14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਭਾਕਿਯੂ (ਡਕੌਂਦਾ) ਵਲੋਂ ਤਹਿਸੀਲਦਾਰ ਦਫ਼ਤਰ ਅੱਗੇ ਧਰਨਾ ਲਗਾ ਕੇ ਕੁਰਕੀ ਦਾ ਵਿਰੋਧ

ਮਾਨਸਾ, 13 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)- ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਵਲੋਂ ਸਥਾਨਕ ਤਹਿਸੀਲਦਾਰ ਦਫ਼ਤਰ ਅੱਗੇ ਧਰਨਾ ਲਗਾ ਕੇ ਕਿਸਾਨ ਦੀ ਜ਼ਮੀਨ ਦੀ ਕੁਰਕੀ ਰੋਕੀ ਗਈ। ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਦਵਿੰਦਰ ਸਿੰਘ ਮਾਖਾ ਹਾਲ ਆਬਾਦ ਵਾਰਡ ਨੰਬਰ 26 ਮਾਨਸਾ ਨੇ ਨਿੱਜੀ ਬੈਂਕ ਤੋਂ 2017 ’ਚ 17 ਲੱਖ 90 ਹਜ਼ਾਰ ਰੁਪਏ ਕਰਜ਼ਾ ਲਿਆ ਸੀ।

ਤਹਿਸੀਲਦਾਰ ਦਫ਼ਤਰ ਮਾਨਸਾ ਅੱਗੇ ਕੁਰਕੀ ਦਾ ਵਿਰੋਧ ਕਰਦੇ ਹੋਏ ਭਾਕਿਯੂ (ਡਕੌਂਦਾ) ਦੇ ਕਾਰਕੁਨ। ਤਸਵੀਰ : ਸੇਮੀ ਮਾਨਸਾ 14-08-2026
ਮਾਨਸਾ, 13 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)- ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਵਲੋਂ ਸਥਾਨਕ ਤਹਿਸੀਲਦਾਰ ਦਫ਼ਤਰ ਅੱਗੇ ਧਰਨਾ ਲਗਾ ਕੇ ਕਿਸਾਨ ਦੀ ਜ਼ਮੀਨ ਦੀ ਕੁਰਕੀ ਰੋਕੀ ਗਈ। ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਦਵਿੰਦਰ ਸਿੰਘ ਮਾਖਾ ਹਾਲ ਆਬਾਦ ਵਾਰਡ ਨੰਬਰ 26 ਮਾਨਸਾ ਨੇ ਨਿੱਜੀ ਬੈਂਕ ਤੋਂ 2017 ’ਚ 17 ਲੱਖ 90 ਹਜ਼ਾਰ ਰੁਪਏ ਕਰਜ਼ਾ ਲਿਆ ਸੀ। ਬੈਂਕ ਅਧਿਕਾਰੀਆਂ ਦੀ ਗ਼ਲਤੀ ਕਾਰਨ 2018 ’ਚ ਕਰਜ਼ਾ ਮੁੜ ਨਵੇਂ ਕਰਜ਼ੇ ਵਿਚ ਬਦਲ ਦਿੱਤਾ ਗਿਆ ਜਦਕਿ ਉਸ ਨੇ 14 ਲੱਖ ਰੁਪਏ ਵਾਪਸ ਬੈਂਕ ਨੂੰ ਵਾਪਸ ਮੋੜ ਦਿੱਤੇ ਗਏ ਪ੍ਰੰਤੂ ਬੈਂਕ ਵਲੋਂ ਕਿਸਾਨ ਤੋਂ 16 ਲੱਖ 50 ਹਜ਼ਾਰ ਰੁਪਏ ਬਕਾਇਆ ਹੋਰ ਮੰਗਿਆ ਜਾ ਰਿਹਾ ਹੈ, ਜਿਸ ਕਰ ਕੇ ਬੈਂਕ ਵਲੋਂ ਤਹਿਸੀਲਦਾਰ ਦਫ਼ਤਰ ’ਚ ਕੁਰਕੀ ਲਿਆਂਦੀ ਗਈ। ਭਿਣਕ ਪੈਂਦਿਆਂ ਹੀ ਯੂਨੀਅਨ ਵਲੋਂ ਕੁਰਕੀ ਦਾ ਤਿੱਖਾ ਵਿਰੋਧ ਕੀਤਾ ਗਿਆ। ਰੋਹ ਨੂੰ ਵੇਖਦਿਆਂ ਕੋਈ ਵੀ ਬੈਂਕ ਅਧਿਕਾਰੀ ਨਹੀਂ ਪਹੁੰਚਿਆ। ਇਸ ਮੌਕੇ ਹਰਦੇਵ ਸਿੰਘ ਬੁਰਜ ਰਾਠੀ, ਸੁਖਵਿੰਦਰ ਸਿੰਘ, ਮਨਜੀਤ ਸਿੰਘ ਉੱਲਕ, ਸ਼ਿੰਦਰਪਾਲ ਕੌਰ, ਹਰਪਾਲ ਸਿੰਘ, ਸੁਖਦੇਵ ਸਿੰਘ, ਕਰਮ ਸਿੰਘ, ਸੋਨੀ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਮਾਨਸਾ ਪੁਲਿਸ ਵਲੋਂ ਫਲੈਗ ਮਾਰਚ ਅਗਲੀ ਖ਼ਬਰ ਕਰਨਦੀਪ ਸਿੰਘ ਕਰਨੀ ਯੂਥ ਅਕਾਲੀ ਦਲ ਦੇ ਜਨਰਲ ਸਕੱਤਰ ਬਣਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।