09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਏ.ਡੀ.ਸੀ. ਵਲੋਂ ਹੋਡਲਾ ਕਲਾਂ ਤੇ ਅਤਲਾ ਖ਼ੁਰਦ ਵਿਖੇ ਮਕਾਨਾਂ ਦੀ ਉਸਾਰੀ ਕਾਰਜਾਂ ਦਾ ਨਿਰੀਖਣ

ਭੀਖੀ, 8 ਸਤੰਬਰ (ਬਲਕਾਰ ਸਿੰਘ ਸਹੋਤਾ)- ਕ੍ਰਿਤਿਕਾ ਗੋਇਲ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਵਲੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ) ਤਹਿਤ ਪਿੰਡ ਹੋਡਲਾ ਕਲਾਂ ਤੇ ਅਤਲਾ ਖ਼ੁਰਦ ਵਿਖੇ ਮਕਾਨਾਂ ਦੀ ਉਸਾਰੀ ਕਾਰਜਾਂ ਦਾ ਨਿਰੀਖਣ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਵਿਭਾਗੀ ਤੌਰ ’ਤੇ ਸਾਰੀ ਦਸਤਾਵੇਜ਼ੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਜਿਨ੍ਹਾਂ ਲਾਭਪਾਤਰੀਆਂ ਨੂੰ ਪੜਾਅ ਵਾਰ ਫ਼ੰਡ ਜਾਰੀ ਕੀਤੇ ਜਾ ਚੁੱਕੇ ਹਨ, ਉਨ੍ਹਾਂ ’ਚੋਂ 3 ਲਾਭਪਾਤਰੀਆਂ ਨੇ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਹਾਲੇ ਤੱਕ ਮਕਾਨਾਂ ਦੀ ਉਸਾਰੀ ਪ੍ਰਕਿਰਿਆ ਅਮਲ ’ਚ ਨਹੀਂ ਲਿਆਂਦੀ।

ਅਜੀਤ ਡੈਸਕ 09-09-2026
ਭੀਖੀ, 8 ਸਤੰਬਰ (ਬਲਕਾਰ ਸਿੰਘ ਸਹੋਤਾ)- ਕ੍ਰਿਤਿਕਾ ਗੋਇਲ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਵਲੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ) ਤਹਿਤ ਪਿੰਡ ਹੋਡਲਾ ਕਲਾਂ ਤੇ ਅਤਲਾ ਖ਼ੁਰਦ ਵਿਖੇ ਮਕਾਨਾਂ ਦੀ ਉਸਾਰੀ ਕਾਰਜਾਂ ਦਾ ਨਿਰੀਖਣ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਵਿਭਾਗੀ ਤੌਰ ’ਤੇ ਸਾਰੀ ਦਸਤਾਵੇਜ਼ੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਜਿਨ੍ਹਾਂ ਲਾਭਪਾਤਰੀਆਂ ਨੂੰ ਪੜਾਅ ਵਾਰ ਫ਼ੰਡ ਜਾਰੀ ਕੀਤੇ ਜਾ ਚੁੱਕੇ ਹਨ, ਉਨ੍ਹਾਂ ’ਚੋਂ 3 ਲਾਭਪਾਤਰੀਆਂ ਨੇ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਹਾਲੇ ਤੱਕ ਮਕਾਨਾਂ ਦੀ ਉਸਾਰੀ ਪ੍ਰਕਿਰਿਆ ਅਮਲ ’ਚ ਨਹੀਂ ਲਿਆਂਦੀ। ਉਨ੍ਹਾਂ ਕਿਹਾ ਕਿ ਕੇਂਦਰ ਤੇ ਰਾਜ ਸਰਕਾਰ ਦੀਆਂ ਭਲਾਈ ਯੋਜਨਾ ਤਹਿਤ ਵਿੱਤੀ ਰਾਸ਼ੀ ਪੜਾਅ ਵਾਰ ਜਾਰੀ ਕੀਤੀ ਜਾਂਦੀ ਹੈ ਅਤੇ ਲਾਭਪਾਤਰੀਆਂ ਵਲੋਂ ਮਿਲੀਆਂ ਗਰਾਂਟਾਂ ਦੀ ਸਮੇਂ ਸਿਰ ਉਸ ਨਿਰਧਾਰਿਤ ਕਾਰਜ ਲਈ ਵਰਤੋਂ ਨਾ ਕਰਨ ਕਰ ਕੇ ਅਗਲੀਆਂ ਕਿਸ਼ਤਾਂ ਜਾਰੀ ਹੋਣ ’ਚ ਬੇਵਜ੍ਹਾ ਦੇਰੀ ਹੁੰਦੀ ਹੈ ਅਤੇ ਯੋਜਨਾ ਦੀ ਰਫ਼ਤਾਰ ’ਚ ਖੜੋਤ ਆ ਜਾਂਦੀ ਹੈ।
ਪਿਛਲੀ ਖ਼ਬਰ ਜ਼ਿਲ੍ਹਾ ਪੁਲਿਸ ਮੁਖੀ ਦੇ ਭਰੋਸੇ ਉਪਰੰਤ ਵਕੀਲਾਂ ਵਲੋਂ ਹੜਤਾਲ ਸਮਾਪਤ ਅਗਲੀ ਖ਼ਬਰ ਭਾਕਿਯੂ (ਉਗਰਾਹਾਂ) ਦਾ ਡੀ.ਸੀ. ਦਫ਼ਤਰ ਨੇੜੇ ਧਰਨਾ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।