ਸਰਦੂਲਗੜ੍ਹ, 25 ਅਗਸਤ (ਜੀ. ਐਮ. ਅਰੋੜਾ)- ਗਰਮ ਰੁੱਤ ਖੇਡਾਂ ਜ਼ੋਨ ਸਰਦੂਲਗੜ੍ਹ ਦੇ ਵੱਖ-ਵੱਖ ਸਕੂਲਾਂ ’ਚ ਹੋਏ ਦਿਲਚਸਪ ਅਤੇ ਫਸਵੇਂ ਮੁਕਾਬਲਿਆਂ ’ਚ ਦਸਮੇਸ਼ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਸਰਦੂਲਗੜ੍ਹ ਦੇ 400 ਖਿਡਾਰੀਆਂ ਨੇ ਅਲੱਗ-ਅਲੱਗ ਖੇਡ ਮੁਕਾਬਲਿਆਂ ’ਚੋਂ 121 ਸੋਨ 59 ਚਾਂਦੀ ਤੇ 25 ਕਾਂਸੇ ਦੇ ਤਗਮੇ ਜਿੱਤੇ ਹਨ। ਬੈਡਮਿੰਟਨ ਅੰਡਰ-14, 17, 19 ਲੜਕੇ, ਲੜਕੀਆਂ ਨੇ ਪਹਿਲਾ ਸਥਾਨ ਤੇ ਦੂਜਾ, ਵਾਲੀਬਾਲ ਅੰਡਰ-19 ਲੜਕਿਆਂ ਨੇ ਪਹਿਲਾ ਸਥਾਨ ਹਾਸਲ ਕੀਤਾ। ਗਤਕਾ ਅੰਡਰ-14, 17, 19 ਲੜਕੇ, ਲੜਕੀਆਂ ਨੇ ਪਹਿਲਾ, ਯੋਗਾ ਅੰਡਰ-17 ਤੇ 19 ਲੜਕਿਆਂ ਨੇ ਪਹਿਲਾ, ਅੰਡਰ-14 ’ਚ ਦੂਜਾ, ਸਥਾਨ ਮੱਲਿਆ। ਹੈਂਡਬਾਲ ਅੰਡਰ-19 ਲੜਕੇ ਪਹਿਲੇ, ਅੰਡਰ-19 ਲੜਕੀਆਂ ਤੀਜੇ ਸਥਾਨ ’ਤੇ ਰਹੀਆਂ। ਰੱਸਾਕਸ਼ੀ ਅੰਡਰ-19 ਲੜਕਿਆਂ ਨੇ ਪਹਿਲਾ ਅਤੇ ਅੰਡਰ-19, 17 ਲੜਕੇ, ਲੜਕੀਆਂ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਫੁੱਟਬਾਲ ਅੰਡਰ-19 ਲੜਕੀਆਂ ਨੇ ਦੂਜਾ, ਕੁਸਤੀ ਅੰਡਰ-17 ਲੜਕਿਆਂ ਨੇ ਪਹਿਲਾ ਤੇ ਤੀਜਾ, ਚੈੱਸ ਅੰਡਰ-14, 17 ’ਚ ਪਹਿਲਾ ਤੇ ਤੀਜਾ ਸਥਾਨ ਹਾਸਲ ਕੀਤਾ। ਤੈਰਾਕੀ ਅੰਡਰ-19, 17, 14 ਲੜਕੇ, ਲੜਕੀਆਂ ਨੇ ਪਹਿਲਾ ਤੇ ਦੂਜਾ, ਸਕੈਟਿਗ ਅੰਡਰ-14 ਲੜਕੀਆਂ ਨੇ ਪਹਿਲਾ, ਪਾਵਰ ਲਿਫ਼ਟਿੰਗ ਅੰਡਰ-19 ਲੜਕਿਆਂ ਨੇ ਪਹਿਲਾ ਤੇ ਅੰਡਰ-17 ਦੂਜਾ ਪ੍ਰਾਪਤ ਕੀਤਾ। ਜੂਡੋ ਖੇਡ ਦੇ ਅਲੱਗ-ਅਲੱਗ ਭਾਰ ਗਰੁੱਪਾਂ ’ਚੋਂ 22 ਖਿਡਾਰੀਆਂ ਨੇ ਪਹਿਲੇ ਸਥਾਨ ’ਤੇ ਰਹਿੰਦਿਆਂ ਨਾਲ ਸੋਨ, 14 ਨੇ ਚਾਂਦੀ ਅਤੇ 6 ਖਿਡਾਰੀਆਂ ਨੇ ਕਾਂਸੇ ਦੇ ਤਗਮੇ ਹਾਸਲ ਕੀਤੇ। ਕਰਾਟੇ ਦੇ ਭਾਰ ਗਰੁੱਪਾਂ ’ਚੋਂ 15 ਖਿਡਾਰੀਆਂ ਨੇ ਪਹਿਲਾ, 13 ਨੇ ਦੂਜਾ ਅਤੇ 13 ਖਿਡਾਰੀਆਂ ਨੇ ਕਾਂਸੇ ਤਗਮੇ ਅਤੇ ਬਾਕੀ ਮਾਰਸ਼ਲ ਆਰਟ ਖੇਡਾਂ ’ਚ ਵੀ 31 ਸੋਨ ਤਗਮੇ 3 ਚਾਂਦੀ ਅਤੇ 2 ਕਾਂਸੇ ਤਗਮੇ ਜਿੱਤੇ। ਪਿ੍ਰੰਸੀਪਲ ਭੁਪਿੰਦਰ ਸਿੰਘ ਸੰਧੂ, ਪਿ੍ਰੰਸੀਪਲ ਪਰਮਿੰਦਰ ਕੌਰ ਸੰਧੂ, ਡਾਇਰੈਕਟਰ ਦਿਲਮੋਹਿਤ ਸੰਧੂ ਅਤੇ ਵਾਇਸ ਪਿ੍ਰੰਸੀਪਲ ਮਨਦੀਪ ਬਾਵਾ ਨੇ ਜੇਤੂ ਖਿਡਾਰੀਆਂ ਤੇ ਵੱਖ-ਵੱਖ ਖੇਡਾਂ ਦੇ ਕੋਚ ਮਨਦੀਪ ਸਿੰਘ, ਗੁਰਸੇਵਕ ਸਿੰਘ, ਗੁਰਜੀਤ ਸਿੰਘ, ਅਮਨਦੀਪ ਸਿੰਘ, ਰਮਨਦੀਪ ਸਿੰਘ, ਅਵਤਾਰ ਸਿੰਘ, ਬਲਜਿੰਦਰ ਵਿੱਕੀ, ਸਾਹਿਲ ਗੋਇਲ, ਜੀਵਨਜੋਤ ਕੌਰ, ਇਕਬਾਲ ਕੌਰ, ਕਿਰਨਦੀਪ ਕੌਰ, ਰਮਨਦੀਪ ਕੌਰ ਅਤੇ ਜਸਵੀਰ ਕੌਰ ਨੂੰ ਵਧਾਈ ਦਿੱਤੀ।