20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਸੜਕ ਨਿਰਮਾਣ ਦੌਰਾਨ ਕੰਮ ਦੀ ਢਿੱਲੀ ਮੱਠੀ ਚਾਲ ਤੋਂ ਪ੍ਰੇਸ਼ਾਨ ਦੁਕਾਨਦਾਰਾਂ ਵਲੋਂ ਰੋਸ ਪ੍ਰਦਰਸ਼ਨ

ਭੁੱਚੋ ਮੰਡੀ, 19 ਅਗਸਤ (ਬਿੱਕਰ ਸਿੰਘ ਸਿੱਧੂ)-ਲਗਭਗ ਇਕ ਮਹੀਨੇ ਤੋਂ ਸੜਕ ਬੰਦ ਹੋਣ ਕਾਰਨ ਸੜਕ ’ਤੇ ਲੱਗਦੀਆਂ ਦੁਕਾਨਾਂ ਦਾ ਕਾਰੋਬਾਰ ਠੱਪ ਹੋਣ ਤੋਂ ਪ੍ਰੇਸ਼ਾਨ ਦੁਕਾਨਦਾਰਾਂ ਦੇ ਸਬਰ ਦਾ ਬੰਨ ਆਖਰ ਕਾਰ ਟੁੱਟਣ ਲੱਗਾ ਹੈ। ਜਿਸ ਨੂੰ ਲੈ ਕੇ ਅੱਜ ਦੁਕਾਨਦਾਰਾਂ ਵਲੋਂ ਨਗਰ ਕੌਂਸਲ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ।

ਭੁੱਚੋ ਕੈਂਚੀਆਂ ਤੋਂ ਭੁੱਚੋ ਮੰਡੀ ਤੱਕ ਬਣ ਰਹੀ ਨਵੀਂ ਸੜਕ ਦੇ ਕੰਮ ਦੀ ਢਿੱਲੀ ਮੱਠੀ ਚਾਲ ਤੋਂ ਪ੍ਰੇਸ਼ਾਨ ਦੁਕਾਨਦਾਰ ਰੋਸ ਪ੍ਰਦਰਸ਼ਨ ਕਰਦੇ ਹੋਏ। ਤਸਵੀਰ: ਬਿੱਕਰ ਸਿੰਘ ਸਿੱਧੂ 20-08-2026
ਭੁੱਚੋ ਮੰਡੀ, 19 ਅਗਸਤ (ਬਿੱਕਰ ਸਿੰਘ ਸਿੱਧੂ)-ਲਗਭਗ ਇਕ ਮਹੀਨੇ ਤੋਂ ਸੜਕ ਬੰਦ ਹੋਣ ਕਾਰਨ ਸੜਕ ’ਤੇ ਲੱਗਦੀਆਂ ਦੁਕਾਨਾਂ ਦਾ ਕਾਰੋਬਾਰ ਠੱਪ ਹੋਣ ਤੋਂ ਪ੍ਰੇਸ਼ਾਨ ਦੁਕਾਨਦਾਰਾਂ ਦੇ ਸਬਰ ਦਾ ਬੰਨ ਆਖਰ ਕਾਰ ਟੁੱਟਣ ਲੱਗਾ ਹੈ। ਜਿਸ ਨੂੰ ਲੈ ਕੇ ਅੱਜ ਦੁਕਾਨਦਾਰਾਂ ਵਲੋਂ ਨਗਰ ਕੌਂਸਲ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸੜਕ ਬਣਾਉਣ ਦੀ ਕੰਮ ਦੀ ਰਫ਼ਤਾਰ ਇੰਨੀ ਧੀਮੀ ਹੈ ਕਿ ਜੋ ਕੰਮ 10 ਦਿਨਾਂ ਵਿਚ ਹੋ ਜਾਣਾ ਚਾਹੀਦਾ ਸੀ ਉਨ੍ਹਾਂ ਕੰਮ ਪੂਰੇ ਮਹੀਨੇ ਵਿਚ ਵੀ ਨਹੀਂ ਹੋਇਆ। ਲੋਕਾਂ ਦੇ ਗੁੱਸੇ ਨੂੰ ਭਾਂਪਦੇ ਹੋਏ ਅੱਜ ਕੌਂਸਲਰ ਸੰਤੋਖ ਸਿੰਘ ਜੁਗਨੂੰ ਨੇ ਨਗਰ ਕੌਂਸਲ ਪ੍ਰਧਾਨ ਨਾਲ ਮੀਟਿੰਗ ਕਰਕੇ ਕੰਮ ਵਿਚ ਤੇਜ਼ੀ ਲਿਆਉਣ ਦੀ ਮੰਗ ਕੀਤੀ ਹੈ ਤਾਂ ਜੋ ਦੁਕਾਨਦਾਰਾਂ ਨੂੰ ਹੋ ਰਹੇ ਭਾਰੀ ਨੁਕਸਾਨ ਤੋਂ ਬਚਾਇਆ ਜਾ ਸਕੇ। ਰੋਸ ਪ੍ਰਦਰਸ਼ਨ ਕਰਨ ਸਮੇਂ ਜੁਗਨੂੰ ਮਿੱਤਲ, ਜਸ ਸਿੰਗਲਾ, ਦੀਪਕ, ਡਿੰਪੀ ਤੋਂ ਇਲਾਵਾ ਹੋਰ ਬਹੁਤ ਸਾਰੇ ਦੁਕਾਨਦਾਰਾਂ ਕਹਿਣਾ ਸੀ ਕਿ ਸੜਕ ਬਣਾਉਣ ਦਾ ਕੰਮ ਜੇਕਰ ਇਸੇ ਰਫ਼ਤਾਰ ਨਾਲ ਚੱਲਦਾ ਰਿਹਾ ਤਾਂ ਕੰਮ ਪੂਰਾ ਹੋਣ ’ਤੇ ਕਈ ਮਹੀਨੇ ਲੱਗ ਜਾਣੇ ਹਨ, ਤਦ ਤੱਕ ਦ ੁਕਾਨਦਾਰਾਂ ਦਾ ਨੁਕਸਾਨ ਇੰਨ੍ਹਾਂ ਜ਼ਿਆਦਾ ਹੋ ਜਾਣਾ ਹੈ ਕਿ ਬਹੁਤ ਸਾਰਿਆਂ ਨੂੰ ਆਪਣੇ ਕੰਮ ਬੰਦ ਕਰਨ ਤੱਕ ਦੀ ਨੌਬਤ ਆ ਜਾਣੀ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਸੜਕ ਬਣਾਉਣ ਦੇ ਕੰਮ ਨੂੰ ਤੇਜ਼ ਕੀਤਾ ਜਾਵੇ।
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤੀਯੋਗ ਜ਼ਮੀਨ ਨੂੰ ਕਿਸਾਨਾਂ ਦੀ ਮਰਜ਼ੀ ਤੋਂ ਬਿਨਾਂ ਕਿਸੇ ਨੂੰ ਵੀ ਐਕੁਆਇਰ ਨਹੀਂ ਕਰਨ ਦੇਵ... ਅਗਲੀ ਖ਼ਬਰ ਬਚਪਨ ਦੇ ਸਸਕਾਰ ਬਣਾਉਂਦੇ ਹਨ ਬੱਚੇ ਦੇ ਚਰਿੱਤਰ ਦੀ ਪਛਾਣ- ਸਾਧਵੀ ਡਾ. ਸ਼ੁਭਿਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।