ਮਾਨਸਾ, 3 ਜੂਨ (ਗੁਰਚੇਤ ਸਿੰਘ ਫੱਤੇਵਾਲੀਆ)- ਥਾਣਾ ਸ਼ਹਿਰੀ-1 ਮਾਨਸਾ ਪੁਲਿਸ ਨੇ ਦੁਕਾਨ 'ਚੋਂ ਨਕਦੀ ਚੋਰੀ ਕਰਨ ਦੇ ਦੋਸ਼ 'ਚ ਇਕ ਵਿਅਕਤੀ ਖ਼ਿਲਾਫ਼ ਕਾਰਵਾਈ ਕੀਤੀ ਹੈ | ਲਾਭ ਸਿੰਘ ਵਾਸੀ ਮਾਨਸਾ ਨੇ ਪੁਲਿਸ ਨੂੰ ਲਿਖਾਈ ਸ਼ਿਕਾਇਤ 'ਚ ਦੱਸਿਆ ਕਿ ਉਸ ਦੀ ਪਰਚੂਨ ਤੇ ਡਾਕਟਰੀ ਦੀ ਦੁਕਾਨ ਵੱਖ-ਵੱਖ ਘਰ ਦੇ ਨਾਲ ਹੀ ਹਨ | ਸਵੇਰੇ ਪਰਚੂਨ ਦੀ ਦੁਕਾਨ ਦੇ ਗੱਲੇ 'ਚ 11 ਹਜ਼ਾਰ ਰੁਪਏ ਰੱਖ ਕੇ ਮੈਂ ਡਾਕਟਰੀ ਵਾਲੀ ਦੁਕਾਨ 'ਚ ਆ ਗਿਆ ਤਾਂ ਇਕ ਵਿਅਕਤੀ ਪਰਚੂਨ ਦੀ ਦੁਕਾਨ 'ਚ ਦਾਖਲ ਹੋਇਆ | ਮੇਰਾ ਪਤਾ ਲੱਗਦਿਆਂ ਹੀ ਨੌਜਵਾਨ ਦੁਕਾਨ 'ਚੋਂ ਨਿਕਲ ਕੇ ਭੱਜ ਗਿਆ ਅਤੇ ਉਸ ਦਾ ਮੋਟਰਸਾਈਕਲ ਹੀਰੋ ਡੀਲਕਸ ਦੁਕਾਨ ਅੱਗੇ ਡਿੱਗਿਆ ਪਿਆ ਸੀ | ਪਰਚੂਨ ਵਾਲੀ ਦੁਕਾਨ ਦਾ ਗੱਲਾ ਚੈੱਕ ਕੀਤਾ ਤਾਂ ਪੈਸੇ ਗ਼ਾਇਬ ਸਨ | ਬਾਅਦ 'ਚ ਲੋਕਾਂ ਵਲੋਂ ਉਸ ਨੂੰ ਕਾਬੂ ਕਰ ਲਿਆ ਗਿਆ | ਪੁੱਛਣ 'ਤੇ ਪਤਾ ਲੱਗਾ ਕਿ ਦੋਸ਼ੀ ਕੋਲ ਜੋ ਮੋਟਰਸਾਈਕਲ ਹੈ, ਉਹ ਵੀ ਚੋਰੀ ਦਾ ਹੈ | ਪੁਲਿਸ ਨੇ ਵਿਕਰਮ ਸਿੰਘ ਵਾਸੀ ਜਲਾਲਾਬਾਦ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ |