03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਨਹਿਰੀ ਪਾਣੀ ਦੀ ਬੰਦੀ ਨੂੰ ਲੈ ਕੇ ਕੀਤਾ ਜਾਵੇਗਾ ਸੰਘਰਸ਼

ਅਜੀਤ ਡੈਸਕ 04-06-2026
ਬਰੇਟਾ, 3 ਜੂਨ (ਪਾਲ ਸਿੰਘ ਮੰਡੇਰ)- ਇਸ ਸਮੇਂ ਜਦੋਂ ਫ਼ਸਲਾਂ ਨੂੰ ਨਹਿਰੀ ਪਾਣੀ ਦੀ ਸਭ ਤੋਂ ਵੱਧ ਜ਼ਰੂਰਤ ਹੈ ਤਾਂ ਸਿੰਚਾਈ ਮਹਿਕਮੇ ਵਲੋਂ ਨਹਿਰਾਂ ਦੀ ਸਫ਼ਾਈ ਦਾ ਬਹਾਨਾ ਬਣਾ ਕੇ ਨਹਿਰੀ ਪਾਣੀ ਦੀ ਬੰਦੀ ਕਰ ਦਿੱਤੀ ਗਈ ਹੈ | ਇਹ ਪ੍ਰਗਟਾਵਾ ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਾਮਫਲ ਸਿੰਘ ਚੱਕ ਅਲੀਸ਼ੇਰ ਅਤੇ ਪ੍ਰਚਾਰ ਸਕੱਤਰ ਸਿਮਰਨਜੀਤ ਕੁੱਲਰੀਆਂ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਨੇ ਕੀਤਾ | ਉਨ੍ਹਾਂ ਕਿਹਾ ਕਿ ਨਰਮਾ, ਮੱਕੀ, ਮੂੰਗੀ ਅਤੇ ਹਰਾ ਚਾਰਾ ਆਦਿ ਫ਼ਸਲਾਂ ਲਈ ਜਿੱਥੇ ਨਹਿਰੀ ਪਾਣੀ ਦੀ ਵੱਧ ਲੋੜ ਹੁੰਦੀ ਹੈ, ਉੱਥੇ ਧਰਤੀ ਹੇਠਲਾ ਪਾਣੀ ਪੀਣ ਯੋਗ ਨਾ ਹੋਣ ਕਾਰਨ ਪੀਣ ਲਈ ਵੀ ਨਹਿਰੀ ਪਾਣੀ ਵਰਤਿਆ ਜਾਂਦਾ ਹੈ | ਉਨ੍ਹਾਂ ਆਖਿਆ ਕਿ ਜ਼ਿਆਦਾ ਗਰਮੀ ਪੈਣ ਕਾਰਨ ਫ਼ਸਲਾਂ ਦੇ ਨਾਲ-ਨਾਲ ਪੀਣ ਲਈ ਵੀ ਨਹਿਰੀ ਪਾਣੀ ਦੀ ਵੱਧ ਜ਼ਰੂਰਤ ਹੈ ਪ੍ਰੰਤੂ ਬੰਦੀ ਆਉਣ ਕਰ ਕੇ ਜਿੱਥੇ ਵਾਟਰ ਵਰਕਸ 'ਚ ਪਾਣੀ ਦੀ ਅਣਹੋਂਦ ਹੈ, ਉੱਥੇ ਹੀ ਨਹਿਰੀ ਪਾਣੀ ਕਾਰਨ ਫ਼ਸਲਾਂ ਦਾ ਵੀ ਨੁਕਸਾਨ ਹੋ ਰਿਹਾ ਹੈ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ 10 ਜੂਨ ਤੱਕ ਨਹਿਰਾਂ 'ਚ ਪਾਣੀ ਨਾ ਛੱਡਿਆ ਗਿਆ ਤਾਂ ਜਥੇਬੰਦੀ ਵਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ |
ਪਿਛਲੀ ਖ਼ਬਰ ਜ਼ਿਲ੍ਹਾ ਮੈਜਿਸਟਰੇਟ ਵਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ ਅਗਲੀ ਖ਼ਬਰ ਗਨੇਸ਼ਵਰ ਕੁਮਾਰ ਨੇ ਥਾਣਾ ਮੁਖੀ ਵਜੋਂ ਅਹੁਦਾ ਸੰਭਾਲਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।