ਸੰਗਤ ਮੰਡੀ, 3 ਜੂਨ (ਸੁਖਤੇਜ ਧਾਲੀਵਾਲ)- ਬਠਿੰਡਾ-ਡੱਬਵਾਲੀ ਮੁੱਖ ਮਾਰਗ 'ਤੇ ਪੈਂਦੇ ਪਿੰਡ ਗਹਿਰੀ ਬੁੱਟਰ ਵਿਖੇ ਬੀਤੀ ਰਾਤ ਕਿਸਾਨਾਂ ਦੀਆਂ ਖੇਤਾਂ ਵਿਚ ਲੱਗੀਆਂ 2 ਸੋਲਰ ਮੋਟਰਾਂ ਦੀਆਂ ਚੋਰਾਂ ਵਲੋਂ ਤਾਰਾਂ ਚੋਰੀ ਕੀਤੇ ਜਾਣ ਦੀ ਖ਼ਬਰ ਹੈ¢ ਚੋਰਾਂ ਵਲੋਂ ਇਲਾਕੇ ਦੇ ਪਿੰਡਾਂ ਅੰਦਰ ਬਿਨ੍ਹਾਂ ਕਿਸੇ ਡਰ ਭੈਅ ਦੇ ਲਗਾਤਾਰ ਖੇਤਾਂ 'ਚੋਂ ਤਾਰਾਂ ਚੋਰੀ ਹੋਣ ਦੀਆਂ ਘਟਨਾਵਾਂ ਨੂੰ ਲੈ ਕੇ ਪਿੰਡਾਂ ਦੇ ਕਿਸਾਨਾਂ ਵਿਚ ਪੁਲਿਸ ਪ੍ਰਸ਼ਾਸਨ ਵਿਰੁੱਧ ਭਾਰੀ ਰੋਸ ਪਾਇਆ ਜਾ ਰਿਹਾ ਹੈ ¢ ਕਿਸਾਨਾਂ ਦਾ ਕਹਿਣਾ ਹੈ ਕਿ ਚੋਰ ਬੇਖ਼ੌਫ ਹੋਕੇ ਨਿੱਤ ਦਿਨ ਸੋਲਰ ਮੋਟਰਾਂ ਦੀਆਂ ਤਾਰਾਂ ਚੋਰੀ ਕਰ ਰਹੇ ਹਨ¢ ਜਿਸ ਨਾਲ ਕਿਸਾਨਾਂ ਦਾ ਵੱਡਾ ਆਰਥਿਕ ਨੁਕਸਾਨ ਹੋ ਰਿਹਾ ਹੈ¢ ਇਸ ਸਬੰਧੀ ਪੀੜਤ ਕਿਸਾਨ ਸਿਕੰਦਰ ਸਿੰਘ ਪੁੱਤਰ ਮੇਜਰ ਸਿੰਘ ਅਤੇ ਰਣਜੋਧ ਸਿੰਘ ਪੁੱਤਰ ਕੁਲਵੰਤ ਸਿੰਘ, ਜਸਪ੍ਰੀਤ ਕੌਰ ਪਤਨੀ ਮਲਕੀਤ ਸਿੰਘ ਵਾਸੀ ਗਹਿਰੀ ਬੁੱਟਰ ਨੇ ਦੱਸਿਆ ਕਿ ਉਨ੍ਹਾਂ ਨੇ ਖੇਤਾਂ ਵਿਚ ਖੇਤੀ ਦੀ ਸਿੰਚਾਈ ਲਈ ਸੋਲਰ ਮੋਟਰਾਂ ਲਗਾਈਆਂ ਹੋਈਆਂ ਹਨ ਜਿਨ੍ਹਾਂ ਦੀਆਂ ਚੋਰ ਤਾਰਾਂ ਚੋਰੀ ਕਰ ਕੇ ਲੈ ਗਏ¢ ਉਨ੍ਹਾਂ ਦੱਸਿਆ ਕਿ ਤਾਰਾਂ ਚੋਰੀ ਹੋਣ ਬਾਰੇ ਉਸ ਸਮੇਂ ਪਤਾ ਲੱਗਿਆ ਜਦੋਂ ਉਹ ਆਪਣੇ ਖੇਤਾਂ ਵਿਚ ਸਵੇਰ ਸਮੇਂ ਝੋਨੇ ਦੀ ਫੱਕ ਨੂੰ ਪਾਣੀ ਦੇਣ ਲਈ ਗਏ ਤਾਂ ਮੋਟਰਾਂ ਦੀਆਂ ਤਾਰਾਂ ਗ਼ਾਇਬ ਸਨ¢ ਉਨ੍ਹਾਂ ਤੁਰੰਤ ਇਸ ਘਟਨਾ ਦੀ ਸੂਚਨਾ ਪਿੰਡ ਦੀ ਪੰਚਾਇਤ ਕੋਲ ਕੀਤੀ¢ ਜਿਨ੍ਹਾਂ ਵਲੋਂ ਥਾਣਾ ਸੰਗਤ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ¢ ਪੀੜਤ ਕਿਸਾਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦੀ ਚੋਰਾਂ ਨੂੰ ਕਾਬੂ ਕਰਕੇ ਚੋਰੀ ਕੀਤੀਆਂ ਤਾਰਾਂ ਬਰਾਮਦ ਕਰਵਾਈਆਂ ਜਾਣ |
ਪਿੰਡ ਗਹਿਰੀ ਬੁੱਟਰ ਵਿਖੇ ਇਕੋ ਰਾਤ ਚੋਰਾਂ ਨੇ ਦੋ ਸੋਲਰ ਮੋਟਰਾਂ ਦੀਆਂ ਤਾਰਾਂ ਚੋਰੀ ਕੀਤੀਆਂ <br/>
ਅਜੀਤ ਡੈਸਕ
04-06-2026