ਬਲਕਾਰ ਸਿੰਘ ਸਹੋਤਾ ਭਾਜਪਾ ਐਸ.ਸੀ. ਮੋਰਚਾ ਦੇ ਸੂਬਾ ਸਕੱਤਰ ਨਿਯੁਕਤ
ਭੀਖੀ, 19 ਅਕਤੂਬਰ (ਪੱਤਰ ਪ੍ਰੇਰਕ)- ਭਾਜਪਾ ਅਨੁਸੂਚਿਤ ਜਾਤੀ ਦੇ ਸੂਬਾ ਪ੍ਰਧਾਨ ਸ਼ੀਤਲ ਅੰਗੁਰਾਲ ਵਲੋਂ ਸੀਨੀਅਰ ਭਾਜਪਾ ਆਗੂ ਬਲਕਾਰ ਸਿੰਘ ਸਹੋਤਾ ਨੂੰ ਮੋਰਚੇ ਦਾ ਸੂਬਾਈ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਬਲਕਾਰ ਸਿੰਘ ਸਹੋਤਾ 6 ਸਾਲ ਲਗਾਤਾਰ ਮੋਰਚੇ ਦੇ ਉਪ ਪ੍ਰਧਾਨ ਅਤੇ 3 ਸਾਲ ਸੂਬਾ ਕਾਰਜਕਾਰੀ ਮੈਂਬਰ ਵੀ ਰਹੇ ਹਨ।
ਅਜੀਤ ਡੈਸਕ
20-10-2026