ਬੁਢਲਾਡਾ, 3 ਜੂਨ (ਸਵਰਨ ਸਿੰਘ ਰਾਹੀ)- ਸਥਾਨਕ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਵਲੋਂ ਗਰਮੀ ਦੇ ਮੌਸਮ ਨੂੰ ਦੇਖਦਿਆਂ ਸਥਾਨਕ ਸਿਵਲ ਹਸਪਤਾਲ ਦੇ ਤਿੰਨੋਂ ਜੱਚਾ-ਬੱਚਾ ਵਾਰਡਾਂ 'ਚ ਨਵ-ਜੰਮੇ ਬੱਚਿਆਂ ਦੀ ਸਹੂਲਤ ਲਈ ਕੂਲਰ ਲਗਵਾਏ ਗਏ ਹਨ | ਸੰਸਥਾ ਆਗੂ ਮਾ. ਕੁਲਵੰਤ ਸਿੰਘ ਅਤੇ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਮੌਜੂਦਾ ਸਮੇਂ ਪੈ ਰਹੀ ਗਰਮੀ ਤੋਂ ਰਾਹਤ ਲਈ ਸਰਕਾਰੀ ਹਸਪਤਾਲ ਦੇ ਜੱਚਾ-ਬੱਚਾ ਵਾਰਡਾਂ 'ਚ ਮਾਵਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ, ਜਿਸ ਕਾਰਨ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਕੂਲਰ ਲਗਵਾਉਣ ਦਾ ਕਾਰਜ ਕੀਤਾ ਗਿਆ ਹੈ | ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਰਾਜੇਸ਼ ਗੋਇਲ ਨੇ ਕਿਹਾ ਕਿ ਸੰਸਥਾ ਵਲੋਂ ਪਹਿਲਾਂ ਵੀ ਪੀਣ ਵਾਲੇ ਪਾਣੀ ਸਮੇਤ ਅਨੇਕਾਂ ਸਮਾਜ ਸੇਵੀ ਕਾਰਜ ਕੀਤੇ ਗਏ ਹਨ | ਇਸ ਮੌਕੇ ਡਾ. ਸੁਮਿਤ ਕੁਮਾਰ, ਹੀਰਾ ਲਾਲ, ਗੁਰਸੇਵਕ ਸਿੰਘ ਸਿੱਧੂ, ਸੰਸਥਾ ਮੈਂਬਰ ਰਾਮਦੇਵ ਸ਼ਰਮਾ, ਬਲਵਿੰਦਰ ਸਿੰਘ ਨਹਿਲ, ਬਲਬੀਰ ਸਿੰਘ ਕੈਂਥ, ਮਿੱਠੂ ਸਿੰਘ, ਨਰੇਸ਼ ਕੁਮਾਰ ਬੰਸੀ, ਸੋਹਣ ਸਿੰਘ, ਮਨਜਿੰਦਰ ਸਿੰਘ ਹਾਕਮ ਵਾਲਾ, ਨੱਥਾ ਸਿੰਘ, ਮਹਿੰਦਰਪਾਲ ਸਿੰਘ ਆਦਿ ਹਾਜ਼ਰ ਸਨ |