11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਮਾਲਵਾ ਕਾਲਜ ਦਾ ਬੀ.ਏ. 6ਵੇਂ ਸਮੈਸਟਰ ਦੇ ਨਤੀਜੇ ’ਚ ਸ਼ਾਨਦਾਰ ਪ੍ਰਦਰਸ਼ਨ

ਸਰਦੂਲਗੜ੍ਹ, 10 ਸਤੰਬਰ (ਅਰੋੜਾ)- ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਐਲਾਨੇ ਗਏ ਬੀ. ਏ.

ਅਜੀਤ ਡੈਸਕ 11-09-2026
ਸਰਦੂਲਗੜ੍ਹ, 10 ਸਤੰਬਰ (ਅਰੋੜਾ)- ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਐਲਾਨੇ ਗਏ ਬੀ.ਏ. 6ਵੇਂ ਸਮੈਸਟਰ ਦੇ ਨਤੀਜਿਆਂ ’ਚ ਮਾਲਵਾ ਗਰੁੱਪ ਆਫ਼ ਕਾਲਜਿਜ਼ ਸਰਦੂਲੇਵਾਲਾ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਕਾਰਗੁਜ਼ਾਰੀ ਦਾ ਪ੍ਰਦਰਸ਼ਨ ਕੀਤਾ ਹੈ। ਸੰਸਥਾ ਦੇ ਚੇਅਰਮੈਨ ਜਤਿੰਦਰ ਸਿੰਘ ਸੋਢੀ ਨੇ ਦੱਸਿਆ ਕਿ ਸਨੇਹਾ ਗਰਗ ਪੁੱਤਰੀ ਸੁਭਾਸ਼ ਗਰਗ ਨੇ 459 (91.80 ਫ਼ੀਸਦੀ) ਅੰਕਾਂ ਨਾਲ ਕਾਲਜ ਅਤੇ ਸਬ-ਡਿਵੀਜ਼ਨ ਸਰਦੂਲਗੜ੍ਹ ’ਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ। ਉਨ੍ਹਾਂ ਹੋਰ ਦੱਸਿਆ ਕਿ ਦਿਲਪ੍ਰੀਤ ਕੌਰ ਨੇ 439 (87.80 ਫ਼ੀਸਦੀ) ਅੰਕਾਂ ਨਾਲ ਦੂਜਾ, ਜਦਕਿ ਰਮਨਦੀਪ ਕੌਰ ਪੁੱਤਰੀ ਕੁਲਦੀਪ ਸਿੰਘ ਨੇ 434 (86.80 ਫ਼ੀਸਦੀ) ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਸਹਾਇਕ ਪ੍ਰੋ. ਬਲਜੀਤ ਪਾਲ ਸਿੰਘ, ਅਰਵਿੰਦਰ ਸਿੰਗਲਾ, ਗੁਰਦੀਪ ਸਿੰਘ, ਜਸਪਾਲ ਕੌਰ, ਰਕਸ਼ਾ ਰਾਣੀ, ਸਿੰਬਲਪਾਲ, ਰੇਖਾ ਰਾਣੀ, ਸ਼ਵਿਤੀ ਬਾਂਸਲ, ਹਰਪ੍ਰੀਤ ਕੌਰ, ਆਸ਼ੂ ਸਿੰਗਲਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਰੇਲਵੇ ਲਾਈਨ ਤੋਂ ਨੌਜਵਾਨ ਦੀ ਲਾਸ਼ ਬਰਾਮਦ ਅਗਲੀ ਖ਼ਬਰ ਮਜ਼ਦੂਰ ਮੁਕਤੀ ਮੋਰਚਾ ਨੇ ਫਫੜੇ ਭਾਈਕੇ ਵਿਖੇ ਪੰਜਾਬ ਸਰਕਾਰ ਦੀ ਅਰਥੀ ਫੂਕੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।