10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਬੇਅਦਬੀ ਦੇ ਦੋਸ਼ੀਆਂ ਨੂੰ ਰਵਾਇਤ ਅਨੁਸਾਰ ਸਜ਼ਾਵਾਂ ਦੇਣ ਵਾਲਿਆਂ ਦਾ ਕੀਤਾ ਸਨਮਾਨ, ਪੰਥ ਇਨਸਾਫ਼ ਕਰਨ ਦੇ ਸਮਰੱਥ- ਬੁਲਾਰੇ <br/>

ਅਜੀਤ ਡੈਸਕ 14-04-2026
ਤਲਵੰਡੀ ਸਾਬੋ, 13 ਅਪ੍ਰੈਲ (ਰਣਜੀਤ ਸਿੰਘ ਰਾਜੂ)-ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਦੇ ਦੋਸ਼ੀਆਂ ਲਈ ਸਖ਼ਤ ਕਾਨੂੰੂਨ ਬਣਾਉਣ ਦੇ ਦਾਅਵਿਆਂ ਦਰਮਿਆਨ ਗੁਰੂ ਖ਼ਾਲਸਾ ਪੰਥ ਦੀ ਸੇਵਾ ਵਿਚ ਵਿਚਰ ਰਹੇ ਸਿੱਖ ਜਥਿਆਂ ਵਲੋਂ ਸਾਂਝੇ ਰੂਪ ਵਿਚ 'ਗੁਰੂ ਕੀ ਕਾਸ਼ੀ' (ਤਲਵੰਡੀ ਸਾਬੋ) ਵਿਖੇ ਗੁਰੂ ਅਦਬ ਦੇ ਦੋਖੀਆਂ ਨੂੰ ਪੰਥਕ ਰਵਾਇਤ ਅਨੁਸਾਰ ਸਜ਼ਾ ਦੇਣ ਵਾਲੇ ਧਰਮੀਆਂ, ਸੂਰਬੀਰ ਯੋਧਿਆਂ ਦਾ ਸਨਮਾਨ ਕੀਤਾ ਗਿਆ | ਪ੍ਰੈੱਸ ਬਿਆਨ 'ਚ ਜਥਿਆਂ ਦੇ ਆਗੂਆਂ ਨੇ ਦੱਸਿਆ ਕਿ ਅੱਜ ਭਾਈ ਅਮਨਦੀਪ ਸਿੰਘ, ਭਾਈ ਗੁਰਪ੍ਰੀਤ ਸਿੰਘ ਗੋਪੀ ਤੇ ਭਾਈ ਜਸਵੰਤ ਸਿੰਘ ਕਾਲਾ, ਭਾਈ ਗੁਰਪ੍ਰੀਤ ਸਿੰਘ ਜਾਗੋਵਾਲ, ਭਾਈ ਗੁਰਸੇਵਕ ਸਿੰਘ ਭੂਤ, ਮਨਿੰਦਰ ਸਿੰਘ ਜੁੰਮਾ, ਭਾਈ ਮਨਦੀਪ ਸਿੰਘ ਪਿੰਡ ਕੁੱਬੇ, ਭਾਈ ਗਮਦੂਰ ਸਿੰਘ ਤੇ ਬਾਬਾ ਬਲਬੀਰ ਸਿੰਘ ਬੀਰਾ ਦਾ ਸਨਮਾਨ ਕੀਤਾ ਗਿਆ | ਸਮਾਗਮ ਦੌਰਾਨ ਨੀਸਾਣਿ ਪ੍ਰਕਾਸ਼ਨ ਵਲੋਂ ਛਾਪਿਆ ਕਿਤਾਬਚਾ 'ਸਿੱਖ ਸੰਘਰਸ਼ ਦਾ ਪਾਂਧੀ ਸ਼ਹੀਦ ਜਸਵੰਤ ਸਿੰਘ ਖਾਲੜਾ' ਵੀ ਜਾਰੀ ਕੀਤਾ ਗਿਆ | ਭਾਈ ਸਵਰਨ ਸਿੰਘ ਕੋਟ ਧਰਮੂ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ | ਉਕਤ ਸਮਾਗਮ ਲੱਖੀ ਜੰਗਲ ਖ਼ਾਲਸਾ ਜਥਾ, ਪੰਥ ਸੇਵਕ ਜਥਾ ਦੁਆਬਾ, ਸਿੱਖ ਜਥਾ ਮਾਲਵਾ, ਪੰਥ ਸੇਵਕ ਜਥਾ ਮਾਝਾ, ਬਾਬਾ ਬੀਰ ਸਿੰਘ ਬਾਬਾ ਧੀਰ ਸਿੰਘ ਪੰਥਕ ਜਥਾ ਕੋਟਫੱਤਾ, ਬਾਬਾ ਬਾਜ ਸਿੰਘ ਪੰਥਕ ਜਥਾ ਝੰਡੂਕੇ ਤੇ ਦਰਬਾਰ ਏ ਖ਼ਾਲਸਾ ਜਥਿਆਂ ਵਲੋਂ ਕੀਤਾ ਗਿਆ ਤੇ ਸਮਾਗਮ 'ਚ ਭਾਈ ਦਲਜੀਤ ਸਿੰਘ, ਜਥੇਦਾਰ ਜਰਨੈਲ ਸਿੰਘ, ਜਥੇਦਾਰ ਬਾਬਾ ਪਿੱਪਲ ਸਿੰਘ, ਬਾਬਾ ਹਰਦੀਪ ਸਿੰਘ ਮਹਿਰਾਜ, ਜਥੇਦਾਰ ਗਿਆਨੀ ਸ਼ਮਸ਼ੇਰ ਸਿੰਘ ਬੁੱਢਾ ਦਲ, ਜਥੇਦਾਰ ਸਤਨਾਮ ਸਿੰਘ ਸਮਸਾ ਭਾਈ ਸੁਖਦੀਪ ਸਿੰਘ ਮੀਕੇ, ਬਾਬਾ ਪਰਨਜੀਤ ਸਿੰਘ ਕੋਟਫੱਤਾ, ਬਾਬਾ ਜੱਸਾ ਸਿੰਘ ਕੁੰਡਲ ਸਮੇਤ ਵੱਡੀ ਗਿਣਤੀ 'ਚ ਸ਼ਖ਼ਸੀਅਤਾਂ ਮੌਜੂਦ ਸਨ |

ਪਿਛਲੀ ਖ਼ਬਰ ਤੂੜੀ ਬਣਾਉਂਦੇ ਟਰੈਕਟਰ ਨੂੰ ਅਚਾਨਕ ਅੱਗ ਲੱਗੀ <br/> ਅਗਲੀ ਖ਼ਬਰ ਸ਼ੋ੍ਰਮਣੀ ਅਕਾਲੀ ਦਲ ਦੇ ਹੱਕ 'ਚ ਬਣ ਰਹੀ ਐ ਲੋਕ ਲਹਿਰ-ਕਲੀਪੁਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।