਪਾਕਿਸਤਾਨੀ ਦੁਲਹਨਾਂ ਨੂੰ ਹਵਾਈ ਰਸਤੇ ਭਾਰਤ ਆਉਣਾ ਪਿਆ। ਮੀਡੀਆ ਰਿਪੋਰਟਾਂ ਅਨੁਸਾਰ ਇਨ੍ਹਾਂ ’ਚੋਂ ਬਹੁਤ ਸਾਰੀਆਂ ਦੁਲਹਨਾਂ ਕੋਲੰਬੋ, ਦੁਬਈ ਅਤੇ ਕਤਰ ਵਰਗੀਆਂ ਥਾਵਾਂ ਤੋਂ ਜਹਾਜ਼ ਬਦਲ ਕੇ ਭਾਰਤ ਆਈਆਂ ਸਨ। ਰਿਪੋਰਟ ’ਚ ਕਿਹਾ ਗਿਆ ਹੈ ਕਿ ਭਾਰਤ ਵਿਚ ਇਨ੍ਹਾਂ ਵਿਆਹਾਂ ਲਈ ਪਾਕਿਸਤਾਨੀ ਰਿਸ਼ਤੇਦਾਰਾਂ ਨੂੰ ਵੀ ਵੀਜ਼ਾ ਦਿੱਤਾ ਗਿਆ। ਹਾਲਾਂਕਿ, ਇਨ੍ਹਾਂ ਵਿਅਕਤੀਆਂ ਨੂੰ ਵਿਆਹ ਤੋਂ ਤੁਰੰਤ ਬਾਅਦ ਵਾਪਸ ਜਾਣ ਲਈ ਕਿਹਾ ਗਿਆ। ਇਸ ਲਈ ਉਨ੍ਹਾਂ ਦੇ ਵਿਆਹ ਬਹੁਤ ਹੀ ਸਾਦੇ ਢੰਗ ਨਾਲ ਹੋਏ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਸਾਲ ਜੂਨ ਤੋਂ ਅਪ੍ਰੈਲ ਦੇ ਵਿਚਕਾਰ ਲਗਭਗ 150 ਪਾਕਿਸਤਾਨੀ ਦੁਲਹਨਾਂ ਅਤੇ ਲਗਭਗ 450 ਪਾਕਿਸਤਾਨੀ ਨਾਗਰਿਕ ਵੀ ਉਨ੍ਹਾਂ ਦੇ ਨਾਲ ਭਾਰਤ ਆਏ। ਦੁਲਹਨਾਂ ਬਾਅਦ ‘ਚ ਇਥੇ ਹੀ ਰਹੀਆਂ, ਜਦੋਂ ਕਿ ਬਾਕੀ ਰਿਸ਼ਤੇਦਾਰ ਵਾਪਸ ਚਲੇ ਗਏ।ਮੰਤਰਾਲੇ ਦੀ ਰਿਪੋਰਟ ਅਨੁਸਾਰ ਹਾਲ ਹੀ ’ਚ ਵਿਆਹ ਕਰਨ ਲਈ ਭਾਰਤ ਆਈਆਂ ਜ਼ਿਆਦਾਤਰ ਕੁੜੀਆਂ ਦੀ ਮੰਗਣੀ ‘ਆਪ੍ਰੇਸ਼ਨ ਸੰਧੂਰ’ ਤੋਂ ਪਹਿਲਾਂ ਹੀ ਹੋ ਚੁੱਕੀ ਸੀ। ਹਾਲਾਂਕਿ, ਸਰਹੱਦ ’ਤੇ ਵਿਗੜਦੀ ਸਥਿਤੀ ਉਨ੍ਹਾਂ ਦੇ ਵਿਆਹ ਵਿਚ ਰੁਕਾਵਟ ਬਣ ਰਹੀ ਸੀ।
ਤਾਜ਼ਾ ਖ਼ਬਰਾਂ
Free
‘ਆਪ੍ਰੇਸ਼ਨ ਸੰਧੂਰ’ ਤੋਂ ਬਾਅਦ 150 ਪਾਕਿਸਤਾਨੀ ਦੁਲਹਨਾਂ ਆਈਆਂ ਭਾਰਤ ਅਟਾਰੀ-ਵਾਹਗਾ ਸਰਹੱਦ ਬੰਦ ਹੋਣ ਕਰਕੇ ਦੁਬਈ ਰਸਤੇ ਪਹੁੰਚ ਰਹੀਆਂ
ਅੰਮ੍ਰਿਤਸਰ, 23 ਅਗਸਤ (ਸੁਰਿੰਦਰ ਕੋਛੜ)-ਦੇਸ਼ ਦੀ ਵੰਡ ਤੋਂ ਬਾਅਦ ਭਾਰਤ ਵਿਚ ਰਹਿ ਰਹੇ ਬਹੁਤ ਸਾਰੇ ਪਰਿਵਾਰ ਆਪਣਿਆਂ ਤੋਂ ਵੱਖ ਹੋ ਕੇ ਪਾਕਿਸਤਾਨ ਚਲੇ ਗਏ। ਹਾਲਾਂਕਿ, ਇਹ ਪਰਿਵਾਰ ਰਿਸ਼ਤੇਦਾਰੀ ਰਾਹੀਂ ਅੱਜ ਵੀ ਇਕ ਦੂਜੇ ਨਾਲ ਜੁੜੇ ਹੋਏ ਹਨ। ਦੋਵਾਂ ਦੇਸ਼ਾਂ ਵਿਚਕਾਰ ਵਿਆਹਾਂ ਦਾ ਸਿਲਸਿਲਾ ਵੀ ਦਹਾਕਿਆਂ ...
ਅਜੀਤ ਡੈਸਕ
24-08-2026