20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਦਸਮੇਸ਼ ਸਕੂਲ ਦੇ ਤੈਰਾਕੀ ਖਿਡਾਰੀਆਂ ਨੇ ਜ਼ੋਨ ਪੱਧਰੀ ਮੁਕਾਬਲਿਆਂ ’ਚ 31 ਸੋਨ ਤਗਮੇ ਜਿੱਤੇ

ਸਰਦੂਲਗੜ੍ਹ, 19 ਅਗਸਤ (ਜੀ. ਐਮ.

ਅਜੀਤ ਡੈਸਕ 20-08-2026
ਸਰਦੂਲਗੜ੍ਹ, 19 ਅਗਸਤ (ਜੀ.ਐਮ. ਅਰੋੜਾ)- ਸਥਾਨਕ ਦਸਮੇਸ਼ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਅਤੇ ਦਸਮੇਸ਼ ਇੰਟਰਨੈਸ਼ਨਲ ਸਕੂਲ ਦੇ ਖਿਡਾਰੀਆਂ ਨੇ ਜ਼ੋਨ ਪੱਧਰੀ ਤੈਰਾਕੀ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 31 ਸੋਨ ਤਗਮੇ ਆਪਣੇ ਨਾਂਅ ਕੀਤੇ ਹਨ। ਪ੍ਰਿੰਸੀਪਲ ਭੁਪਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਸਕੂਲ ਦੇ ਖਿਡਾਰੀਆਂ ਨੇ ਵੱਖ-ਵੱਖ ਵਰਗਾਂ ’ਚੋਂ 31 ਸੋਨ, 8 ਚਾਂਦੀ ਅਤੇ 3 ਕਾਂਸੇ ਤਗਮਿਆਂ ਸਮੇਤ 42 ਤਗਮੇ ਜਿੱਤੇ। ਉਨ੍ਹਾਂ ਦੱਸਿਆ ਕਿ ਦਸਮੇਸ਼ ਕਾਨਵੈਂਟ ਸਕੂਲ ਦੇ ਅੰਡਰ-19 ਲੜਕਿਆਂ ਨੇ 5 ਸੋਨ ਤੇ 1 ਚਾਂਦੀ, ਅੰਡਰ-17 ਲੜਕਿਆਂ ਨੇ 5 ਸੋਨ ਤੇ 2 ਚਾਂਦੀ ਅਤੇ ਅੰਡਰ-14 ਲੜਕਿਆਂ ਨੇ 2 ਸੋਨ ਤਗਮੇ ਜਿੱਤੇ। ਇਸੇ ਤਰ੍ਹਾਂ ਦਸਮੇਸ਼ ਇੰਟਰਨੈਸ਼ਨਲ ਸਕੂਲ ਦੇ ਅੰਡਰ-19 ਲੜਕੇ ਤੇ ਲੜਕੀਆਂ ਨੇ 2 ਸੋਨ ਤੇ 1 ਚਾਂਦੀ, ਅੰਡਰ–17 ਲੜਕੇ ਤੇ ਲੜਕੀਆਂ ਨੇ 10 ਸੋਨ ਤੇ 3 ਚਾਂਦੀ ਅਤੇ ਅੰਡਰ-14 ਲੜਕੇ ਤੇ ਲੜਕੀਆਂ ਨੇ 7 ਸੋਨ, 1 ਚਾਂਦੀ ਤੇ 3 ਕਾਂਸੇ ਦੇ ਤਗਮੇ ਜਿੱਤੇ। ਉਨ੍ਹਾਂ ਤੈਰਾਕੀ ਟੀਮ ਕੋਚ ਸੁਮਨ, ਡੀ.ਪੀ.ਈ. ਮਨਦੀਪ ਸਿੰਘ, ਗੁਰਸੇਵਕ ਸਿੰਘ, ਅਮਨਦੀਪ ਸਿੰਘ ਅਤੇ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਜਿਲ੍ਹਾ ਪੱਧਰੀ ਮੁਕਾਬਲਿਆਂ ’ਚੋਂ ਵੀ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ।
ਪਿਛਲੀ ਖ਼ਬਰ ਬਚਪਨ ਦੇ ਸਸਕਾਰ ਬਣਾਉਂਦੇ ਹਨ ਬੱਚੇ ਦੇ ਚਰਿੱਤਰ ਦੀ ਪਛਾਣ- ਸਾਧਵੀ ਡਾ. ਸ਼ੁਭਿਤਾ ਅਗਲੀ ਖ਼ਬਰ ਐੱਨ. ਐੱਚ. ਐੱਮ. ਕਾਮਿਆਂ ਦੀ ਹੜਤਾਲ 5ਵੇਂ ਦਿਨ ਵੀ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।