04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਸ਼ਨਾਇਆ ਮਹਿਤਾ ਦਾ ਖੱਤਰੀ ਸਭਾ ਵਲੋਂ ਵਿਸ਼ੇਸ਼ ਸਨਮਾਨ <br/>

ਅਜੀਤ ਡੈਸਕ 04-06-2026
ਬਾਘਾ ਪੁਰਾਣਾ, 3 ਜੂਨ (ਟਿੰਕੂ ਕਾਠਪਾਲ)-ਪ੍ਰਤਿਭਾਸ਼ਾਲੀ ਵਿਦਿਆਰਥਣ ਸ਼ਨਾਇਆ ਮਹਿਤਾ ਪੁੱਤਰੀ ਡਾਇਰੈਕਟਰ ਅਤੇ ਪਿ੍ੰਸੀਪਲ ਸੰਦੀਪ ਮਹਿਤਾ ਜੋ ਕਿ ਪੰਜਾਬ ਕੋ-ਐਜੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਹੈ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਾਰ੍ਹਵੀਂ ਜਮਾਤ ਦੇ ਨਤੀਜੇ ਵਿਚ ਜ਼ਿਲ੍ਹਾ ਮੋਗਾ ਵਿਚੋਂ ਪਹਿਲਾ ਅਤੇ ਪੰਜਾਬ ਵਿਚੋਂ 12ਵਾਂ ਸਥਾਨ ਹਾਸਲ ਕਰਕੇ ਆਪਣੇ ਪਰਿਵਾਰ, ਸਕੂਲ ਅਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ¢ ਇਸ ਮਹੱਤਵਪੂਰਨ ਉਪਲਬਧੀ 'ਤੇ ਖੱਤਰੀ ਸਭਾ ਵਲੋਂ ਪ੍ਰਧਾਨ ਪਵਨ ਢੰਡ ਦੀ ਅਗਵਾਈ ਹੇਠ ਇਕ ਵਿਸ਼ੇਸ਼ ਸਮਾਗਮ ਦੌਰਾਨ ਸ਼ਨਾਇਆ ਮਹਿਤਾ ਦਾ ਸਨਮਾਨ ਕੀਤਾ ਗਿਆ | ਪ੍ਰਧਾਨ ਪਵਨ ਢੰਡ ਨੇ ਕਿਹਾ ਕਿ ਸ਼ਨਾਇਆ ਮਹਿਤਾ ਨੇ ਆਪਣੀ ਸਖ਼ਤ ਮਿਹਨਤ, ਲਗਨ ਅਤੇ ਦਿ੍ੜ੍ਹ ਇਰਾਦੇ ਨਾਲ ਇਹ ਸਫਲਤਾ ਹਾਸਲ ਕੀਤੀ ਹੈ | ਇਸ ਮੌਕੇ ਸਭਾ ਦੇ ਮੈਂਬਰਾਂ ਵਲੋਂ ਸ਼ਨਾਇਆ ਅਤੇ ਸਮੂਹ ਮਹਿਤਾ ਪਰਿਵਾਰ ਨੂੰ ਵੀ ਵਧਾਈ ਦਿੱਤੀ ਗਈ¢ ਉਨ੍ਹਾਂ ਕਿਹਾ ਕਿ ਬੱਚਿਆਂ ਦੀ ਸਫਲਤਾ ਪਿੱਛੇ ਮਾਪਿਆਂ ਦੀ ਪੇ੍ਰਰਨਾ, ਸਹਿਯੋਗ ਅਤੇ ਸੰਸਕਾਰਾਂ ਦਾ ਅਹਿਮ ਯੋਗਦਾਨ ਹੁੰਦਾ ਹੈ ਅਤੇ ਮਹਿਤਾ ਪਰਿਵਾਰ ਨੇ ਇਸ ਦੀ ਸ਼ਾਨਦਾਰ ਮਿਸਾਲ ਕਾਇਮ ਕੀਤੀ ਹੈ | ਇਸ ਮੌਕੇ ਨਵਦੀਪ ਤਲਵਾੜ, ਆਸ਼ੂਤੋਸ਼ ਭੰਡਾਰੀ, ਕਿ੍ਸ਼ਨ ਪਾਂਧੀ, ਦੀਪਾ ਸ਼ਾਹੀ, ਅਜੇ ਪੁਰੀ, ਬਲਰਾਜ ਭੱਲਾ, ਸੰਤ ਰਾਮ ਭੰਡਾਰੀ, ਬਿੱਟੂ ਜੈਦਕਾ, ਬਿੱਟੂ ਸੋਬਤ, ਬਲਜਿੰਦਰ ਭੱਲਾ ਅਤੇ ਹੋਰ ਹਾਜ਼ਰ ਸਨ¢

ਪਿਛਲੀ ਖ਼ਬਰ ਸ਼ੂਗਰ ਚੇਤਨਾ ਸੋਸਾਇਟੀ ਨੇ ਥਾਇਰਾਇਡ ਤੇ ਲਿਵਰ ਦਾ ਜਾਂਚ ਕੈਂਪ ਲਗਾਇਆ <br/> ਅਗਲੀ ਖ਼ਬਰ ਅਯੁੱਧਿਆ ਧਾਮ ਸ੍ਰੀ ਰਾਮ ਮੰਦਰ ਵਿਚ 'ਇਕ ਸ਼ਾਮ ਭਗਵਾਨ ਰਾਮ ਦੇ ਨਾਮ' ਭਜਨ ਸੰਧਿਆ ਕਰਵਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।