20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਬਚਪਨ ਦੇ ਸਸਕਾਰ ਬਣਾਉਂਦੇ ਹਨ ਬੱਚੇ ਦੇ ਚਰਿੱਤਰ ਦੀ ਪਛਾਣ- ਸਾਧਵੀ ਡਾ. ਸ਼ੁਭਿਤਾ

ਰਾਮਾਂ ਮੰਡੀ, 19 ਅਗਸਤ (ਤਰਸੇਮ ਸਿੰਗਲਾ)- ਜੈਨ ਸਥਾਨਕ ਰਾਮਾਂ ਵਿਖੇ ਬਿਰਾਜਮਾਨ ਜੈਨ ਭਾਰਤੀ ਸ੍ਰੀ ਸੁਸ਼ੀਲ ਕੁਮਾਰੀ ਮਹਾਰਾਜ ਦੀ ਸੁਸ਼ਿਸ਼ਿਆ ਅਤੇ ਪ੍ਰਵਚਨ ਪ੍ਰਭਾਵਿਕਾ ਸਾਧਵੀ ਡਾ. ਸ਼ੁਭਿਤਾ ਮਹਾਰਾਜ ਨੇ ਧਰਮ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੱਚਿਆਂ ਦੇ ਜੀਵਨ ਦੀ ਮਜ਼ਬੂਤ ਨੀਂਹ ਬਚਪਨ ਵਿਚ ਮਿਲਣ ਵਾਲੇ ਸੰਸਕਾਰਾਂ ਨਾਲ ਤਿਆਰ ਹੁੰਦੀ ਹੈ।

ਪ੍ਰਵਚਨ ਸੁਣਾਉਂਦੀਆਂ ਸਾਧਵੀਆਂ ਦੀ ਤਸਵੀਰ। 20-08-2026
ਰਾਮਾਂ ਮੰਡੀ, 19 ਅਗਸਤ (ਤਰਸੇਮ ਸਿੰਗਲਾ)- ਜੈਨ ਸਥਾਨਕ ਰਾਮਾਂ ਵਿਖੇ ਬਿਰਾਜਮਾਨ ਜੈਨ ਭਾਰਤੀ ਸ੍ਰੀ ਸੁਸ਼ੀਲ ਕੁਮਾਰੀ ਮਹਾਰਾਜ ਦੀ ਸੁਸ਼ਿਸ਼ਿਆ ਅਤੇ ਪ੍ਰਵਚਨ ਪ੍ਰਭਾਵਿਕਾ ਸਾਧਵੀ ਡਾ. ਸ਼ੁਭਿਤਾ ਮਹਾਰਾਜ ਨੇ ਧਰਮ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੱਚਿਆਂ ਦੇ ਜੀਵਨ ਦੀ ਮਜ਼ਬੂਤ ਨੀਂਹ ਬਚਪਨ ਵਿਚ ਮਿਲਣ ਵਾਲੇ ਸੰਸਕਾਰਾਂ ਨਾਲ ਤਿਆਰ ਹੁੰਦੀ ਹੈ। ਮਾਤਾ-ਪਿਤਾ ਜੇਕਰ ਬੱਚਿਆਂ ਨੂੰ ਬਚਪਨ ਤੋਂ ਹੀ ਧਰਮ, ਸਦਾਚਾਰ ਅਤੇ ਚੰਗੇ ਸੰਸਕਾਰਾਂ ਨਾਲ ਜੋੜਨ ਤਾਂ ਉਹ ਗਲਤ ਸੰਗਤ ਅਤੇ ਬੁਰੀਆਂ ਆਦਤਾਂ ਤੋਂ ਕਾਫ਼ੀ ਹੱਦ ਤੱਕ ਬਚ ਸਕਦੇ ਹਨ। ਸਾਧਵੀ ਮਹਾਰਾਜ ਨੇ ਕਿਹਾ ਕਿ ਅੱਜ ਬੱਚਿਆਂ ਦੇ ਸਾਹਮਣੇ ਮੋਬਾਈਲ, ਇੰਟਰਨੈੱਟ ਅਤੇ ਸੋਸ਼ਲ ਮੀਡੀਆ ਸਮੇਤ ਅਨੇਕਾਂ ਆਕਰਸ਼ਣ ਮੌਜੂਦ ਹਨ। ਅਜਿਹੇ ਸਮੇਂ ਵਿਚ ਮਾਪਿਆਂ ਦੀ ਜ਼ਿੰਮੇਵਾਰੀ ਹੋਰ ਵੀ ਵੱਧ ਜਾਂਦੀ ਹੈ। ਬੱਚਿਆਂ ਨੂੰ ਚੰਗੀ ਸਿੱਖਿਆ ਅਤੇ ਸਹੂਲਤਾਂ ਦੇਣ ਦੇ ਨਾਲ-ਨਾਲ ਸੱਚ, ਅਹਿੰਸਾ, ਸੰਜਮ, ਦਇਆ, ਅਨੁਸ਼ਾਸਨ ਅਤੇ ਵੱਡਿਆਂ ਦਾ ਸਤਿਕਾਰ ਕਰਨ ਵਰਗੇ ਸੰਸਕਾਰ ਦੇਣਾ ਵੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਬੱਚੇ ਮਾਤਾ-ਪਿਤਾ ਦੀਆਂ ਗੱਲਾਂ ਨਾਲੋਂ ਉਨ੍ਹਾਂ ਦੇ ਆਚਰਨ ਤੋਂ ਵੱਧ ਸਿੱਖਦੇ ਹਨ। ਘਰ ਦਾ ਮਾਹੌਲ ਧਾਰਮਿਕ ਅਤੇ ਸੰਸਕਾਰਮਈ ਹੋਣ ਨਾਲ ਬੱਚਿਆਂ ‘ਤੇ ਸਕਾਰਾਤਮਿਕ ਪ੍ਰਭਾਵ ਪੈਂਦਾ ਹੈ। ਸਾਧਵੀ ਜੀ ਮਹਾਰਾਜ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਨੂੰ ਧਨ-ਦੌਲਤ ਦੇ ਨਾਲ ਸੰਸਕਾਰਾਂ ਦੀ ਅਜਿਹੀ ਪੂੰਜੀ ਦੇਣ, ਜੋ ਸਾਰੀ ਉਮਰ ਉਨ੍ਹਾਂ ਦੇ ਨਾਲ ਰਹੇ।
ਪਿਛਲੀ ਖ਼ਬਰ ਸੜਕ ਨਿਰਮਾਣ ਦੌਰਾਨ ਕੰਮ ਦੀ ਢਿੱਲੀ ਮੱਠੀ ਚਾਲ ਤੋਂ ਪ੍ਰੇਸ਼ਾਨ ਦੁਕਾਨਦਾਰਾਂ ਵਲੋਂ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਦਸਮੇਸ਼ ਸਕੂਲ ਦੇ ਤੈਰਾਕੀ ਖਿਡਾਰੀਆਂ ਨੇ ਜ਼ੋਨ ਪੱਧਰੀ ਮੁਕਾਬਲਿਆਂ ’ਚ 31 ਸੋਨ ਤਗਮੇ ਜਿੱਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।