ਸ਼ੂਗਰ ਚੇਤਨਾ ਸੋਸਾਇਟੀ ਨੇ ਥਾਇਰਾਇਡ ਤੇ ਲਿਵਰ ਦਾ ਜਾਂਚ ਕੈਂਪ ਲਗਾਇਆ <br/>
ਅਜੀਤ ਡੈਸਕ
04-06-2026
ਮੋਗਾ, 3 ਜੂਨ (ਅਸ਼ੋਕ ਬਾਂਸਲ)-ਸ਼ੂਗਰ ਚੇਤਨਾ ਸੋਸਾਇਟੀ ਵਲੋਂ ਗੀਤਾ ਭਵਨ ਚੌਕ ਵਿਚ ਮੁਫ਼ਤ ਥਾਇਰਾਇਡ ਫੰਕਸ਼ਨ ਟੈਸਟ ਅਤੇ ਐਲ.ਐਫ.ਟੀ. (ਲਿਵਰ ਫੰਕਸ਼ਨ ਟੈਸਟ) ਜਾਂਚ ਕੈਂਪ ਲਗਾਇਆ ਗਿਆ | ਇਸ ਕੈਂਪ ਦੇ ਪ੍ਰੋਜੈਕਟ ਚੇਅਰਮੈਨ ਸਵਰਨਜੀਤ ਅਤੇ ਬਲਦੇਵ ਬਾਂਸਲ ਨੇ ਦੱਸਿਆ ਕਿ ਕੈਂਪ ਦੌਰਾਨ ਲਾਲ ਪੈਥ ਲੈਬ ਦੇ ਮਾਹਿਰਾਂ ਵਲੋਂ ਲਗ-ਪਗ 61 ਲੋਕਾਂ ਦੇ ਮੁਫ਼ਤ ਥਾਇਰਾਇਡ ਟੈਸਟ ਅਤੇ ਲਿਵਰ ਫੰਕਸ਼ਨ ਟੈਸਟ ਦੇ ਸੈਂਪਲ ਲੈ ਕੇ ਉਨ੍ਹਾਂ ਨੂੰ ਜਾਂਚ ਲਈ ਲੈਬ ਭੇਜਿਆ ਗਿਆ | ਇਸ ਦੌਰਾਨ ਮਾਹਿਰਾਂ ਵਲੋਂ ਆਪਣੀ ਸਿਹਤ ਬਾਰੇ ਵਿਚਾਰ ਕਰਦੇ ਹੋਏ ਸ਼ੂਗਰ ਤੋਂ ਬਚਾਅ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਸੋਸਾਇਟੀ ਦੇ ਸੰਸਥਾਪਕ ਰਾਜਿੰਦਰ ਛਾਬੜਾ ਅਤੇ ਪ੍ਰਧਾਨ ਪ੍ਰਦੀਪ ਮੰਗਲਾ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਹੀ ਸੋਸਾਇਟੀ ਦਾ ਮੁੱਖ ਉਦੇਸ਼ ਹੈ | ਸੋਸਾਇਟੀ ਵਲੋਂ ਹਰ ਮਹੀਨੇ ਗੀਤਾ ਭਵਨ ਚੌਕ, ਨੇਚਰ ਪਾਰਕ, ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ 'ਤੇ ਇਸ ਤਰ੍ਹਾਂ ਦੇ ਚੈੱਕਅਪ ਕੈਂਪਾਂ ਦਾ ਆਯੋਜਨ ਕੀਤਾ ਜਾਂਦਾ ਹੈ, ਜੋ ਅੱਗੇ ਵੀ ਜਾਰੀ ਰਹਿਣਗੇ | ਇਸ ਮੌਕੇ ਪ੍ਰਦੀਪ ਮੰਗਲਾ, ਬਲਦੇਵ ਬਾਂਸਲ, ਸੁਰਿੰਦਰ ਗੋਇਲ, ਪ੍ਰਵੀਨ ਗਰਗ ਬੌਬੀ, ਰਜਿੰਦਰ ਕੁਮਾਰ ਨਾਰੰਗ, ਗੌਰਵ ਜੈਨ ਆਦਿ ਮੈਂਬਰ ਮੌਜੂਦ ਸਨ |