13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਵਿਸ਼ੇਸ਼ ਹੁਕਮ ਜਾਰੀ

ਮਾਨਸਾ , 12 ਅਗਸਤ ( ਸ . ਰਿ .)

ਅਜੀਤ ਡੈਸਕ 13-08-2026
ਮਾਨਸਾ , 12 ਅਗਸਤ ( ਸ . ਰਿ .)- ਜ਼ਿਲ੍ਹਾ ਮੈਜਿਸਟਰੇਟ ਨਵਜੋਤ ਕੌਰ ਨੇ ਜ਼ਿਲ੍ਹੇ ’ ਚ ਵਹੀਕਲਾਂ ਦੀਆਂ ਨੰਬਰ ਪਲੇਟਾਂ ਬਣਾਉਣ ਵਾਲੇ ਦੁਕਾਨਦਾਰਾਂ ਲਈ ਵਿਸ਼ੇਸ਼ ਹੁਕਮ ਜਾਰੀ ਕੀਤੇ ਹਨ । ਉਨ੍ਹਾਂ ਕਿਹਾ ਕਿ ਸ਼ਰਾਰਤੀ ਅਨਸਰ ਨੰਬਰ ਪਲੇਟਾਂ ਬਣਾਉਣ ਵਾਲੀਆਂ ਦੁਕਾਨਾਂ ਤੋਂ ਆਸਾਨੀ ਨਾਲ ਵਾਹਨਾਂ ਦੀਆਂ ਜਾਅਲੀ ਨੰਬਰ ਪਲੇਟਾਂ ਬਣਵਾ ਕੇ ਕਿਸੇ ਵਾਰਦਾਤ ਨੂੰ ਅੰਜਾਮ ਦਿੰਦੇ ਹਨ , ਜਿਸ ਕਾਰਨ ਵਾਰਦਾਤ ’ ਚ ਵਰਤੇ ਗਏ ਵਾਹਨਾਂ ਨੂੰ ਟਰੇਸ ਕਰਨ ’ ਚ ਦਿੱਕਤ ਪੇਸ਼ ਆਉਂਦੀ ਹੈ । ਇੱਕ ਹੋਰ ਹੁਕਮ ’ ਚ ਉਨ੍ਹਾਂ ਮੈਰਿਜ ਪੈਲੇਸਾਂ ’ ਚ ਲਾਇਸੰਸੀ ਅਸਲਾ ਲਿਜਾਉਣ ’ ਤੇ ਮੁਕੰਮਲ ਰੋਕ ਲਗਾਈ ਹੈ । ਦੋਵੇਂ ਹੁਕਮ 30 ਸਤੰਬਰ ਤੱਕ ਲਾਗੂ ਰਹਿਣਗੇ ।
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਵਲੋਂ ਕਿਸਾਨੀ ਮਸਲਿਆਂ ਸੰਬੰਧੀ ਇਕੱਤਰਤਾ ਅਗਲੀ ਖ਼ਬਰ ਚਿੰਤਪੁਰਨੀ ਲੰਗਰ ਲਈ ਰਾਸ਼ਨ ਦਾ ਭਰਿਆ ਟਰੱਕ ਪ੍ਰਧਾਨ ਨੀਨਾ ਬਾਂਸਲ ਵਲੋਂ ਝੰਡੀ ਦੇ ਕੇ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।