10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਤੂੜੀ ਬਣਾਉਂਦੇ ਟਰੈਕਟਰ ਨੂੰ ਅਚਾਨਕ ਅੱਗ ਲੱਗੀ <br/>

ਅਜੀਤ ਡੈਸਕ 14-04-2026
ਭਗਤਾ ਭਾਈਕਾ, 13 ਅਪ੍ਰੈਲ (ਸੁਖਪਾਲ ਸਿੰਘ ਸੋਨੀ)-ਨੇੜਲੇ ਪਿੰਡ ਕੋਠਾ ਗੁਰੂ ਵਿਖੇ ਅੱਜ ਤੂੜੀ ਬਣਾਉਂਦੇ ਸਮੇਂ ਅਚਾਨਕ ਅੱਗ ਲੱਗਣ ਕਾਰਨ ਕਿਸਾਨ ਦਾ ਟਰੈਕਟਰ ਬੁਰੀ ਤਰ੍ਹਾਂ ਸੜ ਗਿਆ ਹੈ¢ ਘਟਨਾ ਦÏਰਾਨ ਸਤਿਕਾਰ ਕਮੇਟੀ ਦੇ ਵਲੰਟੀਅਰਾਂ ਵਲੋਂ ਆਪਣੀ ਫਾਇਰ ਬਿ੍ਗੇਡ ਰਾਹੀ ਅੱਗ ਉਪਰ ਕਾਬੂ ਪਾ ਕੇ ਗੁਆਂਢੀ ਫ਼ਸਲ ਨੂੰ ਬਚਾਇਆ ਗਿਆ¢ ਜਾਣਕਾਰੀ ਅਨੁਸਾਰ ਗੁਰਮੀਤ ਸਿੰਘ ਕਾਲਾ ਪੁੱਤਰ ਬਲਦੇਵ ਸਿੰਘ ਵਾਸੀ ਕੋਠਾ ਗੁਰੂ ਜੋ ਕਿ ਪਿੰਡ ਦਿਆਲਪੁਰਾ ਵਾਲੇ ਕੱਚੇ ਰਾਹ ਵਾਲੇ ਨੇੜੇ ਆਪਣੇ ਖੇਤ ਵਿਚ ਤੂੜੀ ਬਣਾ ਰਿਹਾ ਸੀ¢ ਇਸੇ ਦÏਰਾਨ ਹੀ ਅਚਾਨਕ ਟਰੈਕਟਰ ਨੂੰ ਅੱਗ ਲੱਗ ਗਈ, ਜਿਸ ਨੇ ਪਲਾਂ ਵਿਚ ਹੀ ਟਰੈਕਟਰ ਪੂਰੀ ਤਰ੍ਹਾਂ ਨੁਕਸਾਨਿਆ ਗਿਆ¢ ਘਟਨਾ ਸਬੰਧੀ ਸੂਚਨਾ ਮਿਲਦਿਆਂ ਹੀ ਇਲਾਕੇ ਦੇ ਲੋਕਾਂ ਕਿਸਾਨਾਂ ਲਈ ਵਰਦਾਨ ਸਾਬਤ ਹੋ ਰਹੀ ਸਤਿਕਾਰ ਕਮੇਟੀ ਪਿੰਡ ਕੋਠਾ ਗੁਰੂ ਦੀ ਟੀਮ ਆਪਣੀ ਫਾਇਰ ਬਿ੍ਗੇਡ ਲੈ ਕੇ ਮÏਕੇ 'ਤੇ ਪਹੁੰਚੀ¢ ਕਮੇਟੀ ਟੀਮ ਅਤੇ ਇਕੱਤਰ ਲੋਕਾਂ ਵਲੋਂ ਅੱਗ ਉਪਰ ਕਾਬੂ ਪਾਇਆ ਗਿਆ¢ ਘਟਨਾ ਦÏਰਾਨ ਜਿਥੇ ਕਿਸਾਨ ਦਾ ਸਟੈਂਡਰਡ ਟਰੈਕਟਰ ਬੁਰੀ ਤਰ੍ਹਾਂ ਅੱਗ ਦੀ ਲਪੇਟ ਵਿਚ ਆ ਗਿਆ, ਤੂੜੀ ਵਾਲੀ ਮਸ਼ੀਨ ਦੇ ਟਾਇਰ ਸੜ ਗਏ ਹਨ, ਉਥੇ ਘਟਨਾ ਸਥਾਨ ਤੋਂ ਕੁਝ ਫੁੱਟ ਦੀ ਦੂਰੀ ਤੇ ਨਾਲ ਲੰਘਦੇ ਖੇਤ ਵਿਚ ਖੜੀ ਕਣਕ ਦੀ ਫ਼ਸਲ ਅੱਗ ਦੀ ਲਪੇਟ ਤੋਂ ਵਾਲ ਵਾਲ ਬਚ ਗਈ¢ ਘਟਨਾ ਨੂੰ ਲੈ ਕੇ ਸਤਿਕਾਰ ਕਮੇਟੀ ਕੋਠਾ ਗੁਰੂ ਵਲੋਂ ਪੀੜਤ ਕਿਸਾਨ ਦੇ ਨੁਕਸਾਨ ਦੀ ਪੂਰਤੀ ਲਈ ਸਾਰਾ ਖਰਚ ਆਪਣੇ ਸਿਰ ਲੈਣ ਦਾ ਫੈਸਲਾ ਕੀਤਾ ਗਿਆ ਹੈ¢

ਪਿਛਲੀ ਖ਼ਬਰ ਕਣਕ ਦੀ ਫ਼ਸਲ ਦੇ ਖ਼ਰਾਬੇ ਦਾ ਜਾਇਜ਼ਾ ਲਏ ਜਾਣ ਦੀ ਚੱਲ ਰਹੀ ਢਿੱਲੀ ਰਫ਼ਤਾਰ ਕਾਰਨ ਕਿਸਾਨ ਸਾਉਣੀ ਫ਼ਸਲ ਬਿਜਾਈ ਲਈ ਬੀਜ ਖ... ਅਗਲੀ ਖ਼ਬਰ ਬੇਅਦਬੀ ਦੇ ਦੋਸ਼ੀਆਂ ਨੂੰ ਰਵਾਇਤ ਅਨੁਸਾਰ ਸਜ਼ਾਵਾਂ ਦੇਣ ਵਾਲਿਆਂ ਦਾ ਕੀਤਾ ਸਨਮਾਨ, ਪੰਥ ਇਨਸਾਫ਼ ਕਰਨ ਦੇ ਸਮਰੱਥ- ਬੁਲਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।